23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਕਾਂਗਰਸ ਮਜ਼ਬੂਤੀ ਨਾਲ ਅੱਗੇ ਵਧੇਗੀ ਅਤੇ ਸਰਕਾਰ ਬਣਾਏਗੀ-ਗੁਰਦੇਵ ਲਾਪਰਾਂ

Ad Position 21
No active advertisement
ਅਜੀਤ ਡੈਸਕ 02-05-2026
ਮਲੌਦ, 1 ਮਈ (ਸਹਾਰਨ ਮਾਜਰਾ)-ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਬਸਤੇ ਚੁੱਕਣ ਵਾਲੇ ਨੁੱਕਰੇ ਲਗਾ ਕੇ ਸਰਮਾਏਦਾਰਾਂ ਨੂੰ ਚੌਧਰਾਂ ਦਿੱਤੀਆਂ, ਹੁਣ ਰੋਜ਼ਾਨਾ ਸਫਾਈਆਂ ਦਿੰਦੇ ਨੇ ਥੱਕਦੇ | ਇਹ ਦੋਸ਼ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ ਨੇ ਕਸਬਾ ਮਲੌਦ ਵਿਖੇ ਆਪਣੇ ਨਜ਼ਦੀਕੀ ਸਾਥੀ ਮਾਸਟਰ ਰਾਜ ਸਿੰਘ ਸਹਾਰਨ ਮਾਜਰਾ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਲਗਾਏ | ਜਿਕਰਯੋਗ ਹੈ ਕਿ ਗੁਰਦੇਵ ਲਾਪਰਾਂ ਹਮੇਸ਼ਾ ਬੇਬਾਕ ਸਾਫ਼ ਸੁਥਰੀ ਰਾਜਨੀਤੀ ਦੇ ਅਲੰਬਰਦਾਰ ਰਹੇ ਹਨ | ਉਨ੍ਹਾਂ ਪੁੱਛਿਆ ਕਿ ਕੇਜਰੀਵਾਲ ਤੇ ਭਗਵੰਤ ਮਾਨ ਇਹ ਦੱਸਣ ਕਿ ਆਪ ਨੂੰ ਵਿਛੋੜਾ ਦੇ ਕੇ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਵਿਚੋਂ ਆਮ ਆਦਮੀ ਕੋਣ ਸੀ | ਉਦੋਂ ਤਾਂ ਬਸਤੇ ਫ਼ੜ੍ਹਨ ਵਾਲੇ ਵਰਕਰਾਂ ਨੂੰ ਅਣਗੌਲਿਆਂ ਕਰਕੇ ਧਨਾਢਾਂ ਨੂੰ ਚੌਧਰਾਂ ਦਿੱਤੀਆਂ ਗਈਆਂ | ਜਲਦੀ ਹੀ ਕਾਂਗਰਸ ਮਜ਼ਬੂਤੀ ਨਾਲ ਅੱਗੇ ਵਧੇਗੀ | ਲਾਪਰਾਂ ਨੇ ਕਿਹਾ ਕਿ ਸੂਬੇ ਦੀ ਜਨਤਾ ਨੇ ਆਪ ਨੂੰ ਪੂਰਨ ਰੂਪ ਵਿਚ ਵਾਂਗਡੋਰ ਸੰਭਾਲੀ ਅਤੇ ਉਮੀਦ ਜਤਾਈ ਕਿ ਆਮ ਘਰਾਂ ਦੇ ਧੀਆਂ ਪੁੱਤਰਾਂ ਅਤੇ ਵਲੰਟੀਅਰਾਂ ਨੂੰ ਮਾਣ-ਸਤਿਕਾਰ ਦੇਣਗੇ | ਪਰ ਇਨ੍ਹਾਂ ਵੱਡੇ-ਵੱਡੇ ਸਰਮਾਏਦਾਰਾਂ ਨੂੰ ਪਤਾ ਨਹੀਂ ਕਿਸ ਲਾਲਚ ਵਿਚ ਰਾਜ ਸਭਾ ਵਰਗੀਆਂ ਅਹਿਮ ਜ਼ਿੰਮੇਵਾਰੀਆਂ ਦੇ ਕੇ ਲੋਕ ਪੱਖੀ ਆਵਾਜ਼ ਦਾ ਘਾਣ ਕੀਤਾ | ਕਿਉਂਕਿ ਇਨ੍ਹਾਂ ਲੋਕਾਂ ਦਾ ਪੰਜਾਬ ਦੇ ਮਸਲਿਆਂ ਤੇ ਪੰਜਾਬ ਦੇ ਦਰਦ ਨਾਲ ਕੋਈ ਦੂਰ ਦਾ ਵੀ ਲੈਣਾ ਦੇਣਾ ਨਹੀਂ ਸੀ | ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਬਣੇਗੀ | ਲੋਕਾਂ ਵਿਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਹਿਲਾਂ ਵੀ ਆਪ ਦੀ ਸਰਕਾਰ ਬਣਾਉਣ ਵਿਚ ਭਾਜਪਾ ਦਾ ਵੱਡਾ ਰੋਲ ਜਾਪਦਾ ਸੀ | ਕਿਉਂਕਿ ਇਕ ਸਾਜ਼ਿਸ਼ ਤਹਿਤ ਪੰਜਾਬ ਵਿਚ ਆਪ ਸਰਕਾਰ ਭਾਜਪਾ ਨੇ ਹੀ ਲਿਆਂਦੀ ਹੈ ਅਤੇ ਗਿਣੀ ਮਿਥੀ ਕਥਿਤ ਸਾਜ਼ਿਸ਼ ਅਧੀਨ ਬਹੁਤ ਵੱਡਾ ਬਹੁਮਤ ਹਾਸਲ ਕਰਵਾਇਆ ਗਿਆ ਹੈ | ਲਾਪਰਾਂ ਨੇ ਦੋਸ਼ ਲਗਾਇਆ ਕਿ ਪੰਜਾਬੀਆਂ ਦਾ ਹਿਰਦਾ ਵਲੂੰਧਰਿਆ ਗਿਆ ਹੈ ਕਿ ਪੰਜਾਬ ਦੀ ਧਰਤੀ ਤੋਂ ਵੱਡੇ ਅਹੁਦੇ ਲੈ ਕੇ ਪੰਜਾਬ ਪ੍ਰਤੀ ਕਥਿਤ ਤੌਰ 'ਤੇ ਸਾਜ਼ਿਸ਼ ਕਰਨ ਵਾਲਿਆਂ ਨਾਲ ਹੱਥ ਮਿਲਾਇਆ | 'ਆਪ' ਵਲੋਂ ਪੰਜਾਬ ਨਾਲ ਕੀਤੇ ਧੋਖੇ ਦਾ ਰਾਜਨੀਤਿਕ ਇਤਿਹਾਸ ਇਕ ਕਲੰਕ ਬਣ ਕੇ ਰਹਿ ਜਾਵੇਗਾ | ਜਿਸ ਦਾ ਖਮਿਆਜ਼ਾ ਹੁਣ ਆਪ ਭੁਗਤੇਗੀ |
Ad Position 22
No active advertisement
ਪਿਛਲੀ ਖ਼ਬਰ ਕੰਨਿਆ ਸਕੂਲ ਮਲੌਦ ਵਿਖੇ ਫ਼ੈਸ਼ਨ ਫੇਅਰ ਅਤੇ ਬਿਜ਼ਨਸ ਬਲਾਸਟਰ ਸੰਬੰਧੀ ਮੇਲਾ ਲਗਾਇਆ ਅਗਲੀ ਖ਼ਬਰ ਸਾਂਝੀ ਰਸੋਈ ਵਿਖੇ ਖੇਤਪਾਲ ਘਲੋਟੀ ਦੀ ਬਰਸੀ ਮੌਕੇ ਵਿਸ਼ਾਲ ਭੰਡਾਰਾ ਲਗਾਇਆ <br/>
Ad Position 24