11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਡੀ. ਏ. ਸੰਬੰਧੀ ਮਾਨਯੋਗ ਅਦਾਲਤ ਦਾ ਫ਼ੈਸਲਾ ਲਾਗੂ ਕਰੇ ਸਰਕਾਰ

Ad Position 21
No active advertisement
ਅਜੀਤ ਡੈਸਕ 22-04-2026
ਖੰਨਾ, 21 ਅਪ੍ਰੈਲ (ਹਰਜਿੰਦਰ ਸਿੰਘ ਲਾਲ)- 14 ਅਪ੍ਰੈਲ 2026 ਨੂੰ ਨਗਰ ਕੌਂਸਲ, ਖੰਨਾ ਦੇ ਪ੍ਰੇਮ ਭੰਡਾਰੀ ਪਾਰਕ ਵਿਖੇ ਰਿਟਾਇਰਡ ਮਿਉਂਸਪਲ ਵਰਕਰ ਯੂਨੀਅਨ ਦੀ ਇੱਕ ਵਿਸ਼ੇਸ਼ ਇਕੱਤਰਤਾ ਬਲਵੰਤ ਰਾਏ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਪੈਨਸ਼ਨਰਾਂ ਨੂੰ ਪੰਜਾਬ ਸਰਕਾਰ ਵਲੋਂ ਰੋਕੀਆਂ ਮਹਿੰਗਾਈ ਭੱਤੇ ਦੀਆਂ 16% ਦੀਆਂ 5 ਕਿਸ਼ਤਾਂ ਜਾਰੀ ਕਰਨ ਸਬੰਧੀ ਮਾਨਯੋਗ ਅਦਾਲਤ ਦੇ ਫੈਸਲੇ ਦੀ ਸ਼ਲਾਘਾ ਕੀਤੀ ਗਈ | ਇਸ ਤੋਂ ਇਲਾਵਾ ਪੈਨਸ਼ਨਰਾਂ ਦੀ ਲੀਵ ਇੰਨਕੈਸ਼ਮੈਂਟ ਦੀ ਕਿਸ਼ਤ ਜ਼ੋ ਕਿ ਨਗਰ ਕੌਂਸਲ, ਖੰਨਾ ਵੱਲੋਂ ਜਾਰੀ ਨਹੀਂ ਕੀਤੀ, ਨੂੰ ਜਾਰੀ ਕਰਵਾਉਣ ਲਈ ਲੇਖਾਕਾਰ, ਨਗਰ ਕੋਂਸਲ, ਖੰਨਾ ਨੂੰ ਮਿਲਿਆ ਗਿਆ ਪ੍ਰੰਤੂ ਲੇਖਾਕਾਰ ਛੁੱਟੀ ਤੇ ਹੋਣ ਕਾਰਨ ਉਨ੍ਹਾਂ ਨਾਲ ਟੈਲੀਫੋਨ ਤੇ ਰਾਬਤਾ ਕਾਇਮ ਕੀਤਾ ਗਿਆ, ਜਿਸ ਤੇ ਉਨ੍ਹਾਂ ਨੇ ਇਸੇ ਹੀ ਮਹੀਨੇ ਕਿਸ਼ਤ ਜਾਰੀ ਕਰਵਾਉਣ ਦਾ ਭਰੋਸਾ ਦਵਾਇਆ ਅਤੇ ਛੇਵੇਂ ਪੇ-ਕਮਿਸ਼ਨ ਦੇ ਏਰੀਅਰ ਦੀ ਕਿਸ਼ਤ ਵੀ ਮਈ ਮਹੀਨੇ ਦੀ ਅਗਲੀ ਪੈਨਸ਼ਨ ਨਾਲ ਦੇਣ ਦਾ ਭਰੋਸਾ ਦਿੱਤਾ ਗਿਆ | ਅੰਤ ਵਿੱਚ ਸੰਗਠਨ ਦੇ ਜਨਰਲ ਸਕੱਤਰ ਦਲਜੀਤ ਕੁਮਾਰ ਵੱਲੋਂ ਹਾਜਰ ਪੈਨਸ਼ਨਰਾਂ ਦਾ ਧੰਨਵਾਦ ਕੀਤਾ | ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਪਵਨ ਕੁਮਾਰ, ਰਵੀ ਭੂਸ਼ਨ, ਰਾਮ ਸੁੰਦਰ, ਰਾਮ ਸਰੂਪ, ਸੁਸ਼ੀਲ ਕੁਮਾਰ, ਕਰਨੈਲ ਸਿੰਘ, ਹਰਪਿੰਦਰ ਪਾਲ, ਟੇਕ ਚੰਦ, ਚਰਨ ਸਿੰਘ, ਅਮਰ ਸਿੰਘ, ਰਾਮ ਲਾਲ, ਰਾਮ ਸਿੰਘ, ਹਰਕੀਰਤ ਸਿੰਘ, ਲਖਵੀਰ ਸਿੰਘ, ਸ਼ਿਵ ਪ੍ਰਸ਼ਾਦ, ਦਰਸ਼ਨ ਲਾਲ ਆਦਿ ਵੀ ਸ਼ਾਮਿਲ ਸਨ | ਇਸ ਇਕੱਤਰਤਾ ਵਿੱਚ ਸਮੂਹ ਪੈਨਸ਼ਨਰ ਨੂੰ ਅਗਲੀ ਮੀਟਿੰਗ ਦੀ ਕਾਲ ਆਉਣ 'ਤੇ ਮੀਟਿੰਗ ਵਿੱਚ ਪਹੁੰਚਣ ਲਈ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਬਾਰ੍ਹਵੀਂ ਜਮਾਤ ਨੂੰ ਵਿਦਾਇਗੀ ਪਾਰਟੀ ਅਗਲੀ ਖ਼ਬਰ ਬੇਅਦਬੀ ਕਾਨੂੰਨ ਬਣਾਉਣ ਲਈ ਸਰਬ ਧਰਮ ਸੇਵਾ ਫਾਊਾਡੇਸ਼ਨ ਵਲੋਂ ਵਿੱਢੇ ਗਏ ਸੰਘਰਸ਼ ਨੂੰ ਮਿਲੀ ਸਫ਼ਲਤਾ -ਰਾਣਾ, ਪੁਰੀ
Ad Position 24