ਮਲੌਦ, 22 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)- ਲੈਕਚਰਾਰ ਬਲਵਿੰਦਰ ਸਿੰਘ, ਜੇ. ਈ. ਭੁਪਿੰਦਰ ਸਿੰਘ ਅਤੇ ਮਾਸਟਰ ਦੇਵਿੰਦਰ ਸਿੰਘ ਦੇ ਪਿਤਾ ਮਾਸਟਰ ਮਲਕੀਅਤ ਸਿੰਘ ਨੂੰ ਅੱਜ ਪਿੰਡ ਕੂਹਲੀ ਕਲਾਂ ਵਿੱਚ ਵੱਖ ਵੱਖ ਆਗੂਆਂ ਵੱਲੋਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਭਾਈ ਬਲਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ | ਇਸ ਸਮੇਂ ਡਾ: ਜਸਪ੍ਰੀਤ ਸਿੰਘ ਬੀਜਾ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾਂ ਕੀਤਾ | ਸੇਵਾ ਮੁਕਤ ਪਿ੍ੰਸੀਪਲ ਜਗਦੇਵ ਸਿੰਘ ਦੋਰਾਹਾ ਨੇ ਮਾਸਟਰ ਮਲਕੀਤ ਸਿੰਘ ਦੇ ਜੀਵਨ, ਸਿਖਿਆ ਦੇ ਖੇਤਰ ਵਿੱਚ ਦਿੱਤੀ ਦੇਣ ਅਤੇ ਪ੍ਰੀਵਾਰ ਦੀ ਫੁਲਵਾੜੀ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਣ ਅਤੇ ਮਨ ਚਿੱਤ ਲਾ ਕੇ ਕੀਤੀ ਸੇਵਾ ਸਬੰਧੀ ਵਿਚਾਰਾ ਦੀ ਸਾਂਝ ਪਾਈ | ਗਿਆਨੀ ਜਗਦੀਸ਼ ਸਿੰਘ ਵੱਲੋਂ ਅਮਰੀਕਾ ਤੋਂ ਫ਼ੋਨ ਰਾਹੀ ਭੇਜੇ ਸੰਦੇਸ਼ ਵਿੱਚ ਉਨ੍ਹਾਂ ਮਾਸਟਰ ਜੀ ਦੇ ਹਲੀਮੀ, ਨਿਮਰਤਾ ਤੇ ਸੂਝ ਬੂਝ ਵਾਲੇ ਜੀਵਨ ਤੋਂ ਸੇਧ-ਲੈਣ ਅਤੇ ਉਨ੍ਹਾਂ ਵੱਲੋਂ ਆਪਣੇ ਬੱਚਿਆ ਨੂੰ ਸਮੇਂ ਦੇ ਹਾਣੀ ਬਣਾਉਣ ਸਦਕਾ ਅੱਜ ਉਹ ਰਾਜਨੀਤਿਕ, ਸਿਖਿਆ, ਸਮਾਜਿਕ ਅਤੇ ਧਾਰਮਿਕ ਹਰ ਖੇਤਰ ਵਿਚ ਆਪਣੀ ਪਹਿਚਾਣ ਰੱਖਦੇ ਹਨ | ਇਸ ਸਮੇਂ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਐਸ. ਡੀ. ਓ ਕੇਸਰ ਸਿੰਘ, ਜਗਮੋਹਣ ਸਿੰਘ, ਚੇਅਰਮੈਨ ਗੁਰਦਰਸਨ ਸਿੰਘ, ਦੀਦਾਰ ਸਿੰਘ, ਸੈਕਟਰੀ ਜਰਨੈਲ ਸਿੰਘ, ਭਾਈ ਨਾਜਰ ਸਿੰਘ, ਦੀਦਾਰ ਸਿੰਘ ਰਾਣੋ, ਲੈਕਚਰਾਰ ਅਮਰਜੀਤ ਸਿੰਘ, ਜਗਤਾਰ ਸਿੰਘ ਮਲੇਰਕੋਟਲਾ, ਮੇਵਾ ਸਿੰਘ ਰੋੜੀਆ, ਕੁਲਵੰਤ ਸਿੰਘ ਭਨਭੌਰੀ, ਮਾਸਟਰ ਬਲਜੀਤ ਸਿੰਘ, ਲਖਵਿੰਦਰ ਸਿੰਘ ਮੁਕੰਦਪੁਰ, ਮਾਸਟਰ ਪ੍ਰੀਤਮ ਸਿੰਘ, ਰਜਿੰਦਰ ਸਿੰਘ ਬਾਗੜੀਆਂ, ਐਡਵੇਕੇਟ ਕਮਲਜੀਤ ਸਿੰਘ ਖੰਨਾ, ਬਲਦੇਵ ਸਿੰਘ ਗਿੱਲ, ਮਾ ਜੰਗੀਰ ਸਿੰਘ, ਭਗਵਾਨ ਸਿੰਘ, ਡਾ: ਕਰਨੈਲ ਸਿੰਘ ਕਾਲੀਆ, ਪਿ੍ੰਸੀਪਲ ਨਾਹਰ ਸਿੰਘ, ਡਾ: ਕਰਨ ਕਿੰਦਰਾ, ਡਾਕਟਰ ਕੁਲਵਿੰਦਰ ਸਿੰਘ, ਇੰਦਰਜੀਤ ਪੁਰੀ, ਮਾਸਟਰ ਕੁਲਦੀਪ ਕੁਮਾਰ, ਕਰਮਜੀਤ ਸਿੰਘ ਨੌਧਰਾਣੀ, ਲਵਪ੍ਰੀਤ ਸਿੰਘ ਮੁਖ ਅਧਿਆਪਕ ਸੀਹਾਂ ਦੌਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ ਵੱਖ ਸੰਸਥਾਵਾਂ ਵੱਲੋਂ ਸੋਕ ਅਤੇ ਭੇਜੇ ਗਏ | ਪਰਿਵਾਰ ਵੱਲੋਂ ਮਾਸਟਰ ਜੀ ਦੀ ਯਾਦ ਵਿੱਚ ਵੱਖ ਵੱਖ ਧਾਰਮਿਕ ਅਸਥਾਨਾਂ ਅਤੇ ਸਰਕਾਰੀ ਸਕੂਲ ਲਈ ਮਾਇਕ ਰਾਸ਼ੀ ਵੀ ਭੇਟ ਕੀਤੀ ਗਈ | ਸੋਗ ਸਮਾਗਮ ਵਿੱਚ ਪੁੱਜੀਆਂ ਸਮੁੱਚੀਆਂ ਸਮਸ਼ੀਅਤਾਂ ਦਾ ਭਾਈ ਨਰਿੰਦਰ ਸਿੰਘ ਨੇ ਪਰਿਵਾਰ ਵੱਲੋਂ ਧੰਨਵਾਦ ਕੀਤਾ |