25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਵਿਦਿਆਰਥਣਾਂ ਸਿੱਖ ਮਿਸ਼ਨਰੀ ਪ੍ਰੀਖਿਆ 'ਚ ਮੋਹਰੀ <br/>

Ad Position 21
No active advertisement
ਅਜੀਤ ਡੈਸਕ 26-04-2026
ਮੁੱਲਾਂਪੁਰ-ਦਾਖਾ, 25 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸੀ.ਬੀ.ਐੱਸ.ਈ ਬੋਰਡ ਦੇ ਨਾਮਵਰ ਵਿੱਦਿਅਕ ਅਦਾਰੇ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਅਤੇ ਧਰਮ ਨਾਲ ਜੋੜਨ ਲਈ ਪਿਛਲੇ ਵਰ੍ਹੇ ਨੈਤਿਕ ਪ੍ਰੀਖਿਆ ਕਰਵਾਈ ਗਈ ਸੀ | ਪੰਜਾਬੀ ਅਧਿਆਪਕਾ ਅਮਨਜੋਤ ਕੌਰ ਦੀ ਨਜ਼ਰਸਾਨੀ ਹੇਠ ਹੋਈ ਪ੍ਰੀਖਿਆ ਦੌਰਾਨ ਸਕੂਲ ਦੇ ਪੰਜਵੀਂ ਜਮਾਤ ਤੋਂ ਲੈ ਕੇ ਬਾਰ੍ਹਵੀਂ ਜਮਾਤ ਤੱਕ ਵਿਦਿਆਰਥੀ ਪ੍ਰੀਖਿਆ ਵਿਚ ਬੈਠੇ ਸਨ | ਇਸ ਪ੍ਰੀਖਿਆ ਦੇ ਨਤੀਜਿਆਂ ਸਮੇਂ ਸਕੂਲ ਵਿਦਿਆਰਥਣਾਂ ਸੁਪਰੀਤ ਕੌਰ ਅਤੇ ਅਸਰੀਤ ਕੌਰ ਦੋਵੇ ਅੱਵਲ ਰਹੀਆਂ | ਦੋਵੇਂ ਅੱਵਲ ਵਿਦਿਆਰਥਣਾਂ ਦਾ ਸਕੂਲ ਪਿ੍ੰਸੀਪਲ ਵੰਦਨਾ ਸ਼ਰਮਾ ਵਲੋਂ ਸਨਮਾਨ ਕੀਤਾ ਗਿਆ | ਉਨ੍ਹਾਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਅਨਮੋਲ ਇਤਿਹਾਸ ਨਾਲ ਜੋੜਨ ਲਈ ਅਜਿਹੀਆਂ ਪ੍ਰੀਖਿਆਵਾਂ ਸਹਾਈ ਸਿੱਧ ਹੁੰਦੀਆਂ ਹਨ | ਜ਼ਿਕਰਯੋਗ ਹੈ ਕਿ ਸਿੱਖ ਮਿਸਨਰੀ ਕਾਲਜ ਵਲੋਂ ਸਕੂਲਾਂ ਵਿਚ ਜਾ ਕੇ ਹਰ ਸਾਲ ਕਾਲਜ ਦੁਆਰਾ ਛਾਪੀਆਂ ਪੁਸਤਕਾਂ 'ਤੇ ਅਧਾਰਿਤ ਧਾਰਮਿਕ ਪ੍ਰੀਖਿਆ ਕਰਵਾਈ ਜਾਂਦੀ ਹੈ ਤਾਂ ਜੋ ਵਿਦਿਆਰਥੀ ਆਪਣੇ ਬਹੁਮੁੱਲੇ ਖ਼ਜ਼ਾਨੇ ਗੁਰਬਾਣੀ, ਸਿੱਖ ਇਤਿਹਾਸ ਅਤੇ ਸਿੱਖ ਰਹਿਤ ਮਰਿਯਾਦਾ ਨਾਲ ਜੁੜ ਸਕਣ |

Ad Position 22
No active advertisement
ਪਿਛਲੀ ਖ਼ਬਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਪਟਿਆਲਾ ਵਿਖੇ ਹੋਏ ਰਾਸ਼ਟਰੀ ਸੈਮੀਨਾਰ 'ਚ ਪੇਪਰ ਪ੍ਰਸਤੁਤ <br/> ਅਗਲੀ ਖ਼ਬਰ ਦੁਕਾਨ ਨੂੰ ਲੱਗੀ ਅੱਗ ਦੇ ਭਿਆਨਕ ਮੰਜਰ ਨੇ ਪਲਾਂ 'ਚ ਸਭ ਕੀਤਾ ਸੁਆਹ-ਕਰੋੜਾਂ ਦਾ ਨੁਕਸਾਨ <br/>
Ad Position 24