ਮਲੌਦ, 21 ਅਪੈ੍ਰਲ (ਸਹਾਰਨ ਮਾਜਰਾ) -ਸਿੱਖਿਆ ਜਗਤ ਦੀ ਅਹਿਮ ਸ਼ਖ਼ਸੀਅਤ ਮਾ. ਮਲਕੀਤ ਸਿੰਘ ਸਹਾਰਨ ਮਾਜਰਾ ਵਲੋਂ ਆਪਣੀ ਪਤਨੀ ਸਾਬਕਾ ਸਰਪੰਚ ਜਗੀਰ ਕੌਰ ਦੀ ਨਿੱਘੀ ਯਾਦ 'ਚ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਸਹਾਰਨ ਮਾਜਰਾ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਅਤੇ ਸਰਕਾਰੀ ਮਿਡਲ ਸਕੂਲ ਦੇ ਸਾਰੇ ਬੱਚਿਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ 'ਤੇ ਸਾਰੀਆਂ ਕਾਪੀਆਂ, ਸਟੇਸ਼ਨਰੀ (ਲਿਖਣ ਸਮਗਰੀ) ਦਿੱਤੀ ਗਈ | ਇਸ ਮੌਕੇ ਉਨ੍ਹਾਂ ਦੇ ਸਪੁੱਤਰ ਅਸਿਸਟੈਂਟ ਡਾਇਰੈਕਟਰ ਇੰਜ. ਹਰਮਿੰਦਰ ਪਾਲ ਸਿੰਘ, ਹਰਕਰਨ ਸਿੰਘ ਪਿੰਕਾ ਸਰੋਏ, ਹਰਲੀਨ ਕੌਰ ਹੈਰੀ, ਹਰਜੋਤ ਕੌਰ ਜੋਤੀ ਤੋਂ ਇਲਾਵਾ ਸਰਕਾਰੀ ਐਲੀਮੈਂਟਰੀ ਸਕੂਲ ਦੇ ਮੁਖੀ ਗੌਰਵ ਬੱਸੀ, ਛੀਨਾ ਰਾਣੀ, ਸਿਮਰਨ ਕੌਰ, ਨਾਜ਼ੀਆ ਤੇ ਸਰਕਾਰੀ ਮਿਡਲ ਸਕੂਲ ਸਹਾਰਨ ਮਾਜਰਾ ਦੇ ਮੁਖੀ ਨਿਧੀ ਰਾਣੀ, ਹਰਜਿੰਦਰ ਕੌਰ ਤੇ ਮਾ. ਸੰਦੀਪ ਕੁਮਾਰ ਖੱਟੜਾ ਹਾਜ਼ਰ ਸਨ | ਉਨ੍ਹਾਂ ਵਲੋਂ ਮਾ. ਮਲਕੀਤ ਸਿੰਘ ਅਤੇ ਪਰਿਵਾਰ ਦਾ ਧੰਨਵਾਦ ਕੀਤਾ ਗਿਆ |