ਮਾਛੀਵਾੜਾ ਸਾਹਿਬ, 27 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਡੀ. ਪੀ. ਐੈੱਸ. ਜੂਨੀਅਰ ਮਾਛੀਵਾੜਾ ਦੇ ਵਿਦਿਆਰਥੀਆਂ ਨੇ ਡੀ. ਪੀ. ਐੈੱਸ. ਖੰਨਾ ਦੀ ਆਪਣੀ ਫੇਰੀ ਦੌਰਾਨ ਵਧੀਆ ਅਨੁਭਵ ਕੀਤਾ | ਬੱਚਿਆਂ ਵਲੋਂ ਇੱਕ ਤਾਜ਼ਗੀ ਭਰਪੂਰ ਪੂਲ ਪਾਰਟੀ, ਦਿਲਚਸਪ ਘੋੜਸਵਾਰੀ ਸੈਸ਼ਨ ਦਾ ਆਨੰਦ ਮਾਣਿਆ ਜਿਸ ਨਾਲ ਬਹੁਤ ਉਤਸ਼ਾਹ ਤੇ ਖ਼ੁਸ਼ੀ ਦੇਖਣ ਨੂੰ ਮਿਲੀ | ਪਹਿਲੀ ਜਮਾਤ ਦੇ ਵਿਦਿਆਰਥੀ ਨੇ ਮਾਪਿਆਂ ਦੇ ਸਾਹਮਣੇ ਇੱਕ ਸਮੂਹ ਗੀਤ ਪੇਸ਼ ਕਰ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਜਿਸ ਦੀ ਨਿੱਘੀ ਪ੍ਰਸ਼ੰਸਾ ਕੀਤੀ | ਇਸ ਦੌਰਾਨ ਪ੍ਰੀ-ਨਰਸਰੀ ਅਤੇ ਨਰਸਰੀ ਕਲਾਸਾਂ ਦੇ ਛੋਟੇ ਬੱਚਿਆਂ ਨੇ ਆਪਣੇ ਤੁਕਾਂਤ ਪਾਠਾਂ ਨਾਲ ਦਰਸ਼ਕਾਂ ਨੂੰ ਮੰਤਰ ਮੁਗਧ ਕੀਤਾ |