25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਡਾ. ਲਖਵਿੰਦਰ ਹਵਾਲੇ ਨੇ ਬਤੌਰ ਐੱਸ. ਐੱਮ. ਓ. ਮਾਛੀਵਾੜਾ ਦਾ ਸੰਭਾਲਿਆ ਚਾਰਜ

Ad Position 21
No active advertisement
ਅਜੀਤ ਡੈਸਕ 02-05-2026
ਮਾਛੀਵਾੜਾ ਸਾਹਿਬ, 1 ਮਈ (ਮਨੋਜ ਕੁਮਾਰ)-ਮੈਡੀਕਲ ਖੇਤਰ ਵਿਚ ਜਾਣਿਆ ਪਹਿਚਾਣਿਆ ਨਾਂਅ ਡਾ. ਲਖਵਿੰਦਰ ਸਿੰਘ ਨੂੰ ਐੱਸ. ਐੱਮ ਓ. ਸੀ. ਐੱਚ. ਸੀ. ਮਾਛੀਵਾੜਾ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੇ ਸ਼ੁੱਕਰਵਾਰ ਨੂੰ ਆਪਣਾ ਚਾਰਜ ਸੰਭਾਲ ਲਿਆ ਹੈ¢ ਇਸ ਮੌਕੇ ਡਾ. ਲਖਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਇਸ ਪਵਿੱਤਰ ਨਗਰੀ ਨਾਲ ਚਿਰਾਂ ਤੋਂ ਵਾਸਤਾ ਹੈ ਤੇ ਉਹ ਲੋਕਾਂ ਦੀ ਸੇਵਾ ਵਿਚ ਕੋਈ ਕਸਰ ਨਹੀ ਛੱਡਣਗੇ¢ ਐਨਸਥੀਸੀਆ ਦੇ ਮਾਹਿਰ ਡਾ. ਲਖਵਿੰਦਰ ਕੌਰ ਦੀ ਇਹ ਪਹਿਲੀ ਨਿਯੁਕਤੀ ਹੈ | ਉਹ ਸਮਰਾਲਾ ਸਿਵਲ ਹਸਪਤਾਲ ਵਿਚ ਆਪਣੀ ਸੇਵਾ ਨਿਭਾ ਰਹੇ ਸਨ ਤੇ ਹੁਣ ਤੱਕ ਦੇ ਕਾਰਜਕਾਲ ਵਿਚ ਉਨ੍ਹਾਂ ਆਪਣੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ ਹੈ¢ ਇਸ ਮੋਕੇ ਟੀਮ ਵਿਚ ਡਾ. ਦਵਿੰਦਰ ਕੁਮਾਰ ਮੈਡੀਕਲ ਅਫ਼ਸਰ, ਡਾ. ਹਿਤੇਸ਼, ਡਾ. ਨਵਰੀਤ ਸੋਹੀ, ਬਵਦੀਪ ਕੋਰ, ਗੁਰਪ੍ਰੀਤ ਕੌਰ, ਜਗਦੇਵ ਸਿੰਘ, ਵਿਕਰਮਜੀਤ ਸਿੰਘ ਤੋਂ ਇਲਾਵਾ ਹੋਰ ਮੈਡੀਕਲ ਸਟਾਫ਼ ਵੀ ਮੌਜੂਦ ਸੀ¢ ਇੱਥੇ ਪਹਿਲਾਂ ਤਾਇਨਾਤ ਰਹੇ ਐੱਸ. ਐੱਮ. ਓ. ਡਾ. ਜਸਦੇਵ ਸਿੰਘ ਸੇਵਾ ਮੁਕਤ ਹੋ ਗਏ ਹਨ¢
Ad Position 22
No active advertisement
ਪਿਛਲੀ ਖ਼ਬਰ ਅਣਪਛਾਤੀ ਔਰਤ ਦੀ ਲਾਸ਼ ਮਿਲੀ ਅਗਲੀ ਖ਼ਬਰ ਗਰੀਨਵਿਊ ਸਕੂਲ ਬੇਗੋਵਾਲ ਵਿਖੇ ਵਿਦਿਆਰਥੀ ਸਨਮਾਨਿਤ
Ad Position 24