25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਤਾਰਾਗੜ੍ਹ ਦੀ ਮੁੱਖ ਸੜਕ 'ਤੇ ਸਾਰਾ ਦਿਨ ਲੱਗਾ ਰਹਿੰਦਾ ਟਰੈਫ਼ਿਕ ਜਾਮ-ਰਾਹਗੀਰ ਪ੍ਰੇਸ਼ਾਨ

Ad Position 21
No active advertisement
ਅਜੀਤ ਡੈਸਕ 02-05-2026
ਤਾਰਾਗੜ੍ਹ, 1 ਮਈ (ਸੋਹਨ ਲਾਲ)-ਤਾਰਾਗੜ੍ਹ ਦੀ ਮੁੱਖ ਸੜਕ 'ਤੇ ਰੋਜ਼ਾਨਾ ਸਾਰਾ ਦਿਨ ਟਰੈਫ਼ਿਕ ਜਾਮ ਲੱਗਾ ਰਹਿਣ ਕਾਰਨ ਰਾਹਗੀਰਾਂ ਨੰੂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਤਾਰਾਗੜ੍ਹ 'ਚ ਬੱਸ ਸਟੈਂਡ ਨਾ ਹੋਣ ਕਾਰਨ ਬੱਸਾਂ ਵਾਲੇ ਬੱਸਾਂ ਸੜਕਾਂ 'ਤੇ ਖੜੀਆਂ ਕਰਕੇ ਸਵਾਰੀਆਂ ਚੜ੍ਹਾਉਂਦੇ ਹਨ | ਜਿਸ ਕਾਰਨ ਸੜਕ 'ਤੇ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਦੂਜੇ ਪਾਸੇ ਖਰੀਦਦਾਰੀ ਕਰਨ ਵਾਲੇ ਲੋਕ ਵੀ ਆਪਣੇ ਵਾਹਨਾਂ ਨੰੂ ਸੜਕਾਂ 'ਤੇ ਖੜਾ ਕਰਕੇ ਬਾਜ਼ਾਰ ਚਲੇ ਜਾਂਦੇ ਹਨ | ਜਿਸ ਨਾਲ ਵੀ ਜਾਮ ਲੱਗ ਜਾਂਦਾ ਹੈ | ਕੁਝ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਵੱਡੇ-ਵੱਡੇ ਫਲੈਕਸ ਬੋਰਡ ਰੱਖੇ ਹਨ | ਜਿਸ ਨਾਲ ਜਾਮ ਲੱਗ ਜਾਂਦਾ ਹੈ ਤੇ ਰਸਤਾ ਘੱਟ ਹੋਣ ਕਾਰਨ ਸੜਕ ਤੋਂ ਲੰਘਣ ਵੇਲੇ ਰਾਹਗੀਰਾਂ ਨੰੂ ਪ੍ਰੇਸ਼ਾਨੀਆਂ ਪੇਸ਼ ਆਉਂਦੀਆਂ ਹਨ | ਰਾਹਗੀਰਾਂ ਨੇ ਐਸ.ਐਸ.ਪੀ. ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਤੋਂ ਮੰਗ ਕੀਤੀ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਫਲੈਕਸ ਬੋਰਡ ਸੜਕ ਤੱਕ ਲਗਾਏ ਹਨ, ਉਨ੍ਹਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਮਜ਼ਦੂਰ ਦਿਵਸ ਮੌਕੇ ਸ਼ਹੀਦਾਂ ਨੰੂ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ ਕੱਲ੍ਹ
Ad Position 24