13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਵਿਧਾਇਕ ਹੈਪੀ ਵਲੋਂ ਪਿੰਡ ਖੰਟ ਦੇ ਪੰਚਾਇਤ ਘਰ ਦੀ ਇਮਾਰਤ ਤੇ ਵਿਸ਼ਰਾਮ ਸ਼ੈੱਡ ਦਾ ਉਦਘਾਟਨ

Ad Position 21
No active advertisement
ਅਜੀਤ ਡੈਸਕ 29-04-2026
ਸੰਘੋਲ, 28 ਅਪ੍ਰੈਲ (ਗੁਰਨਾਮ ਸਿੰਘ ਚੀਨਾ)-ਹਲਕਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਦੁਆਰਾ ਪਿੰਡ ਖੰਟ ਵਿਖੇ ਪੰਚਾਇਤ ਘਰ ਦੀ ਇਮਾਰਤ, ਵਿਸ਼ਰਾਮ ਸ਼ੈੱਡ ਤੇ ਐਸ.ਸੀ. ਸ਼ਮਸ਼ਾਨਘਾਟ ਦੇ ਸ਼ੈੱਡ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਵਿਧਾਇਕ ਹੈਪੀ ਨੇ ਪਿੰਡ ਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਖੰਟ ਵਿਖੇ ਖੇਡ ਗਰਾੳਾੂਡ ਲਈ ਪਹਿਲਾਂ ਵੀ 33 ਲੱਖ ਰੁਪਏ ਦੇ ਕਰੀਬ ਗ੍ਰਾਂਟ ਦਿੱਤੀ ਗਈ ਹੈ ਤੇ ਖੇਡ ਗਰਾੳਾੂਡ ਲਈ ਉਨ੍ਹਾਂ 20 ਲੱਖ ਦਾ ਇਕ ਹੋਰ ਚੈੱਕ ਪਿੰਡ ਦੀ ਸਰਪੰਚ ਅਮਰਜੀਤ ਕੌਰ ਨੂੰ ਸੌਂਪਿਆ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੁਆਰਾ ਪਿੰਡਾਂ ਦੇ ਵਿਕਾਸ ਲਈ ਗ੍ਰਾਂਟਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ 'ਆਪ' ਸਰਕਾਰ ਦੁਆਰਾ ਹਰ ਪਰਿਵਾਰ ਨੂੰ ਮਹੀਨੇ ਦੀ 300 ਯੂਨਿਟ ਬਿਜਲੀ ਮੁਫ਼ਤ ਦੇਣ ਨਾਲ ਕਰੀਬ 90 ਫ਼ੀਸਦੀ ਲੋਕਾਂ ਦੇ ਜ਼ੀਰੋ ਬਿੱਲ ਆ ਰਹੇ ਹਨ ਤੇ ਇਸ ਤੋਂ ਇਲਾਵਾ 'ਆਪ' ਸਰਕਾਰ ਦੁਆਰਾ ਪਿੰਡਾਂ 'ਚ ਬਣਾਏ ਜਾ ਰਹੇ ਖੇਡ ਗਰਾੳਾੂਡਾਂ ਦਾ ਵੀ ਨੌਜਵਾਨ ਵਰਗ ਭਰਪੂਰ ਲਾਭ ਲੈ ਰਿਹਾ ਹੈ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਦੁਆਰਾ ਮਾਵਾਂ-ਧੀਆਂ ਸਤਿਕਾਰ ਯੋਜਨਾ ਨੂੰ ਵੀ ਲਾਗੂ ਕਰ ਦਿੱਤਾ ਗਿਆ ਹੈ, ਜਿਸ ਨਾਲ ਐਸ.ਸੀ. ਵਰਗ ਦੀਆਂ ਔਰਤਾਂ ਨੂੰ 1500 ਰੁਪਏ ਤੇ ਹੋਰਨਾਂ ਵਰਗਾਂ ਦੀਆਂ ਔਰਤਾਂ ਨੂੰ 1000 ਰੁਪਏ ਮਹੀਨੇ ਦੇ ਜਲਦ ਹੀ ਮਿਲਣੇ ਸ਼ੁਰੂ ਹੋ ਜਾਣਗੇ | ਇਸ ਮੌਕੇ ਗ੍ਰਾਮ ਪੰਚਾਇਤ ਖੰਟ ਦੁਆਰਾ ਸਰਪੰਚ ਅਮਰਜੀਤ ਕੌਰ ਦੀ ਅਗਵਾਈ 'ਚ ਵਿਧਾਇਕ ਹੈਪੀ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਬੀ.ਡੀ.ਪੀ.ਓ. ਖਮਾਣੋਂ ਵਨੀਤਾ ਮਿੱਤਲ, ਪੰਚਾਇਤ ਅਫ਼ਸਰ ਮੰਗਤ ਸਿੰਘ, ਜਸਵੀਰ ਸਿੰਘ ਪੰਚਾਇਤ ਸਕੱਤਰ, ਪ੍ਰਭਦੀਪ ਸਿੰਘ ਸਰਪੰਚ ਮਾਨਪੁਰ, ਚਰਨਜੀਤ ਸਿੰਘ ਸਰਪੰਚ ਧਿਆਨੂੰ ਮਾਜਰਾ, ਪਿੰਡ ਖੰਟ ਦੀ ਸਰਪੰਚ ਅਮਰਜੀਤ ਕੌਰ ਤੋਂ ਇਲਾਵਾ ਪਰਮਜੀਤ ਕੌਰ, ਰਾਜਿੰਦਰ ਕੌਰ, ਲਖਵਿੰਦਰ ਕੌਰ, ਪਰਵਿੰਦਰ ਸਿੰਘ, ਤੀਰਥ ਸਿੰਘ, ਕਸ਼ਮੀਰਾ ਸਿੰਘ, ਮਨਪ੍ਰੀਤ ਸਿੰਘ (ਸਾਰੇ ਪੰਚ), ਬਲਾਕ ਸੰਮਤੀ ਮੈਂਬਰ ਮਨਪ੍ਰੀਤ ਕੌਰ ਖੰਟ, ਜਸਵੀਰ ਸਿੰਘ ਜੱਸੀ, ਕਬਿੱਕਰ ਸਿੰਘ ਬਰਵਾਲੀ ਕਲਾਂ, ਦਵਿੰਦਰ ਸਿੰਘ ਮਹੇਸ਼ਪੁਰਾ, ਹਰਜਿੰਦਰ ਸਿੰਘ ਵਾਈਸ ਚੇਅਰਮੈਨ ਬਲਾਕ ਸੰਮਤੀ ਖਮਾਣੋਂ, ਰਣਧੀਰ ਸਿੰਘ ਧੀਰਾ ਸਰਪੰਚ ਕਾਲੇਵਾਲ, ਦਲਵਿੰਦਰ ਸਿੰਘ ਸਰਪੰਚ ਫਿਲੋਰ, ਗੋਗੀ ਅਮਰਾਲਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰੀ ਬਰਵਾਲੀ ਯੂਥ ਪ©ਧਾਨ ਹਲਕਾ ਬਸੀ ਪਠਾਣਾਂ, ਜਗਰੂਪ ਸਿੰਘ ਕਿਸਾਨ ਵਿੰਗ ਪ੍ਰਧਾਨ, ਧਰਮਿੰਦਰ ਪਨੈਚਾਂ, ਗੁਰੁਪਿੰਦਰ ਮਹੇਸ਼ਪੁਰਾ ਆਦਿ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ | ਪਿੰਡ ਖੰਟ ਵਿਖੇ ਸਮਾਗਮ ਉਪਰੰਤ ਵਿਧਾਇਕ ਹੈਪੀ ਦੁਆਰਾ ਸਰਬਸੰਮਤੀ ਨਾਲ ਬਣੀਆਂ ਪਿੰਡ ਭੱਟੀਆਂ ਤੇ ਸ਼ਾਦੀਪੁਰ ਦੀਆਂ ਪੰਚਾਇਤਾਂ ਲਈ ਦੋਵਾਂ ਪਿੰਡਾਂ 'ਚ ਪਹੁੰਚ ਕੇ ਸਰਪੰਚ ਭੱਟੀਆਂ ਸੁਖਵਿੰਦਰ ਕੌਰ ਤੇ ਸਰਪੰਚ ਸ਼ਾਦੀਪੁਰ ਬਲਜਿੰਦਰ ਕੌਰ ਨੂੰ ਪੰਜ-ਪੰਜ ਲੱਖ ਰੁਪਏ ਦੇ ਚੈੱਕ ਵੀ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ ਮੰਡਿਆਣੀ 'ਚ ਪ੍ਰਵਾਸੀ ਨੌਜਵਾਨ ਦਾ ਕਤਲ ਅਗਲੀ ਖ਼ਬਰ ਮੁੜ ਵਸੇਬਾ ਕੇਂਦਰ ਵਿਚ ਕਿੱਤਾਮੁਖੀ ਕੋਰਸ ਕਰਵਾਏ ਜਾਣ-ਪੂਜਾ ਸਿਆਲ ਗਰੇਵਾਲ
Ad Position 24