25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੰੂ ਦਿੱਤੀ ਸ਼ਰਧਾਂਜਲੀ

Ad Position 21
No active advertisement
ਅਜੀਤ ਡੈਸਕ 02-05-2026
ਸ਼ਾਹਪੁਰ ਕੰਢੀ, 1 ਮਈ (ਰਣਜੀਤ ਸਿੰਘ)-ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿਚ ਮਨਾਏ ਜਾ ਰਹੇ ਮਜ਼ਦੂਰ ਦਿਵਸ ਮੌਕੇ ਥੀਨ ਡੈਮ ਵਰਕਰਜ਼ ਯੂਨੀਅਨ ਵਲੋਂ ਕਾਮਰੇਡ ਨੱਥਾ ਸਿੰਘ ਦੀ ਅਗਵਾਈ ਹੇਠ ਰਣਜੀਤ ਸਾਗਰ ਡੈਮ ਦੇ ਸ਼ਹੀਦੀ ਸਮਾਰਕ ਉਪਰ ਝੰਡਾ ਲਹਿਰਾ ਕੇ ਸ਼ਹੀਦਾਂ ਨੰੂ ਸ਼ਰਧਾਂਜਲੀ ਦਿੱਤੀ ਗਈ | ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਨੱਥਾ ਸਿੰਘ ਵਲੋਂ ਨਿਭਾਈ ਗਈ | ਇਸ ਸ਼ਹੀਦੀ ਸਮਾਗਮ ਵਿਚ ਬੋਲਦਿਆਂ ਕਾਮਰੇਡ ਨੱਥਾ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਮਜ਼ਦੂਰਾਂ ਨੇ ਸ਼ਹੀਦੀਆਂ ਦੇ ਕੇ 8 ਘੰਟੇ ਕੰਮ ਕਰਨ ਦਾ ਹੱਕ ਪ੍ਰਾਪਤ ਕੀਤਾ ਸੀ | ਪਰ ਹੁਣ ਫਿਰ ਸਰਕਾਰਾਂ ਮਜ਼ਦੂਰਾਂ ਕੋਲੋਂ 12 ਘੰਟੇ ਕੰਮ ਕਰਨ ਦੀਆਂ ਸਕੀਮ ਬਣਾ ਰਹੀਆਂ ਹਨ | ਜਿਸ ਨੰੂ ਕਿਸੇ ਕੀਮਤ ਵੀ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਰਣਜੀਤ ਸਾਗਰ ਡੈਮ ਦੇ ਨਿਰਮਾਣ ਦੌਰਾਨ ਸ਼ਹੀਦ ਹੋਏ ਵਰਕਰਾਂ ਨੰੂ ਵੀ ਸ਼ਰਧਾਂਜਲੀ ਦਿੱਤੀ | ਇਸ ਮੌਕੇ ਹਰਿੰਦਰ ਸਿੰਘ ਰੰਧਾਵਾ, ਸਕੱਤਰ ਸਿੰਘ, ਜਨਕ ਰਾਜ, ਵਿਜੇ ਕੁਮਾਰ, ਬੂੜ ਸਿੰਘ, ਪ੍ਰਧਾਨ ਜਸਵੰਤ ਸਿੰਘ ਸੰਧੂ, ਗੁਰਦਰਸ਼ਨ ਸਿੰਘ ਅਤੇ ਕੁਲਵੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਆਸਟੇ੍ਰਲੀਆ ਤੋਂ ਡਿਪੋਰਟ ਹੋਏ ਨੌਜਵਾਨ ਨੂੰ ਪੁਲਿਸ ਨੇ ਮਾਪਿਆਂ ਨੂੰ ਸੌਂਪਿਆ ਅਗਲੀ ਖ਼ਬਰ ਤਾਰਾਗੜ੍ਹ ਦੀ ਮੁੱਖ ਸੜਕ 'ਤੇ ਸਾਰਾ ਦਿਨ ਲੱਗਾ ਰਹਿੰਦਾ ਟਰੈਫ਼ਿਕ ਜਾਮ-ਰਾਹਗੀਰ ਪ੍ਰੇਸ਼ਾਨ
Ad Position 24