25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਦੁਕਾਨ ਨੂੰ ਲੱਗੀ ਅੱਗ ਦੇ ਭਿਆਨਕ ਮੰਜਰ ਨੇ ਪਲਾਂ 'ਚ ਸਭ ਕੀਤਾ ਸੁਆਹ-ਕਰੋੜਾਂ ਦਾ ਨੁਕਸਾਨ <br/>

Ad Position 21
No active advertisement
ਅਜੀਤ ਡੈਸਕ 26-04-2026
ਮਾਛੀਵਾੜਾ ਸਾਹਿਬ, 25 ਅਪ੍ਰੈਲ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਪੁਲਿਸ ਸਟੇਸ਼ਨ ਮਾਛੀਵਾੜਾ ਅਧੀਨ ਪੈਂਦੇ ਪਿੰਡ ਬਹਿਲੋਲਪੁਰ ਵਿਚ ਸ਼ਨੀਵਾਰ ਦੀ ਸਵੇਰ ਉਸ ਸਮੇਂ ਵੱਡੀ ਆਫ਼ਤ ਦਿਖਾਈ ਦਿੱਤੀ ਜਦੋਂ ਪਿੰਡ ਵਿਚ ਦੇਖਦੇ ਹੀ ਦੇਖਦੇ ਧੰੂਏਾ ਨੇ ਖ਼ੌਫ਼ਨਾਕ ਮਾਹੌਲ ਪੈਦਾ ਕਰ ਦਿੱਤਾ | ਪਿੰਡ ਵਿਚ ਸਾਲਾਂ ਤੋਂ ਕਰਿਆਨੇ ਦੀ ਦੁਕਾਨ ਕਰਦੇ ਸੂਰਤ ਸਿੰਘ ਪੁੱਤਰ ਲਾਭ ਸਿੰਘ ਦੀ ਉਮਰ ਭਰ ਦੀ ਮਿਹਨਤ ਪਲਾਂ ਵਿਚ ਅੱਗ ਦੀ ਭੇਂਟ ਚੜ ਗਈ | ਸਵੇਰੇ ਕਰੀਬ 6.30 ਦੀ ਤੜਕਸਾਰ ਵਾਪਰੀ ਇਸ ਘਟਨਾ ਵਿੱਚ ਦੁਕਾਨ ਅੰਦਰ ਪਿਆ ਸਾਰਾ ਸਮਾਨ ਤਾਂ ਸੜ ਕੇ ਸਵਾਹ ਹੋ ਗਿਆ ਅਤੇ ਨਾਲ ਹੀ ਉਸ ਦੀ ਰਿਹਾਇਸ਼ ਜੋ ਕਿ ਦੁਕਾਨ ਦੇ ਨਾਲ ਬਣੀ ਸੀ ਨੂੰ ਵੀ ਕਾਫੀ ਵੱਡਾ ਨੁਕਸਾਨ ਹੋਇਆ ਤੇ ਇਸ ਘਟਨਾ ਵਿਚ ਕਰੀਬ ਡੇਢ ਕਰੋੜ ਦਾ ਭਾਰੀ ਨੁਕਸਾਨ ਕਰ ਦਿੱਤਾ | ਦੁਕਾਨਦਾਰ ਸੂਰਤ ਸਿੰਘ ਅਨੁਸਾਰ ਸਵੇਰੇ ਜਦੋਂ ਉਸ ਨੇ ਆਪਣੀ ਦੁਕਾਨ ਖੋਲੀ ਤਾਂ ਦੁਕਾਨ ਦੇ ਪਿੱਛੇ ਧੂੰਆਂ ਦਿਖਾਈ ਦਿੱਤਾ ਤੇ ਦੇਖਦੇ ਹੀ ਦੇਖਦੇ ਅੱਗ ਦੀਆਂ ਤੇਜ਼ ਲਪਟਾਂ ਨੇ ਸਾਰਾ ਕੁੱਝ ਸਵਾਹ ਕਰ ਦਿੱਤਾ | ਹਾਲਾਂਕਿ ਪਿੰਡ ਵਾਸੀਆਂ ਦੀ ਮਦਦ ਨੇ ਦੁਕਾਨ ਵਿਚ ਪਏ ਗੈਸ ਸਿਲੰਡਰਾਂ ਨੂੰ ਕੱਢ ਲਿਆ ਨਹੀਂ ਤਾਂ ਇਹ ਮੰਜਰ ਹੋਰ ਭਿਆਨਕ ਹੋ ਸਕਦਾ ਸੀ | ਫਿਲਹਾਲ ਖ਼ੁਸ਼ਕਿਸਮਤੀ ਇਹ ਰਹੀ ਕਿ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਅੱਗ ਲੱਗਣ ਦਾ ਕਾਰਨ ਫਿਲਹਾਲ ਬਿਜਲੀ ਦੇ ਕਿਸੇ ਸ਼ਾਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ ਤੇ ਇਹ ਮਹਿਜ਼ ਇੱਕ ਦੁਕਾਨ ਨਹੀਂ ਬਲਕਿ ਆਪਣੇ ਆਪ ਵਿੱਚ ਵਡਾ ਸੁਪਰ ਸਟੋਰ ਸੀ |

Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਸਕੂਲ ਮੁੱਲਾਂਪੁਰ ਦੀਆਂ ਵਿਦਿਆਰਥਣਾਂ ਸਿੱਖ ਮਿਸ਼ਨਰੀ ਪ੍ਰੀਖਿਆ 'ਚ ਮੋਹਰੀ <br/> ਅਗਲੀ ਖ਼ਬਰ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲਿਆਂ ਖ਼ਿਲਾਫ਼ ਖੰਨਾ ਪੁਲਿਸ ਵਲੋਂ ਮੁਹਿੰਮ ਐਸ. ਪੀ. ਹਰਪਿੰਦਰ ਦੀ ਅਗਵਾਈ ਵਿਚ ਨਾਕਾ...
Ad Position 24