ਦੋਰਾਹਾ, 1 ਮਈ (ਮਨਜੀਤ ਸਿੰਘ ਗਿੱਲ)-ਗਰੀਨਵਿਊ ਮਾਡਲ ਹਾਈ ਸਕੂਲ ਬੇਗੋਵਾਲ ਵਿਖੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਲਈ ਜਾਂਦੀ ਸਲਾਨਾ ਧਾਰਮਿਕ ਪ੍ਰੀਖਿਆ ਵਿਚੋਂ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਦੋਰਾਹਾ ਜੋਨ ਦੇ ਜ਼ੋਨਲ ਆਰਗੇਨਾਈਜ਼ਰ ਜਗਜੀਤ ਸਿੰਘ ਦੋਰਾਹਾ ਵਲੋਂ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਜਗਜੀਤ ਸਿੰਘ ਦੋਰਾਹਾ ਵਲੋਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਧਾਰਮਿਕ ਕਿਤਾਬਾਂ ਪੜਨ ਅਤੇ ਧਾਰਮਿਕ ਗਤੀਵਿਧੀਆਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ¢ ਇਸ ਇਮਤਿਹਾਨ ਵਿਚ ਵਿਦਿਆਰਥਣ ਐਸ਼ਪ੍ਰੀਤ ਕੌਰ ਮਹਿਦੂਦਾਂ ਸਪੁੱਤਰੀ ਅਵਤਾਰ ਸਿੰਘ ਨੇ ਮੈਰਿਟ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਕੇ ਸੰਸਥਾ ਆਪਣੇ ਮਾਤਾ ਪਿਤਾ ਦਾ ਨਾਂਅ ਰੌਸ਼ਨ ਕੀਤਾ¢ ਇਸ ਤੋਂ ਇਲਾਵਾ ਹੋਰ 29 ਵਿਦਿਆਰਥੀਆਂ ਨੂੰ ਵੀ ਵਧੀਆ ਕਾਰਗੁਜ਼ਾਰੀ ਲਈ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ, ਜਿਨ੍ਹਾਂ 'ਚ ਮਨਿੰਦਰ ਕੌਰ, ਸਿਮਰਨਜੀਤ ਕੌਰ, ਗੁਰਲੀਨ ਕੌਰ, ਸੁਖਮਨਜੋਤ ਕੌਰ ਚੌਹਾਨ, ਖੁਸ਼ਲੀਨ ਕੌਰ, ਗੁਰਸਿਮਰਨ ਕੌਰ, ਇਸਮਨ ਕੌਰ, ਚੰਨਪ੍ਰੀਤ ਕੌਰ, ਮਨਰੀਤ ਕੌਰ, ਜਸਮੀਨ ਕੌਰ, ਅਨਮੋਲਪ੍ਰੀਤ ਕੌਰ, ਸਿਮਰਪ੍ਰੀਤ ਕੌਰ, ਕੁਲਰਾਜ ਕੌਰ, ਨਵਰੀਤ ਕੌਰ, ਤਨਵੀਰ ਕੌਰ, ਰਣਵੀਰ ਸਿੰਘ, ਨਵਨੀਤ ਕੌਰ, ਸਹਿਜਪ੍ਰੀਤ ਕੌਰ, ਸਮਰਪ੍ਰੀਤ ਸਿੰਘ, ਅਦਿਤੀ, ਅੰਸ਼ਪ੍ਰੀਤ ਸਿੰਘ, ਜਸਮੀਨ ਕੌਰ, ਅਨਮੋਲਪ੍ਰੀਤ ਕੌਰ, ਹਰਲੀਨ ਕੌਰ, ਮਨਵੀਰ ਸਿੰਘ, ਹਰਮਨਜੋਤ ਕੌਰ,ਰਨਜੋਤ ਸਿੰਘ, ਅਵਨੀਤ ਕੌਰ, ਜਸਕੀਰਤ ਕੌਰ, ਹਰਜੋਤ ਕੌਰ ਸ਼ਾਮਲ ਸਨ¢ ਇਸ ਮੌਕੇ ਪਿ੍ੰਸੀਪਲ ਮਝੈਲ ਸਿੰਘ ਨੇ ਜਿੱਥੇ ਜ਼ੋਨਲ ਆਰਗੇਨਾਈਜ਼ਰ ਜਗਜੀਤ ਸਿੰਘ ਦੋਰਾਹਾ ਦਾ ਧੰਨਵਾਦ ਕੀਤਾ ਉੱਥੇ ਧਾਰਮਿਕ ਪ੍ਰੀਖਿਆ ਵਿਚ ਟਰਾਫ਼ੀਆਂ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ¢ ਇਸ ਮੌਕੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਛਪਾਲ ਸਿੰਘ ਮਾਂਗਟ, ਪ੍ਰਬੰਧਕ ਰਣਬੀਰ ਸਿੰਘ ਮਾਂਗਟ, ਮਨਦੀਪ ਸਿੰਘ ਮਾਂਗਟ, ਮਨਜੀਤ ਕੌਰ, ਪ੍ਰਭਜੋਤ ਕੌਰ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ¢