31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਆਕਸਫੋਰਡ ਸੀਨੀਅਰ ਸਕੂਲ ਦੇ ਖਿਡਾਰੀਆਂ ਵਲੋਂ ਸਹੋਦਿਆ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ

ਪਾਇਲ, 31 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਹੋਣਹਾਰ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸੀ. ਬੀ.

Ad Position 21
No active advertisement
ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਖਿਡਾਰੀ ਆਪਣੇ ਅਧਿਆਪਕਾਂ ਨਾਲ ਖੁਸ਼ੀ ਸਾਂਝੀ ਕਰਦੇ ਹੋਏ। ਤਸਵੀਰ : ਨਿਜ਼ਾਮਪੁਰ 01-11-2026
ਪਾਇਲ, 31 ਅਕਤੂਬਰ (ਨਿਜ਼ਾਮਪੁਰ, ਰਜਿੰਦਰ ਸਿੰਘ)-ਆਕਸਫੋਰਡ ਸੀਨੀਅਰ ਸਕੂਲ ਪਾਇਲ ਦੇ ਹੋਣਹਾਰ ਖਿਡਾਰੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ ਅਤੇ ਸੀ. ਬੀ. ਐੱਸ. ਈ. ਸਹੋਦਿਆ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗਮੇ ਆਪਣੇ ਨਾਮ ਕੀਤੇ ਅਤੇ ਅਪਣਾ, ਅਪਣੇ ਮਾਪਿਆ ਦਾ ਅਤੇ ਸਕੂਲ ਦਾ ਨਾਮ ਰੌਸ਼ਨ ਕੀਤਾ । ਜਿੱਥੇ ਅਪਣੀ ਮਿਹਨਤ ਅਤੇ ਲਗਨ ਨਾਲ ਸਕੂਲ ਦੇ ਹੋਣਹਾਰ ਖਿਡਾਰੀ ਅਮੀਜੋਤ ਸਿੰਘ ਨੇ ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਸਖ਼ਤ ਮੁਕਾਬਲੇ ਵਿਚ ਸੋਨ ਤਗਮਾ ਜਿੱਤਿਆ ਅਤੇ ਅਪਣੇ ਮਾਪਿਆ, ਕੋਚ ਦਾ ਸਿਰ ਉੱਚਾ ਕੀਤਾ। ਇਸ ਦੌਰਾਨ ਅਮੀਜੋਤ ਸਿੰਘ ਨੇ ਅੰਡਰ-17 ਵਰਗ ਵਿਚ ਹਿੱਸਾ ਲਿਆ ਅਤੇ ਸਾਰੇ ਪੰਜਾਬ ਦੇ ਬਿਹਤਰੀਨ ਖਿਡਾਰੀਆਂ ਨੂੰ ਮਾਤ ਦਿੰਦੇ ਹੋਏ ਖ਼ਿਤਾਬ ਅਪਣੇ ਨਾਂ ਕੀਤਾ। ਉੱਥੇ ਸਕੂਲ ਦੇ ਹੋਣਹਾਰ ਖਿਡਾਰੀਆਂ ਨੇ ਸੀ. ਬੀ. ਐੱਸ. ਈ. ਸਹੋਦਿਆ ਐਥਲੈਟਿਕਸ ਅਤੇ ਖੋ-ਖੋ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਗੁੱਡ ਅਰਥ ਸਕੂਲ, ਸਿਆੜ ਵਿਖੇ ਕਰਵਾਏ ਸੀ. ਬੀ. ਐੱਸ. ਈ. ਸਹੋਦਿਆ ਖੋ-ਖੋ ਟੂਰਨਾਮੈਂਟ ਵਿਚ ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ਨੇ ਆਪਣੇ ਪਹਿਲੇ ਹੀ ਟੂਰਨਾਮੈਂਟ ਵਿਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੀ ਟੀਮ ਨੇ ਵੀ ਪੂਰੇ ਜੋਸ਼, ਅਨੁਸ਼ਾਸਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਬਿਹਤਰੀਨ ਪ੍ਰਦਰਸ਼ਨ ਕੀਤਾ। ਖੋ-ਖੋ ਟੀਮ ਵਿਚ ਜਸਪ੍ਰੀਤ, ਓਮ ਕੁਮਾਰ, ਹਰਪ੍ਰੀਤ ਸਿੰਘ, ਸਿਮਰਨਪਾਲ ਸਿੰਘ, ਹਰਬਖ਼ਸ਼ ਸਿੰਘ, ਗੁਰਜੋਤ ਸਿੰਘ, ਸਮਰਜੋਤ ਸਿੰਘ, ਅਮਨਦੀਪ ਸਿੰਘ ਤੇ ਹੋਰ ਹੋਣਹਾਰ ਖਿਡਾਰੀ ਸ਼ਾਮਿਲ ਸਨ। ਕੁੜੀਆਂ ਦੀ ਟੀਮ ਵਿਚ ਹਰਵੀਨ ਕੌਰ, ਅਰਚਨਾ, ਦਵਨੀਤ ਕੌਰ, ਰਾਜਦੀਪ ਕੌਰ, ਸਹਿਜਮਾਨ ਕੌਰ, ਜਪਸੀਰਤ ਕੌਰ, ਗੁਰਸਿਮਰਨ ਕੌਰ, ਇਮਰਤ ਕੌਰ, ਸਹਿਜਦੀਪ ਕੌਰ, ਗੁਰਪ੍ਰੀਤ ਕੌਰ ਅਤੇ ਮਨਜੋਤ ਕੌਰ ਸ਼ਾਮਿਲ ਸਨ। ਇਸੇ ਤਰ੍ਹਾਂ ਸੀ. ਬੀ. ਐੱਸ. ਈ. ਸਹੋਦਿਆ ਐਥਲੈਟਿਕਸ ਮੁਕਾਬਲਿਆਂ ਵਿਚ ਆਕਸਫੋਰਡ ਦੇ ਖਿਡਾਰੀਆਂ ਨੇ ਐਥਲੈਟਿਕਸ ਮੁਕਾਬਲਿਆਂ ਵਿਚ ਜਪਲੀਨ ਕੌਰ ਨੇ ਅੰਡਰ-17 ਹਾਈ ਜੰਪ ਵਿਚ, ਹੁਸਨਦੀਪ ਕੌਰ ਨੇ 100 ਅਤੇ 200 ਮੀਟਰ ਦੌੜ ਵਿਚ, ਗੁਰਲੀਨ ਕੌਰ ਢਿੱਲੋਂ ਨੇ 800 ਮੀਟਰ ਦੌੜ ਵਿਚ, ਹਰਵੀਨ ਕੌਰ ਮਾਂਗਟ ਨੇ 600 ਮੀਟਰ ਦੌੜ ਵਿਚ, ਸਹਿਜਮਨ ਕੌਰ ਨੇ 400 ਮੀਟਰ ਦੌੜ ਵਿਚ, ਸਹਿਜਮਨ ਸਿੰਘ ਤੂਰ ਨੇ 400 ਮੀਟਰ ਦੌੜ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬਹੁਤ ਸਾਰੇ ਖ਼ਿਤਾਬ ਜਿੱਤੇ। ਉੱਥੇ ਅੰਡਰ-19 ਵਰਗ ਵਿਚ ਤਨਵੀਰ ਕੌਰ 200 ਮੀਟਰ ਦੌੜ ਵਿੱਚ ,ਦਲਵੀਰ ਕੌਰ ਨੇ ਲੰਬੀ ਛਾਲ ਵਿਚ ਖ਼ਿਤਾਬ ਹਾਸਿਲ ਕੀਤੇ। ਇਸੇ ਤਰ੍ਹਾਂ ਅੰਡਰ-17 ਲੜਕੀਆਂ ਦੀ ਟੀਮ ਏਂਜਲ, ਹੁਸਨਦੀਪ ਕੌਰ, ਗੁਰਲੀਨ ਕੌਰ ਢਿੱਲੋਂ ਅਤੇ ਸਿਮਰਨਦੀਪ ਕੌਰ ਦੀ ਚੌਕੜੀ ਨੇ ਸ਼ਾਨਦਾਰ ਤਾਲਮੇਲ, ਤੇਜ਼ ਰਫ਼ਤਾਰ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਦਿਆਂ ਰਿਲੇਅ ਮੁਕਾਬਲੇ ਵਿਚ ਜਿੱਤ ਦਰਜ ਕੀਤੀ। ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ’ਤੇ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ, ਪ੍ਰਿੰਸੀਪਲ ਵਿਜੇ ਕਪੂਰ, ਅਕਾਦਮਿਕ ਡੀਨ ਅਸ਼ੋਕ ਗੁਪਤਾ ਅਤੇ ਸਮੂਹ ਸਟਾਫ਼ ਨੇ ਖਿਡਾਰੀਆਂ ਦਾ ਭਰਪੂਰ ਸਵਾਗਤ ਕੀਤਾ ਅਤੇ ਇਸ ਵੱਡੀ ਜਿੱਤ ਦਾ ਸਿਹਰਾ ਖਿਡਾਰੀਆਂ ਦੀ ਸਖ਼ਤ ਮਿਹਨਤ, ਮਾਪਿਆਂ ਦੇ ਸਹਿਯੋਗ ਅਤੇ ਸਕੂਲ ਦੇ ਖੇਡ ਵਿਭਾਗ ਇੰਚਾਰਜ ਰਵਿੰਦਰਪਾਲ ਸਿੰਘ ਅਤੇ ਸੁਮਨਦੀਪ ਕੌਰ ਨੂੰ ਦਿੰਦੇ ਹੋਏ ਅੱਗੇ ਆਉਣ ਵਾਲੇ ਮੁਕਾਬਲਿਆਂ ਲਈ ਟੀਮਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਬਾਦਲ ਦਾ ਸਮਰਾਲਾ ਵਿਖੇ ਵਪਾਰੀ ਵਰਗ ਨਾਲ ਵਿਚਾਰ-ਵਟਾਂਦਰਾ, ਕਾਰੋਬਾਰ ਦੀਆਂ ਮੁਸ਼ਕਿਲਾਂ ਅਤੇ ਭਵਿੱਖ ਦੀਆਂ ਲੋੜਾਂ ਬ... ਅਗਲੀ ਖ਼ਬਰ ਯੂਨਾਈਟਿਡ ਇਮੀਗ੍ਰੇਸ਼ਨ ਰਾਹੀਂ ਹਾਸਿਲ ਕੀਤੇ ਕੈਨੇਡਾ ਦੇ ਵਿਜ਼ਟਰ ਵੀਜ਼ੇ
Ad Position 24