ਬੀਜਾ, 22 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)-ਉੱਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਡਾ. ਤਰਲੋਚਨ ਸਿੰਘ ਦਿਉਲ ਨੇ ਆਪਣੇ ਜੱਦੀ ਪਿੰਡ ਚੱਕ ਸਰਾਏ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਪੱਖੇ ਦਾਨ ਕੀਤੇ ਤਾ ਕਿ ਪੜਨ ਵਾਲੇ ਬੱਚਿਆਂ ਨੂੰ ਗਰਮੀ ਤੋਂ ਰਾਹਤ ਮਿਲ ਸਕੇ | ਸੰਖੇਪ ਸਮਾਗਮ ਦੌਰਾਨ ਡਾ ਦਿਉਲ ਨੇ ਕਿਹਾ ਕਿ ਉਹ ਪਿੰਡ ਨਾਲ ਜੁੜੇ ਹੋਏ ਹਨ | ਉਨ੍ਹਾਂ ਦੀ ਪਿੰਡ ਨਾਲ ਡੂੰਘੀ ਸਾਂਝ ਹੈ ਤੇ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਸਕੂਲ ਜਾ ਪਿੰਡ ਲਈ ਕੁੱਝ ਨਾ ਕੁਝ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਸਕੂਲ ਦੇ ਬੱਚਿਆਂ ਲਈ ਕਿਤਾਬਾਂ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਵੰਡਦੇ ਹਨ ਤੇ ਹੁਣ ਸਕੂਲ ਅਧਿਆਪਕਾਂ ਦੀ ਮੰਗ ਅਨੁਸਾਰ ਪੱਖੇ ਦਾਨ ਕੀਤੇ ਹਨ | ਮੁੱਖ ਅਧਿਆਪਕਾ ਕਿਰਨਜੀਤ ਕੌਰ ਨੇ ਡਾ. ਤਰਲੋਚਨ ਸਿੰਘ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਤੇ ਕਿਹਾ ਕਿ ਡਾ. ਦਿਉਲ ਨੂੰ ਜੋ ਵੀ ਸੇਵਾ ਲਾਉਂਦੇ ਹਨ ਉਹ ਪਹਿਲ ਦੇ ਅਧਾਰ ਤੇ ਪੂਰੀ ਕਰਦੇ ਹਨ | ਇਸ ਮੌਕੇ ਅਮਨ ਦਿਉਲ ਤੋਂ ਇਲਾਵਾ ਸਟਾਫ਼ ਤੇ ਬੱਚੇ ਹਾਜ਼ਰ ਸਨ |