11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਨਾਨਕਪੁਰ ਜਗੇੜਾ ਮੰਦਰ ਤੋਂ ਮੂਰਤੀਆਂ ਚੋਰੀ ਕਰਨ ਵਾਲੇ ਦੋ ਵਿਅਕਤੀ ਕਾਬੂ

Ad Position 21
No active advertisement
ਅਜੀਤ ਡੈਸਕ 22-04-2026
ਮਲੌਦ, 21 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਥਾਣਾ ਮਲੌਦ ਪੁਲਿਸ ਨੇ ਪਿੰਡ ਨਾਨਕਪੁਰ ਜਗੇੜਾ ਦੇ ਸ਼ੀਤਲਾ ਮਾਤਾ ਮੰਦਿਰ ਤੋਂ ਚਾਂਦੀ ਅਤੇ ਪਿੱਤਲ ਦੀਆਂ ਦੋ ਮੂਰਤੀਆਂ ਚੋਰੀ ਕਰਨ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਮਿਲੀ ਹੈ | ਜਾਣਕਾਰੀ ਦਿੰਦਿਆਂ ਥਾਣਾ ਮੁਖੀ ਮਲੌਦ ਚਰਨਜੀਤ ਸਿੰਘ ਨੇ ਦੱਸਿਆ ਕਿ 18 ਅਪ੍ਰੈਲ ਨੂੰ ਸ਼ੀਤਲਾ ਮਾਤਾ ਮੰਦਿਰ ਵਿਖੇ ਚੌਰੀ ਹੋਣ ਦੀ ਘਟਨਾ ਪਤਾ ਲੱਗੀ ਸੀ ਜਿਸ ਦੀ ਤਫ਼ਤੀਸ ਦੌਰਾਨ ਪਿੰਡ ਦੇ ਸੁਦਾਗਰ ਅਲੀ ਪੁੱਤਰ ਲਾਲ ਦੀਨ ਦੀ ਇਤਲਾਹ ਤੇ ਮੁਕੱਦਮਾ ਦਰਜ਼ ਕੀਤਾ ਗਿਆ ਅਤੇ ਕਥਿਤ ਦੋਸ਼ੀ ਸਤਪਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਅਤੇ ਲਛਮਣ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਨਾਨਕਪੁਰ ਜਗੇੜਾ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਬੀ. ਐਨ. ਐਸ. ਦੀ ਧਾਰਾ 305 ਡੀ ਤਹਿਤ ਮੁਕੱਦਮਾ ਦਰਜ਼ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਹਿਤ ਸਭਾ ਸਮਰਾਲਾ ਵਲੋਂ ਬਲਵੰਤ ਮਾਂਗਟ ਦੀ ਕਿਤਾਬ 'ਬਾਬੇ ਗੋਲੇ ਦਾ ਬੰਗਾ' ਰਿਲੀਜ਼ ਅਗਲੀ ਖ਼ਬਰ ਮਲੌਦ ਪੁਲਿਸ ਵਲੋਂ 60 ਕਿੱਲੋ ਭੁੱਕੀ ਸਮੇਤ ਦੋਸ਼ੀ ਕਾਬੂ
Ad Position 24