ਸਮਰਾਲਾ, 1 ਮਈ (ਗੋਪਾਲ ਸੋਫਤ)-ਇੱਥੋਂ ਨੇੜਲੇ ਪਿੰਡ ਮੁਸ਼ਕਾਬਾਦ ਦੇ ਇੱਕ ਨੌਜਵਾਨ ਰਣਜੀਤ ਸਿੰਘ, ਜੋ ਆਸਟ੍ਰੇਲੀਆ ਤੋਂ ਡੀਪੋਰਟ ਹੋ ਕੇ ਵਾਪਸ ਪਰਤਿਆ ਹੈ, ਨੂੰ ਬੀਤੀ ਦੇਰ ਰਾਤ ਪੁਲਿਸ ਨੇ ਮਾਪਿਆਂ ਨੂੰ ਸੌਂਪ ਦਿੱਤਾ ਹੈ¢ ਮਿਲੀ ਜਾਣਕਾਰੀ ਅਨੁਸਾਰ ਰਣਜੀਤ ਸਿੰਘ 2014 ਵਿਚ ਸਟੱਡੀ ਵੀਜ਼ੇ 'ਤੇ ਆਸਟ੍ਰੇਲੀਆ ਗਿਆ ਸੀ¢ ਉਹ 2023 ਵਿਚ ਭਾਰਤ ਆ ਕੇ ਆਪਣਾ ਵਿਆਹ ਕਰਵਾਉਣ ਤੋਂ ਬਾਅਦ ਦੁਬਾਰਾ ਆਸਟ੍ਰੇਲੀਆ ਚੱਲਿਆ ਗਿਆ ਸੀ¢ ਇਸ ਸਬੰਧੀ ਸਥਾਨਕ ਡੀ. ਐੱਸ. ਪੀ. ਪਿ੍ਤਪਾਲ ਸਿੰਘ ਨੇ ਦੱਸਿਆ ਕਿ ਆਸਟ੍ਰੇਲੀਆ ਸਰਕਾਰ ਵਲੋਂ ਉਸ ਨੂੰ ਡੀਪੋਰਟ ਕੀਤਾ ਗਿਆ ਹੈ¢ ਮੁੱਢਲੀ ਜਾਣਕਾਰੀ ਮੁਤਾਬਿਕ ਵੀਜ਼ਾ ਐਕਸਟੈਂਡ (ਵਾਧਾ) ਨਾ ਹੋਣ ਕਾਰਨ ਉਸ ਨੂੰ ਵਾਪਸ ਭੇਜਿਆ ਗਿਆ ਹੈ¢ ਅੱਜ ਸ਼ਾਮ ਕਰੀਬ 5 ਵਜੇ ਪਟਿਆਲਾ ਪੁਲਿਸ ਲਾਈਨ ਪਹੁੰਚਣ ਤੋਂ ਬਾਅਦ ਪੁਲਿਸ ਟੀਮ ਵਲੋਂ ਉਸ ਨੂੰ ਸੁਰੱਖਿਅਤ ਉਸ ਦੇ ਪਿਤਾ ਜਸਵੀਰ ਸਿੰਘ ਅਤੇ ਪਿੰਡ ਦੇ ਸਾਬਕਾ ਸਰਪੰਚ ਮਾਲਵਿੰਦਰ ਸਿੰਘ ਲਵਲੀ ਦੀ ਹਾਜ਼ਰੀ ਵਿਚ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ¢ ਪੁਲਿਸ ਦਾ ਕਹਿਣਾ ਹੈ ਕਿ ਡੀਪੋਰਟ ਕੀਤੇ ਜਾਣ ਦੇ ਅਸਲ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕਰਾਂਗੇ ਤਾਂ ਜੋ ਸਥਿਤੀ ਪੂਰੀ ਤਰ੍ਹਾਂ ਸਪਸ਼ਟ ਹੋ ਸਕੇ¢