02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਜੀ. ਐੱਸ. ਟੀ. ਵਲੋਂ ਭੇਜੇ 5 ਕਰੋੜ ਨੋਟਿਸ 'ਤੇ ਦੂਜੀ ਧਿਰ ਨੇ ਵੀ ਰੱਖਿਆ ਆਪਣਾ ਪੱਖ ਬੋਲੇ ਜੀ. ਐੱਸ. ਟੀ. ਨੂੰ ਈ. ਡੀ. ਦੱਸ ਕੇ ਕੀਤਾ ਜਾ ਰਿਹਾ ਲੋਕਾਂ ਨੂੰ ਗੁਮਰਾਹ

Ad Position 21
No active advertisement
ਅਜੀਤ ਡੈਸਕ 28-04-2026
ਸਾਹਨੇਵਾਲ, 27 ਅਪ੍ਰੈਲ (ਅਮਰਜੀਤ ਸਿੰਘ ਮੰਗਲੀ)-ਕਸਬਾ ਸਾਹਨੇਵਾਲ ਅੰਦਰ ਕਈ ਦਿਨਾਂ ਤੋਂ ਇੱਕ ਮੋਟਰ ਰਿਪੇਅਰ ਕਰਨ ਵਾਲੇ ਵਿਅਕਤੀ ਦੇ ਘਰ ਈ. ਡੀ. ਦੀ ਪਈ ਰੇਡ ਅਤੇ 5 ਕਰੋੜ ਦੇ ਆਏ ਨੋਟਿਸ ਦੀ ਚੱਲ ਰਹੀ ਚਰਚਾ ਦੇ ਵਿਚ ਦੂਜੀ ਧਿਰ ਹਰਮਨ ਕੈਫ਼ੇ ਦੇ ਮਾਲਕ ਨੇ ਵੀ ਆਪਣਾ ਪੱਖ ਰੱਖਿਆ ਹੈ | ਪੱਤਰਕਾਰਾਂ ਨੂੰ ਜੀ. ਐੱਸ. ਟੀ. ਵਿਭਾਗ ਵਲੋਂ ਭੇਜੇ ਨੋਟਿਸ ਅਤੇ ਜਾਂਚ ਰਿਪੋਰਟ ਦੀ ਕਾਪੀ ਦਿੰਦਿਆਂ ਹਰਮਨਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਸ ਵਲੋਂ ਸਰਕਾਰ ਤੋਂ ਮਾਨਤਾ ਪ੍ਰਾਪਤ ਜੀ. ਐੱਸ. ਟੀ. ਸੁਵਿਧਾ ਕੇਂਦਰ ਖੋਲਿਆ ਗਿਆ ਸੀ, ਜਿਸ ਵਿਚ ਉਸ ਨੇ ਕਸਬਾ ਸਾਹਨੇਵਾਲ ਦੇ ਬਹੁਤ ਸਾਰੇ ਲੋਕਾਂ ਨੂੰ ਜੀ. ਐੱਸ. ਟੀ. ਨੰਬਰ ਸਮੇਤ ਆਧਾਰ ਕਾਰਡ ਅਤੇ ਹੋਰ ਕਾਗ਼ਜ਼ ਅਪਲਾਈ ਕਰਨ ਦੀ ਸਰਵਿਸ ਦਿੱਤੀ ਸੀ | ਇਸੇ ਤਰ੍ਹਾਂ ਹੀ ਉਸ ਵਲੋਂ ਸਾਡੇ ਗੁਆਂਢ ਵਿਚ ਰਹਿੰਦੇ ਜਸਵੀਰ ਸਿੰਘ ਜੋ ਕਿ ਮੋਟਰ ਰਿਪੇਅਰਾਂ ਦਾ ਕੰਮ ਕਰਦਾ ਸੀ, ਉਸ ਦਾ ਵੀ ਜੀ. ਐੱਸ. ਟੀ. ਨੰਬਰ ਅਪਲਾਈ ਕੀਤਾ ਗਿਆ ਸੀ | ਪਰ ਕੁੱਝ ਸਮੇਂ ਬਾਅਦ ਹੀ ਜਸਬੀਰ ਸਿੰਘ ਮੇਰੇ ਕੋਲ ਆਇਆ ਕਿ ਉਸ ਨੇ ਆਪਣਾ ਜੀ. ਐੱਸ. ਟੀ. ਨੰਬਰ ਬੰਦ ਕਰਨਾ ਹੈ ਕਿਉਂਕਿ ਉਸ ਕੋਲੋਂ ਹਰ ਮਹੀਨੇ 250 ਰੁਪਏ ਰਿਟਰਨ ਨਹੀਂ ਭਰੀ ਜਾ ਰਹੀ | ਜਿਸ 'ਤੇ ਉਸ ਨੇ ਉਨ੍ਹਾਂ ਨੂੰ ਸਾਫ਼ ਕਿਹਾ ਕਿ ਉਹ ਤਾਂ ਸਿਰਫ਼ ਅਪਲਾਈ ਕਰ ਸਕਦੇ ਹਨ ਬਾਕੀ ਦਾ ਕੰਮ ਸੀ. ਏ. ਦਾ ਹੁੰਦਾ ਹੈ | ਜਿਸ 'ਤੇ ਉਨ੍ਹਾਂ ਨੇ ਸੀ. ਏ. ਦਾ ਫ਼ੋਨ ਨੰਬਰ ਜਸਵੀਰ ਸਿੰਘ ਨੂੰ ਦੇ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦਾ ਜੀ. ਐੱਸ. ਟੀ. ਨੰਬਰ ਬੰਦ ਹੋ ਗਿਆ | ਉਸ ਦਾ ਮੈਸੇਜ ਵੀ ਸੀ. ਏ. ਨੇ ਜਸਵੀਰ ਸਿੰਘ ਨੂੰ ਭੇਜਿਆ | ਉਸ ਤੋਂ ਕੁੱਝ ਸਮੇਂ ਬਾਅਦ ਹੀ ਜਸਵੀਰ ਸਿੰਘ ਦੇ ਘਰ ਜੀ. ਐੱਸ. ਟੀ. ਵਿਭਾਗ ਦੀ ਟੀਮ ਜਾਂਚ ਲਈ ਪਹੁੰਚੀ | ਉਨ੍ਹਾਂ ਨੇ ਬਤੌਰ ਗਵਾਹ ਮੇਰੇ ਵੀ ਬਿਆਨ ਦਰਜ ਕੀਤੇ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਨੇ ਸਾਫ਼ ਲਿਖਤੀ ਰੂਪ ਵਿਚ ਕਿਹਾ ਕਿ ਉਨ੍ਹਾਂ ਦੇ ਕਾਗ਼ਜ਼ਾਂ ਦੀ ਦੁਰਵਰਤੋਂ ਕੀਤੀ ਗਈ ਹੈ | ਉਸ ਵਿਚ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ | ਉਨ੍ਹਾਂ ਕਿਹਾ ਕਿ ਹੁਣ ਕਈ ਸਾਲ ਬਾਅਦ ਉਨ੍ਹਾਂ ਨੂੰ ਬਿਨਾਂ ਵਜ੍ਹਾ ਬਦਨਾਮ ਕੀਤਾ ਜਾ ਰਿਹਾ ਹੈ | ਉਨ੍ਹਾਂ ਦੇ ਪਰਿਵਾਰਿਕ ਮੈਂਬਰ ਕਈ ਸਰਕਾਰੀ ਵੱਡੇ ਅਹੁਦਿਆਂ 'ਤੇ ਬੈਠ ਕੇ ਪੰਜਾਬ ਅਤੇ ਲੋਕਾਂ ਦੀ ਇਮਾਨਦਾਰੀ ਨਾਲ ਸੇਵਾ ਕਰ ਰਹੇ ਹਨ | ਪਰ ਅਜਿਹੇ ਲੱਗ ਰਹੇ ਝੂਠੇ ਇਲਜ਼ਾਮਾਂ ਕਰ ਕੇ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਅਕਸ ਨੂੰ ਧੱਕਾ ਲੱਗ ਰਿਹਾ ਹੈ ਅਤੇ ਪੂਰਾ ਪਰਿਵਾਰ ਮਾਨਸਿਕ ਤੌਰ 'ਤੇ ਪਰੇਸ਼ਾਨ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਜਿਹੜਾ ਹੁਣ ਜਸਵੀਰ ਸਿੰਘ ਨੂੰ ਨੋਟਿਸ ਆਇਆ ਹੈ, ਉਸ ਵਿਚ ਸਾਫ਼ ਲਿਖਿਆ ਹੋਇਆ ਹੈ ਕਿ ਜਿਹੜੇ ਲੋਕਾਂ ਨੇ ਇਹ ਗਲਤ ਕੰਮ ਕੀਤਾ ਸੀ | ਉਨ੍ਹਾਂ ਦੇ ਉੱਪਰ ਮਾਮਲੇ ਦਰਜ ਹੋ ਚੁੱਕੇ ਹਨ | ਪਰ ਹੁਣ ਬੇਤੁਕੀਆਂ ਅਤੇ ਝੂਠੀਆਂ ਖ਼ਬਰਾਂ ਲਗਵਾ ਕੇ ਉਨ੍ਹਾਂ ਦੇ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਬੇਨਤੀ ਕੀਤੀ ਕਿ ਉਹ ਅੱਜ ਵੀ ਪੀੜਤ ਪਰਿਵਾਰ ਦੇ ਨਾਲ ਹਨ ਅਤੇ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਇਨਸਾਫ਼ ਮਿਲੇ ਅਤੇ ਜਿਹੜੀ ਕਾਗ਼ਜ਼ਾਂ ਦੀ ਦੁਰਵਰਤੋਂ ਹੋਣ ਕਰ ਕੇ ਉਨ੍ਹਾਂ ਦੀ ਖੱਜਲ ਖੁਆਰੀ ਹੋ ਰਹੀ ਹੈ, ਉਸ ਨੂੰ ਖ਼ਤਮ ਕੀਤਾ ਜਾਵੇ | ਇਸ ਸਬੰਧੀ ਜਦੋਂ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ | ਉਨ੍ਹਾਂ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਅਪੀਲ ਦਾਇਰ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਬਲਜੀਤ ਸਿੰਘ ਪਾਤੜਾਂ ਵਾਲਿਆਂ ਨਮਿਤ ਸ਼ਰਧਾਂਜਲੀ ਸਮਾਗਮ ਹੋਇਆ ਅਗਲੀ ਖ਼ਬਰ ਖੰਨਾ ਅੰਦਰ ਲਗਾਤਾਰ ਵਾਪਰ ਰਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਰੋਕਣ ਦੇ ਮਕਸਦ ਨਾਲ ਐੱਸ. ਐੱਸ. ਪੀ ਨੇ ਡੀ. ਸੀ. ਨੂੰ ਲਿਖ...
Ad Position 24