ਭਾਰਤ ਦੀ ਮਰਦਮਸ਼ੁਮਾਰੀ 2027 ਲਈ ਪਹਿਲੇ ਪੜਾਅ ਦੀ ਸਿਖਲਾਈ ਪੂਰੀ
ਅਜੀਤ ਡੈਸਕ
23-04-2026
ਟੀ. ਟੀਮ), ਨੋਡਲ ਅਫਸਰ ਹੈੱਡਮਾਸਟਰ ਗੁਰਦੀਪ ਘਈ ਅਤੇ ਸੌਰਵ ਮੈਨਰੋ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ, ਜਦੋਂ ਕਿ ਵਰਕਸ਼ਾਪ ਦਾ ਮੰਚ ਸੰਚਾਲਨ ਨੈਸ਼ਨਲ ਅਵਾਰਡੀ ਡਾ. ਬਲਰਾਮ ਸ਼ਰਮਾ ਵੱਲੋਂ ਬਾਖ਼ੂਬੀ ਢੰਗ ਨਾਲ ਕੀਤਾ ਗਿਆ | ਇਸ ਮੌਕੇ ਫ਼ੀਲਡ ਟਰੇਨਰ ਸੋਨੀਆ ਅਤੇ ਰਾਜਵਿੰਦਰ ਕੌਰ ਵੱਲੋਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਭਾਰਤ ਸਰਕਾਰ ਵੱਲੋਂ ਜਾਰੀ ਮੈਨੂਅਲ ਅਨੁਸਾਰ ਮਕਾਨ ਸੂਚੀਕਰਨ ਅਤੇ ਮਕਾਨਾਂ ਦੀ ਗਣਨਾ ਸਬੰਧੀ ਵਿਸਤਿ੍ਤ ਢੰਗ ਨਾਲ ਸਿਖਲਾਈ ਦਿੱਤੀ ਗਈ | ਇਸ ਮੌਕੇ ਵੱਖ ਵੱਖ ਰੋਲ ਪਲੇਅ ਰਾਹੀਂ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਮੌਕ ਰੀਹੱਸਲਜ ਵੀ ਕਰਵਾਈਆਂ ਗਈਆਂ | ਜਨਗਣਨਾ ਦੇ ਇਸ ਮਹਾਨ ਕਾਰਜ ਨੂੰ ਇਮਾਨਦਾਰੀ ਅਤੇ ਤਨਦੇਹੀ ਨਾਲ ਸੰਪੰਨ ਕਰਨ ਲਈ ਸਹੁੰ ਵੀ ਚੁਕਵਾਈ ਗਈ |
ਇਸ ਤਿੰਨ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਚਲਾਉਣ ਵਿੱਚ ਕੰਪਿਊਟਰ ਅਧਿਆਪਕ ਬਲਰਾਮ ਸ਼ਰਮਾ, ਅਮਰੀਕ ਸਿੰਘ, ਪਿ੍ਤਪਾਲ ਸਿੰਘ, ਜਸਪਾਲ ਸਿੰਘ ਜੱਸੀ, ਸੁਖਦੇਵ ਸਿੰਘ, ਨੇਹਾ ਸ਼ਰਮਾ ਵੱਲੋਂ ਆਪਣੀਆਂ ਅਹਿਮ ਸੇਵਾਵਾਂ ਨਿਭਾਈਆਂ ਗਈਆਂ |