ਹੇਡੋਂ ਸਕੂਲ ਦੀਆਂ ਲੜਕੀਆਂ ਦੀ ਜ਼ਿਲ੍ਹਾ ਪੱਧਰੀ ਖੇਡਾਂ ’ਚ ਰਹੀ ਚੜ੍ਹਤ, ਰਾਜ ਪੱਧਰੀ ਖੇਡਾਂ ਲਈ ਹੋਈ ਚੋਣ
ਸਮਰਾਲਾ, 31 ਅਕਤੂਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੀਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਖੰਨਾ ਦੇ ਏ. ਐੱਸ.
ਸਮਰਾਲਾ, 31 ਅਕਤੂਬਰ (ਕੁਲਵਿੰਦਰ ਸਿੰਘ/ਗੋਪਾਲ ਸੋਫਤ)-ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੀਆਂ ਪ੍ਰਾਇਮਰੀ ਪੱਧਰ ਦੀਆਂ ਸਕੂਲੀ ਖੇਡਾਂ ਖੰਨਾ ਦੇ ਏ. ਐੱਸ. ਸੀਨੀ. ਸੈਕੰ. ਸਕੂਲ ਦੇ ਖੇਡ ਸਟੇਡੀਅਮ ਵਿਖੇ ਸਮਾਪਤ ਹੋਈਆਂ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਬਲਾਕ ਸਮਰਾਲਾ ਵਲੋਂ ਖਿਡਾਰੀਆਂ ਨੇ ਭਾਗ ਲਿਆ। ਅੰਡਰ-11 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੀਆਂ ਲੜਕੀਆਂ ਨੇ ਬਲਾਕ ਸਮਰਾਲਾ ਵਲੋਂ ਖੇਡਦੇ ਹੋਏ ਫੁੱਟਬਾਲ (ਲੜਕੀਆਂ) ਅਤੇ ਬੈਡਮਿੰਟਨ (ਲੜਕੀਆਂ) ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਅਧਿਆਪਕ ਸੁਖਰਾਜ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਹੇਡੋਂ ਦੀਆਂ ਚਾਰ ਲੜਕੀਆਂ ਹਰਪ੍ਰੀਤ ਕੌਰ, ਜਸਮੀਤ ਕੌਰ, ਮਧੂ ਅਤੇ ਨੀਲਮ ਕੁਮਾਰੀ ਨੇ ਫੁੱਟਬਾਲ ਲੜਕੀਆਂ ਵਿਚ ਪਹਿਲਾਂ ਸਥਾਨ ਹਾਸਿਲ ਕੀਤਾ ਅਤੇ ਦੋ ਲੜਕੀਆਂ ਜਸਮੀਤ ਕੌਰ ਅਤੇ ਮਨਪ੍ਰੀਤ ਕੌਰ ਨੇ ਬੈਡਮਿੰਟਨ ਲੜਕੀਆਂ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਜ਼ਿਲ੍ਹਾ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ’ਤੇ ਸੂਬਾ ਪੱਧਰੀ ਖੇਡਾਂ ਲਈ ਹਰਪ੍ਰੀਤ ਕੌਰ ਅਤੇ ਨੀਲਮ ਕੁਮਾਰੀ ਦੀ ਫੁੱਟਬਾਲ ਅਤੇ ਜਸਮੀਤ ਕੌਰ ਦੀ ਬੈਡਮਿੰਟਨ ਲਈ ਚੋਣ ਹੋਈ। ਜੇਤੂ ਵਿਦਿਆਰਥਣਾਂ ਦਾ ਸਕੂਲ ਮੁਖੀ ਸੁਨੀਤਾ ਪਵਾਰ ਅਤੇ ਸਕੂਲ ਸਟਾਫ਼ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਕੂਲ ਅਧਿਆਪਕ ਸੁਖਰਾਜ ਸਿੰਘ, ਰੇਸ਼ਮ ਸਿੰਘ ਅਤੇ ਬਲਵੰਤ ਸਿੰਘ ਵੀ ਹਾਜ਼ਰ ਸਨ।