25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੰਵੇਦਨਸ਼ੀਲ ਸ਼ਾਇਰ ਪ੍ਰੀਤ ਸੰਦਲ ਮਕਸੂਦੜਾ ਨੇ ਆਪਣੀ ਜ਼ਿੰਦਗੀ ਦਾ ਕੀਤਾ ਦਰਦਨਾਕ ਅੰਤ

Ad Position 21
No active advertisement
ਅਜੀਤ ਡੈਸਕ 02-05-2026
ਪਾਇਲ, 1 ਮਈ (ਨਿਜ਼ਾਮਪੁਰ, ਰਜਿੰਦਰ ਸਿੰਘ)-ਇੱਥੋਂ 4 ਕਿੱਲੋਮੀਟਰ ਦੂਰ ਪਿੰਡ ਮਕਸੂਦੜਾ ਵਿਖੇ ਸੰਵੇਦਨਸ਼ੀਲ ਸ਼ਾਇਰ ਹਰਪ੍ਰੀਤ ਸਿੰਘ (ਪ੍ਰੀਤ ਸੰਦਲ) ਵਲੋਂ ਆਤਮ ਹੱਤਿਆ ਕਰਨ ਦੀ ਖਬਰ ਪਤਾ ਲੱਗੀ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ¢ ਚਰਨਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਆਤਮ ਹੱਤਿਆ ਕਰਨ ਤੋਂ ਪਹਿਲਾ ਲਿਖਿਆ ਆਤਮ ਹੱਤਿਆ ਨੋਟ ਦਿੱਤਾ ਹੈ, ਜਿਸ ਵਿਚ ਪ੍ਰੀਤ ਸੰਦਲ ਨੇ ਲਿਖਿਆ ਹੈ ਕਿ ਮੇਰੀ ਪੁੱਤਰੀ ਅਨਮੋਲਪ੍ਰੀਤ ਕੌਰ ਨੇ ਆਇਲਟਸ ਪਾਸ ਕੀਤੀ ਸੀ ਤੇ ਜਸਕਰਨ ਸਿੰਘ ਨੇ ਕੈਨੇਡਾ ਜਾਣ ਲਈ ਵੀਜ਼ਾ ਲਗਵਾਉਣ ਲਈ ਸਾਰਾ ਖਰਚਾ ਕੀਤਾ¢ ਮੇਰੀ ਬੇਟੀ ਨੇ ਕੈਨੇਡਾ ਜਾ ਕੇ 2 ਵਾਰ ਜਸਕਰਨ ਸਿੰਘ ਨੂੰ ਕੈਨੇਡਾ ਬੁਲਾਉਣ ਲਈ ਪੇਪਰ ਭੇਜੇ, ਪ੍ਰੰਤੂ ਜਸਕਰਨ ਸਿੰਘ ਦਾ ਵੀਜ਼ਾ ਨਾ ਲੱਗਿਆ¢ ਫਿਰ ਜਸਕਰਨ ਸਿੰਘ ਦੇ ਘਰਦਿਆਂ ਨੇ ਕੈਨੇਡਾ ਵਿਖੇ ਰਹਿ ਰਹੀ ਪੀ. ਆਰ. ਕੁੜੀ ਨਾਲ ਵਿਆਹ ਦੀ ਗੱਲ ਕਰ ਲਈ ¢ ਫਿਰ ਉਹ ਪੁੱਤਰੀ ਨੂੰ ਧਮਕਾਉਣ ਲੱਗੇ ਕਿ ਜਸਕਰਨ ਸਿੰਘ ਨੇ ਕੈਨੇਡਾ ਨਹੀਂ ਆਉਣਾ, ਇਸ ਲਈ ਉਸ ਦੇ ਪੈਸੇ ਵਾਪਸ ਕਰੋ¢ ਜਦੋਂ ਉਨ੍ਹਾਂ ਦੀ ਪੁੱਤਰੀ ਨੂੰ ਵਾਰ ਵਾਰ ਧਮਕਾਇਆ ਤਾਂ ਉਸ ਨੇ ਕਾਲਜ ਜਾਣਾ ਵੀ ਬੰਦ ਕਰ ਦਿੱਤਾ¢ ਫਿਰ ਜਸਕਰਨ ਸਿੰਘ ਤੇ ਉਸ ਦਾ ਫੁੱਫੜ ਸਤਿਕਾਰ ਸਿੰਘ ਨੇ ਪਹਿਲਾਂ ਤਾਂ ਆਪ ਮੈਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਗੈਂਗਸਟਰਾਂ ਤੋਂ ਧਮਕੀਆਂ ਦਿਵਾਉਣੀਆਂ ਸ਼ੁਰੂ ਕਰ ਦਿੱਤੀਆਂ¢ ਹੁਣ 2 ਦਿਨ ਪਹਿਲਾਂ ਬੀਜੇ ਬੁਲਾ ਕੇ ਹਥਿਆਰਬੰਦ ਤੋਂ ਧਮਕੀ ਦਿਵਾਈ ਕਿ ਪਰਸੋਂ ਤੱਕ ਜਾਂ ਤਾਂ ਜਸਕਰਨ ਹੋਰਾਂ ਦਾ ਹਿਸਾਬ ਕਰਦੇ ਨਹੀਂ ਤਾਂ ਅਸੀਂ ਤੈਨੂੰ ਤੇ ਤੇਰੀ ਪੁੱਤਰੀ ਅਨਮੋਲ ਨੂੰ ਨਿਪਟਾ ਦੇਵਾਂਗੇ¢ ਉਨ੍ਹਾਂ ਲਿਖਿਆ ਕਿ ਮੈਂ ਆਪਣੀ ਪੁੱਤਰੀ ਅਨਮੋਲ ਦਾ ਨੁਕਸਾਨ ਹੁੰਦਾ ਨਹੀਂ ਵੇਖ ਸਕਦਾ, ਇਸ ਕਰ ਕੇ ਮੈਂ ਆਤਮ ਹੱਤਿਆ ਕਰਨ ਲਈ ਮਜਬੂਰ ਹਾਂ¢ ਮਿਲੇ ਸੁਸਾਈਡ ਨੋਟ 'ਤੇ ਪਾਇਲ ਪੁਲਿਸ ਨੇ ਜਸਕਰਨ ਸਿੰਘ ਵਾਸੀ ਜੱਬੋਵਾਲ ਜ਼ਿਲ੍ਹਾ ਅੰਮਿ੍ਤਸਰ, ਸਤਿਕਾਰ ਸਿੰਘ ਵਾਸੀ ਪਿੰਡ ਨਵਾਂ ਚੰਦਨਕੇ ਜ਼ਿਲ੍ਹਾ ਅੰਮਿ੍ਤਸਰ ਅਤੇ ਕੰਵਲਜੀਤ ਸਿੰਘ ਵਾਸੀ ਅੰਮਿ੍ਤਸਰ ਖ਼ਿਲਾਫ਼ ਧਾਰਾ 108, 351 (2) ਤਹਿਤ ਮੁਕੱਦਮਾ ਦਰਜ ਕਰ ਲਿਆ ਹੈ¢ ਕੱਲ੍ਹ ਦੇਰ ਸ਼ਾਮ ਮਿ੍ਤਕ ਦਾ ਅੰਤਿਮ ਸੰਸਕਾਰ ਉਸ ਦੇ ਪਿੰਡ ਮਕਸੂਦੜਾ ਵਿਖੇ ਕਰ ਦਿੱਤਾ ਹੈ¢ ਉਨ੍ਹਾਂ ਦੇ ਅੰਤਿਮ ਸੰਸਕਾਰ 'ਚ ਹੋਰਨਾਂ ਤੋਂ ਇਲਾਵਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਰਪੰਚ ਭਾਗ ਸਿੰਘ, ਜਰਨੈਲ ਸਿੰਘ, ਭਗਵੰਤ ਸਿੰਘ, ਬਿੰਦਰ ਸਿੰਘ, ਗੁਰਜੰਟ ਸਿੰਘ, ਕਾਕਾ ਸਿੰਘ, ਅਮਰਜੀਤ ਸਿੰਘ, ਸਾਬਕਾ ਸਰਪੰਚ ਠਾਕਰ ਸਿੰਘ, ਹਰਜੀਤ ਸਿੰਘ ਮਕਸੂਦੜਾ, ਗਿਆਨੀ ਹਰਦੇਵ ਸਿੰਘ, ਆਲ ਇੰਡੀਆ ਕਿਸਾਨ ਸਭਾ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਝੱਜ, ਮਹੰਤ ਪ੍ਰੀਤਮ ਦਾਸ, ਪ੍ਰਧਾਨ ਗੁਰਪ੍ਰੀਤ ਸਿੰਘ, ਜਗਦੇਵ ਮਕਸੂਦੜਾ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਜੋਧਾਂ ਇਲਾਕੇ 'ਚ ਚੋਰੀਆਂ ਦਾ ਕਹਿਰ, ਪੀੜਤ ਪਰਿਵਾਰ ਇਨਸਾਫ਼ ਲਈ ਇਕੱਠੇ ਹੋਏ ਅਗਲੀ ਖ਼ਬਰ ਆਸਟੇ੍ਰਲੀਆ ਤੋਂ ਡਿਪੋਰਟ ਹੋਏ ਨੌਜਵਾਨ ਨੂੰ ਪੁਲਿਸ ਨੇ ਮਾਪਿਆਂ ਨੂੰ ਸੌਂਪਿਆ
Ad Position 24