13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੰਡਿਆਣੀ 'ਚ ਪ੍ਰਵਾਸੀ ਨੌਜਵਾਨ ਦਾ ਕਤਲ

Ad Position 21
No active advertisement
ਅਜੀਤ ਡੈਸਕ 29-04-2026
ਮੁੱਲਾਂਪੁਰ-ਦਾਖਾ, 28 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਥਾਣਾ ਦਾਖਾ ਅਧੀਨ ਪਿੰਡ ਮੰਡਿਆਣੀ ਵਿਖੇ ਇਕ ਪ੍ਰਵਾਸੀ ਨੌਜਵਾਨ ਦਾ ਕਤਲ ਹੋ ਗਿਆ, ਜਿਸ ਦੀ ਜਾਣਕਾਰੀ ਪਿੰਡ ਵਾਲਿਆਂ ਵਲੋਂ ਦਾਖਾ ਪੁਲਿਸ ਨੂੰ ਦਿੱਤੀ ਗਈ | ਇਤਲਾਹ ਮਿਲਦਿਆਂ ਹੀ ਦਾਖਾ ਪੁਲਿਸ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ, ਐੱਸ.ਐੱਚ.ਓ ਕੁਲਜਿੰਦਰ ਸਿੰਘ ਉਚੇਚਾ ਘਟਨਾ ਸਥਾਨ 'ਤੇ ਪਹੁੰਚੇ | ਟਿਊਬਵੈੱਲ ਮੋਟਰ 'ਤੇ ਹੋਏ ਕਤਲ ਸਬੰਧੀ ਪਿੰਡ ਵਾਲਿਆਂ ਅਤੇ ਕੁਝ ਮਹਿਲਾ-ਮਰਦ ਪ੍ਰਵਾਸੀ ਮਜ਼ਦੂਰਾਂ ਪੁਲਿਸ ਨੂੰ ਦੱਸਿਆ ਕਿ ਮਿ੍ਤਕ ਵਿਅਕਤੀ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਜਿਲੇ ਦਾ ਸੀਤਾ ਰਾਮ ਹੈ | ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮਿ੍ਤਕ ਸ਼ਰਾਬ ਜਾਂ ਗਾਂਜਾ ਵਰਗੇ ਨਸ਼ੇ ਦਾ ਆਦੀ ਸੀ | ਦਾਖਾ ਪੁਲਿਸ ਵਲੋਂ ਪੂਰੀ ਛਾਣਬੀਣ ਬਾਅਦ ਸੀਤਾ ਰਾਮ ਪੁੱਤਰ ਬਰਿੰਦਰ ਠਾਕੁਰ ਦੀ ਮਿ੍ਤਕ ਦੇਹ ਕਬਜ਼ੇ ਹੇਠ ਲੈ ਕੇ ਮੁਰਚਰੀ ਵਿਚ ਰਖਵਾਈ ਗਈ | ਇਸ ਮੌਕੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਦੱਸਿਆ ਕਿ ਪ੍ਰਵਾਸੀ ਦਾ ਕਤਲ ਕਿਸੇ ਨਿੱਜੀ ਰੰਜਿਸ਼ ਵਾਲੇ ਸਾਥੀ ਵਲੋਂ ਹੀ ਕੀਤਾ ਗਿਆ ਜਾਪਦਾ ਹੈ | ਪੁਲਿਸ ਦਾ ਮਿ੍ਤਕ ਦੇ ਪਿਤਾ ਬਰਿੰਦਰ ਠਾਕੁਰ ਨਾਲ ਸੰਪਰਕ ਹੋ ਗਿਆ, ਜਲਦੀ ਹੀ ਇਸ ਅੰਨੇ ਕਤਲ ਦੀ ਗੁੱਥੀ ਨੂੰ ਸੁਲਝਾਅ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਪਿੰਡ ਮੰਡਿਆਣੀ ਵਿਖੇ ਜਿਸ ਟਿਊਬਵੈੱਲ ਮੋਟਰ 'ਤੇ ਪ੍ਰਵਾਸੀ ਸੀਤਾ ਰਾਮ ਦਾ ਕਤਲ ਹੋਇਆ, ਉਹ ਸੁਖਵਿੰਦਰ ਸਿੰਘ ਦੇ ਪਰਿਵਾਰ ਦੀ ਹੈ |
Ad Position 22
No active advertisement
ਪਿਛਲੀ ਖ਼ਬਰ 'ਆਪ' ਪਾਰਟੀ ਤੋਂ ਲੋਕਾਂ ਦਾ ਮੋਹ ਹੋਇਆ ਭੰਗ, ਸ਼੍ਰੋਮਣੀ ਅਕਾਲੀ ਦਲ ਵੱਲ ਵਧ ਰਿਹਾ ਵਿਸ਼ਵਾਸ- ਇੰਜ. ਲਾਲਕਾ ਅਗਲੀ ਖ਼ਬਰ ਵਿਧਾਇਕ ਹੈਪੀ ਵਲੋਂ ਪਿੰਡ ਖੰਟ ਦੇ ਪੰਚਾਇਤ ਘਰ ਦੀ ਇਮਾਰਤ ਤੇ ਵਿਸ਼ਰਾਮ ਸ਼ੈੱਡ ਦਾ ਉਦਘਾਟਨ
Ad Position 24