25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਹੋਏ ਰਾਸ਼ਟਰੀ ਸੈਮੀਨਾਰ 'ਚ ਪੇਪਰ ਪ੍ਰਸਤੁਤ <br/>

Ad Position 21
No active advertisement
ਅਜੀਤ ਡੈਸਕ 26-04-2026
ਬੀਜਾ, 25 ਅਪ੍ਰੈਲ (ਅਵਤਾਰ ਸਿੰਘ ਜੰਟੀ ਮਾਨ)- ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਦੇ ਆਦੇਸ਼ ਅਨੁਸਾਰ ਸੁਖਮਿੰਦਰ ਸਿੰਘ, ਸਕੱਤਰ ਵਿਦਿਆ ਦੀ ਅਗਵਾਈ ਵਿੱਚ ਮਿਤੀ 24.04.26 ਨੂੰ ਇੱਕ ਰੋਜ਼ਾ ਸੈਮੀਨਾਰ ਸਰਕਾਰ -ਏ -ਖਾਲਸਾ ਇੱਕ ਪੁਨਰ ਚਿੰਤਨ ਵਿਸ਼ੇ ਤਹਿਤ ਡਾਇਰੈਕਟੋਰੇਟ ਆਫ ਐਜੂਕੇਸ਼ਨ, ਬਹਾਦਰਗੜ੍ਹ ਪਟਿਆਲਾ ਵਿਖੇ ਕਰਵਾਇਆ ਗਿਆ | ਇਸ ਸੈਮੀਨਾਰ ਵਿੱਚ ਮਾਤਾ ਗੰਗਾ ਖ਼ਾਲਸਾ ਕਾਲਜ, ਮੰਜੀ ਸਾਹਿਬ ਕੋਟਾਂ ਤੋਂ ਧਾਰਮਿਕ ਲੈਕਚਰਾਰ ਡਾ. ਸਤਿੰਦਰ ਸਿੰਘ ਨੇ ਜੌਨ ਗਿ੍ਫਿਥਸ ਅਤੇ ਵਿਲੀਅਮ ਫ਼ਰੈਂਕਲਿਨ ਦੀ ਨਜ਼ਰ ਵਿੱਚ ਪੰਜਾਬ ਵਿਸ਼ੇ ਤਹਿਤ ਖੋਜ ਪੱਤਰ ਪ੍ਰਸਤੁਤ ਕੀਤਾ | ਜ਼ਿਕਰਯੋਗ ਹੈ ਕਿ ਜੌਨ ਗਿ੍ਫਿਥਸ ਨੇ 17 ਫਰਵਰੀ 1794 ਈਸਵੀ ਨੂੰ ਸੂਰਤ ਤੋਂ ਅਲੈਗਜੈਂਡਰ ਐਡਮਸਨ ਨੂੰ 'ਪੰਜਾਬ ਅਤੇ ਕੰਧਾਰ ਬਾਰੇ ਯਾਦ ਪੱਤਰ' ਲਿਖਿਆ ਸੀ | ਇਸ ਦਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ 6 ਸਾਲ ਪਹਿਲਾਂ ਦਾ ਹੈ | ਇਹ 1795 ਵਿੱਚ ਮੁੰਬਈ ਦਾ ਗਵਰਨਰ ਬਣਿਆ | ਉਸਦੀ ਲਿਖਤ ਵਿੱਚ ਬਹੁਤ ਉਕਾਈਆਂ ਹਨ, ਜਿਵੇਂ ਉਸ ਵੱਲੋਂ ਦਿੱਤੀ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ | ਇੱਕ ਮਨਘੜਤ ਭਵਿੱਖਬਾਣੀ ਦਿੱਤੀ ਹੈ ਜਿਸ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਮੁੱਖ ਤੋਂ ਕਹਾਇਆ ਹੈ ਕਿ ਇੱਕ ਦਿਨ ਯੂਰਪੀਅਨ ਦਿੱਲੀ 'ਤੇ ਰਾਜ ਕਰਨਗੇ | ਗ਼ਲਤੀਆਂ ਦੇ ਬਾਵਜੂਦ ਉਹ ਸਿੱਖਾਂ ਦੇ ਆਚਰਣ ਦੀ ਖ਼ੂਬਸੂਰਤ ਤਸਵੀਰ ਪੇਸ਼ ਕਰਦਾ ਹੈ ਕਿ ਇਹ ਹੁੱਕੇ ਦੀ ਵਰਤੋਂ ਨਹੀਂ ਕਰਦੇ, ਦਿਆਲੂ ਹਨ, ਕੇਸ ਕਤਲ ਨਹੀਂ ਕਰਵਾਉਂਦੇ, ਨੀਲੇ ਵਸਤਰ ਧਾਰਨ ਕਰਦੇ ਹਨ ਅਤੇ ਵੱਡੀਆਂ ਦਸਤਾਰਾਂ ਸਜਾਉਂਦੇ ਹਨ | ਜੰਗ ਲਈ ਹਮੇਸ਼ਾ ਤਿਆਰ- ਬਰ- ਤਿਆਰ ਰਹਿੰਦੇ ਹਨ | ਇਨ੍ਹਾਂ ਦੇ ਮਹੱਤਵਪੂਰਨ ਸਥਾਨ ਕਲਾਨੌਰ, ਬਟਾਲਾ, ਲਾਹੌਰ ਤੇ ਸਮਾਣਾ ਹਨ | ਇਹ ਗੁਜਰਾਤ ਤੋਂ ਵਪਾਰਕ ਵਸਤੂਆਂ ਮੰਗਵਾਉਂਦੇ ਹਨ | ਦੂਜੇ ਲੇਖਕ ਵਿਲੀਅਮ ਫ਼ਰੈਂਕਲਿਨ ਨੇ ਸਿੱਖਾਂ ਬਾਰੇ ਲਿਖਤ ਦਾ ਆਧਾਰ ਜਾਰਜ ਥਾਮਸ ਦੀ ਖੋਜ ਨੂੰ ਬਣਾਇਆ ਹੈ | ਉਸਨੇ ਵੀ ਕਈ ਸਿਧਾਂਤਕ ਅਤੇ ਇਤਿਹਾਸਿਕ ਗ਼ਲਤੀਆਂ ਕੀਤੀਆਂ ਹਨ ਜਿਵੇਂ ਉਹ ਸਿੱਖਾਂ ਵਿੱਚ ਜੰਗੀ ਸੰਘਰਸ਼ ਦੀ ਆਰੰਭਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਥਾਂ, ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਹੋਈ ਲਿਖਦਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜੋਤੀ- ਜੋਤਿ ਸਮਾਉਣ ਦਾ ਸਥਾਨ ਕਰਤਾਰਪੁਰ ਦੀ ਥਾਂ ਸ੍ਰੀ ਅੰਮਿ੍ਤਸਰ ਲਿਖਦਾ ਹੈ | ਦੋਵਾਂ ਲੇਖਕਾਂ ਦੀਆਂ ਲਿਖਤਾਂ ਨੂੰ ਇਤਿਹਾਸਕਾਰ ਡਾ. ਗੰਡਾ ਸਿੰਘ ਨੇ ਪੁਸਤਕ ਵਿੱਚ ਸੰਪਾਦਿਤ ਕੀਤਾ ਅਤੇ ਉਨ੍ਹਾਂ ਦੇ ਗਲਤ ਤੱਥਾਂ ਨੂੰ ਦਰੁਸਤ ਕੀਤਾ ਹੈ | ਫ਼ਰੈਂਕਲਿਨ ਸਿੱਖਾਂ ਬਾਰੇ ਲਿਖਦਾ ਹੈ ਕਿ ਇਨ੍ਹਾਂ ਨੂੰ ਛੋਲੇ ਬਹੁਤ ਪਸੰਦ ਹਨ, ਬਹੁਤ ਘੱਟ ਆਰਾਮ ਕਰਦੇ ਹਨ, ਸ਼ਰਨਾਰਥੀਆਂ ਨੂੰ ਬਿਨਾਂ ਝਿਜਕ ਸ਼ਰਨ ਦਿੰਦੇ ਹਨ, ਬਹੁਤ ਵਧੀਆ ਵਪਾਰ ਇੱਥੇ ਪ੍ਰਫੁੱਲਿਤ ਹੈ | ਇਹ ਘੋੜਿਆਂ ਨੂੰ ਪਿਆਰ ਕਰਦੇ ਹਨ | 18ਵੀਂ ਸਦੀ ਦੇ ਅੰਤਲੇ ਤਿੰਨ ਦਹਾਕਿਆਂ ਵਿੱਚ ਇਹ ਵੱਡੀ ਗਿਣਤੀ ਵਿੱਚ ਫੈਲੇ ਹਨ ਤੇ ਆਲੇ- ਦੁਆਲੇ ਦੇ ਰਾਜਾਂ ਦੇ ਮੁਖੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ | ਕਾਲਜ ਪਿ੍ੰਸੀਪਲ ਡਾ. ਗਗਨਦੀਪ ਸਿੰਘ ਨੇ ਆਖਿਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸਰਬ- ਸਾਂਝਾ ਰਾਜ ਸੀ | ਇਹ ਰਾਜ ਲੋਕਾਂ ਵੱਲੋਂ ਅਤੇ ਲੋਕਾਂ ਲਈ ਸੀ | ਇਸ ਵਿੱਚ ਹਰ ਭਾਈਚਾਰੇ ਦੀ ਬਰਾਬਰ ਦੀ ਸ਼ਮੂਲੀਅਤ ਸੀ | ਸਾਨੂੰ ਸਰਕਾਰ-ਏ-ਖਾਲਸਾ ਦੇ ਰਾਜ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ |

Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਦਾ ਅੰਤ ਨੇੜੇ- ਪ੍ਰਧਾਨ ਗਿੱਲ ਬੇਰ ਕਲਾਂ <br/> ਅਗਲੀ ਖ਼ਬਰ ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਵਿਦਿਆਰਥਣਾਂ ਸਿੱਖ ਮਿਸ਼ਨਰੀ ਪ੍ਰੀਖਿਆ 'ਚ ਮੋਹਰੀ <br/>
Ad Position 24