27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਦਸਵੀਂ ਵਿਚ ਜ਼ਿਲ੍ਹੇ ਵਿਚੋਂ ਅੱਵਲ ਆਉਣ 'ਤੇ ਹਰਮਨਪ੍ਰੀਤ ਨੂੰ ਐਸ. ਐਸ. ਪੀ. ਡਾ. ਆਹਲੂਵਾਲੀਆ ਅਤੇ ਐਸ. ਡੀ. ਐਮ. ਟਿਵਾਣਾ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 23-04-2026
ਖੰਨਾ, 22 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸੀ. ਬੀ. ਐਸ. ਈ. ਦਸਵੀਂ ਜਮਾਤ ਦੀ ਪ੍ਰੀਖਿਆ ਵਿਚ 99.8 ਪ੍ਰਤੀਸ਼ਤ ਅੰਕਾਂ ਨਾਲ ਜ਼ਿਲ੍ਹੇ ਵਿਚੋਂ ਅੱਵਲ ਰਹਿਣ ਵਾਲੀ ਹਰਮਨਪ੍ਰੀਤ ਕੌਰ ਨੂੰ ਅੱਜ ਐਸ. ਐਸ. ਪੀ. ਖੰਨਾ ਡਾ. ਦਰਪਨ ਆਹਲੂਵਾਲੀਆ ਅਤੇ ਐਸ. ਡੀ. ਐਮ ਸਵਾਤੀ ਟਿਵਾਣਾ ਨੇ ਸਨਮਾਨਿਤ ਕੀਤਾ | ਦੋਵਾਂ ਅਧਿਕਾਰੀਆਂ ਨੇ ਹਰਮਨਪ੍ਰੀਤ ਨੂੰ ਪ੍ਰੇਰਿਤ ਕੀਤਾ ਅਤੇ ਭਵਿੱਖ ਦੇ ਵਿੱਦਿਅਕ ਖੇਤਰ ਬਾਰੇ ਜਾਗਰੂਕਤਾ ਪੈਦਾ ਕੀਤੀ | ਹਰਮਨਪ੍ਰੀਤ ਕੌਰ ਦੇ ਨਾਲ ਉਸਦੇ ਮਾਤਾ-ਪਿਤਾ ਅਤੇ ਨਨਕਾਣਾ ਸਾਹਿਬ ਈਸੜੂ ਸਕੂਲ ਦੀ ਪਿ੍ੰਸੀਪਲ ਨੇਹਾ ਢੱਲ ਵੀ ਸਨ | ਐਸ. ਜੀ. ਪੀ. ਸੀ ਅਧੀਨ ਕੰਮ ਕਰਨ ਵਾਲੇ ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ਦੀ ਪਿ੍ੰਸੀਪਲ ਨੇਹਾ ਢੱਲ ਨੇ ਕਿਹਾ ਕਿ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਟਰੱਸਟੀ ਮਹੇਸ਼ਇੰਦਰ ਗਰੇਵਾਲ ਅਤੇ ਡਾਇਰੈਕਟਰ ਇਕਬਾਲ ਸਿੰਘ ਦੀ ਪ੍ਰੇਰਨਾ ਨਾਲ ਸਕੂਲ ਵਿਦਿਆਰਥੀਆਂ ਲਈ ਬਿਹਤਰ ਸਿੱਖਣ ਦਾ ਮਾਹੌਲ ਪ੍ਰਦਾਨ ਕਰਦਾ ਹੈ | ਮਿਹਨਤੀ ਸਟਾਫ਼ ਦਾ ਧੰਨਵਾਦ, ਹਰਮਨਪ੍ਰੀਤ ਕੌਰ ਨੇ ਜ਼ਿਲ੍ਹੇ ਵਿੱਚ ਸਕੂਲ ਨੂੰ ਮਾਣ ਦਿਵਾਇਆ ਹੈ | ਐਸ. ਡੀ. ਐਮ ਸਵਾਤੀ ਟਿਵਾਣਾ ਨੇ ਹਰਮਨਪ੍ਰੀਤ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸੁਝਾਅ ਦਿੱਤੇ | ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਆਪਣੀ ਪੜ੍ਹਾਈ ਨੂੰ ਬੋਝ ਨਹੀਂ ਸਗੋਂ ਠੰਢੇ ਦਿਮਾਗ ਨਾਲ ਕਰੋਗੇ ਤਾਂ ਤੁਸੀਂ ਭਵਿੱਖ ਵਿੱਚ ਸਫਲਤਾ ਪ੍ਰਾਪਤ ਕਰੋਗੇ | ਵਿਦਿਆਰਥਣ ਹਰਮਨਪ੍ਰੀਤ ਨੇ ਕਿਹਾ ਕਿ ਅੱਜ ਐਸ. ਐਸ. ਪੀ ਅਤੇ ਐਸ. ਡੀ. ਐਮ ਨੇ ਉਨ੍ਹਾਂ ਨੂੰ ਭਵਿੱਖ ਦੀ ਸਫਲਤਾ ਲਈ ਸੁਝਾਅ ਦਿੱਤੇ | ਉਸਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਪਿਆਂ, ਸਕੂਲ ਸਟਾਫ਼ ਅਤੇ ਪਿ੍ੰਸੀਪਲ ਨੂੰ ਦਿੱਤਾ |
Ad Position 22
No active advertisement
ਪਿਛਲੀ ਖ਼ਬਰ ਮਾਸਟਰ ਮਲਕੀਅਤ ਸਿੰਘ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਅਗਲੀ ਖ਼ਬਰ ਭਾਰਤ ਦੀ ਮਰਦਮਸ਼ੁਮਾਰੀ 2027 ਲਈ ਪਹਿਲੇ ਪੜਾਅ ਦੀ ਸਿਖਲਾਈ ਪੂਰੀ
Ad Position 24