ਪਾਇਲ, 21 ਅਪੈ੍ਰਲ (ਨਿਜ਼ਾਮਪੁਰ, ਰਜਿੰਦਰ ਸਿੰਘ)-ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਪਿੰਡ ਧਮੋਟ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ ਗਿਆ | ਗੁਰਚਰਨ ਸਿੰਘ ਉੱਪਲ ਮੁੱਖ ਜਥੇਬੰਦਕ ਸਕੱਤਰ ਜੈ ਭੀਮ ਯੂਨਾਈਟਿਡ ਵੋਆਇਸ ਆਫ਼ ਪੰਜਾਬ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸਾਬਕਾ ਸਰਪੰਚ ਪਿੰਡ ਉੱਪਲ ਲੁਧਿਆਣਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ | ਉਨ੍ਹਾਂ ਵਲੋਂ ਬਾਬਾ ਸਾਹਿਬ ਦੇ ਜੀਵਨ ਸਬੰਧੀ ਤੇ ਉਨ੍ਹਾਂ ਵਲੋਂ ਭਾਰਤ ਦੇ ਨਿਰਮਾਣ ਵਿਚ ਇਨ੍ਹਾਂ ਵਲੋਂ ਪਾਏ ਯੋਗਦਾਨ ਵਾਰੇ ਵਿਸਥਾਰ ਪੂਰਵਕ ਦੱਸਿਆ ਗਿਆ | ਪੱਤਰਕਾਰ ਅਤੇ ਸਾਹਿੱਤਕਾਰ ਹਰਪ੍ਰੀਤ ਸਿੰਘ ਸਿਹੋੜਾ ਵਲੋਂ ਵੀ ਅਪਣੇ ਵਿਚਾਰ ਰੱਖੇ ਗਏ | ਵਿਦਿਆਰਥਣ ਸਿਮਰਨਜੀਤ ਕੌਰ ਵਲੋਂ ਵੀ ਬਾਬਾ ਸਾਹਿਬ ਨਾਲ ਸਬੰਧਿਤ ਅਪਣੇ ਵਿਚਾਰ ਰੱਖੇ | ਸਮਾਗਮ ਦਾ ਪ੍ਰਬੰਧ ਸਰਪ੍ਰਸਤ ਦਵਿੰਦਰ ਸਿੰਘ ਧਮੋਟ ਬਲਾਕ ਅਫ਼ਸਰ ਵਣ ਵਿਭਾਗ ਤੇ ਪ੍ਰਧਾਨ ਇੰਜੀਨੀਅਰ ਦਲਜੀਤ ਸਿੰਘ ਦੀ ਦੇਖ-ਰੇਖ ਹੇਠ ਕੀਤਾ ਗਿਆ | ਸਮਾਗਮ ਵਿਚ ਕਿਰਨਪ੍ਰੀਤ ਕੌਰ ਚੇਅਰਮੈਨ ਬਲਾਕ ਸੰਮਤੀ ਦੋਰਾਹਾ, ਜਗਜੀਵਨ ਸਿੰਘ ਪੰਚ, ਨੌਜਵਾਨ ਸਭਾ ਦੇ ਸਲਾਹਕਾਰ ਬੋਰਡ ਦੇ ਮੈਂਬਰ ਕੈਪਟਨ ਮੇਜਰ ਸਿੰਘ, ਨਾਹਰ ਸਿੰਘ, ਨਿਰੰਜਨ ਸਿੰਘ, ਨਿਰਮਲ ਸਿੰਘ, ਜਥੇਦਾਰ ਹਰਨਾਮ ਸਿੰਘ ਅਤੇ ਨੌਜਵਾਨ ਸਭਾ ਦੇ ਮੈਂਬਰ ਮਨਪ੍ਰੀਤ ਸਿੰਘ ਧਮੋਟ, ਜਗਦੀਪ ਸਿੰਘ ਧਮੋਟ, ਰੁਪਿੰਦਰ ਸਿੰਘ ਧਾਲੀਵਾਲ, ਸਿਮਰਨਜੀਤ ਸਿੰਘ, ਰਾਜਦੀਪ ਸਿੰਘ ਰਾਜੂ, ਕੁਲਜਿੰਦਰ ਸਿੰਘ ਬਿੱਟੂ, ਇੰਦਰਜੀਤ ਕੌਰ, ਅਨਮੋਲਪ੍ਰੀਤ ਕੌਰ, ਅਰਮਾਨਪ੍ਰੀਤ ਕੌਰ, ਠੇਕੇਦਾਰ ਜੱਗਾ ਸਿੰਘ ਧਮੋਟ, ਗੁਰਦੀਪ ਸਿੰਘ ਹਨੀ, ਇੰਜੀਨੀਅਰ ਬੇਅੰਤ ਸਿੰਘ ਧਮੋਟ ਅਤੇ ਗੁਰਦੀਪ ਸਿੰਘ ਨਿਜ਼ਾਮਪੁਰ ਪਹੁੰਚੇ | ਵਿਦਿਆਰਥਣ ਹਰਬੀਰ ਕੌਰ ਦਾ ਸਭਾ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਟੇਜ ਦੀ ਜ਼ਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਬਲਵੀਰ ਸਿੰਘ ਧਮੋਟ ਵਲੋਂ ਬਾਖ਼ੂਬੀ ਨਾਲ ਨਿਭਾਈ ਗਈ | ਸਭਾ ਵਲੋਂ ਜਗਤਾਰ ਸਿੰਘ ਟਿਊਬਵੈੈੱਲ ਆਪੇ੍ਰਟਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |