23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਭਾਜਪਾ ਛੱਡ ਕੇ ਓਮ ਪ੍ਰਕਾਸ਼ ਓਮੀ ਸਾਥੀਆਂ ਤੇ ਪਰਿਵਾਰਾਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 02-05-2026
ਖੰਨਾ, 1 ਮਈ (ਹਰਜਿੰਦਰ ਸਿੰਘ ਲਾਲ)-ਸ਼ਹਿਰ ਦੇ ਵਾਰਡ ਨੰਬਰ 29 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ ਜਦੋਂ ਭਾਜਪਾ ਨੂੰ ਛੱਡ ਕੇ ਓਮ ਪ੍ਰਕਾਸ਼ ਓਮੀ ਆਪਣੇ ਕਈ ਸਾਥੀਆਂ ਤੇ ਪਰਿਵਾਰਾਂ ਸਮੇਤ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਹੋਏ¢ ਸ਼ੋ੍ਰਮਣੀ ਅਕਾਲੀ ਦਲ 'ਚ ਸ਼ਾਮਲ ਹੋਣ 'ਤੇ ਹਲਕਾ ਇੰਚਾਰਜ ਸ਼ੋ੍ਰਮਣੀ ਅਕਾਲੀ ਦਲ ਯਾਦਵਿੰਦਰ ਸਿੰਘ ਯਾਦੂ ਵੱਲੋਂ ਓਮ ਪ੍ਰਕਾਸ਼ ਦਾ ਸਵਾਗਤ ਅਤੇ ਸਨਮਾਨ ਕੀਤਾ ਗਿਆ¢ ਯਾਦੂ ਨੇ ਕਿਹਾ ਕਿ ਸੂਬੇ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਰਥਨ 'ਚ ਇੱਕ ਮਜ਼ਬੂਤ ਜਨਤਕ ਲਹਿਰ ਉੱਭਰੀ ਹੈ¢ ਅਕਾਲੀ ਦਲ ਦੀਆਂ ਪੰਜਾਬ ਬਚਾਓ ਰੈਲੀਆਂ ਨੇ ਪੰਜਾਬ ਦਾ ਮਾਹੌਲ ਬਦਲ ਕੇ ਰੱਖ ਦਿੱਤਾ, ਅਕਾਲੀ ਦਲ ਪ੍ਰਤੀ ਲੋਕਾਂ ਦਾ ਵਧਦਾ ਉਤਸ਼ਾਹ ਸਿਰਫ਼ ਇਕ ਰਾਜਨੀਤਕ ਰੁਝਾਨ ਨਹੀਂ ਸਗੋਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਝੂਠੇ ਵਾਅਦਿਆਂ ਵਿਰੁੱਧ ਜਨਤਕ ਗ਼ੁੱਸੇ ਦਾ ਪ੍ਰਤੀਬਿੰਬ ਹੈ¢ ਜਿਸ ਕਰ ਕੇ ਰੋਜ਼ਾਨਾ ਹਰ ਵਰਗ ਦੇ ਲੋਕ ਪੰਜਾਬ ਦੀ ਖੇਤਰੀ ਪਾਰਟੀ 'ਚ ਸ਼ਮੂਲੀਅਤ ਕਰ ਰਹੇ ਹਨ¢ ਉਨ੍ਹਾਂ ਓਮ ਪ੍ਰਕਾਸ਼ ਤੇ ਉਸ ਦੇ ਸਾਥੀਆਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ¢ ਭਾਜਪਾ ਆਗੂ ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਸ਼ੋ੍ਰਮਣੀ ਅਕਾਲੀ ਦਲ ਦੇ ਨਾਲ ਹਮੇਸ਼ਾ ਵਫ਼ਾਦਾਰੀ ਨਾਲ ਜੁੜੇ ਰਹਿਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ¢ ਇਸ ਮੌਕੇ ਵਿਨੋਦ ਮਲਿਕ, ਗੋਬਿੰਦ ਕੁਮਾਰ, ਸ਼ਿਆਮ ਲਾਲ, ਰਜਿੰਦਰ, ਸੇਰੁ, ਰਾਮ ਕੋਹਲੀ, ਸੇਵਕ ਕੋਹਲੀ, ਭਾਨ, ਧਰਮਿੰਦਰ, ਮੰਗਲ, ਰਾਕੇਸ਼, ਪੰਕਜ, ਦੀਪਕ, ਭਗਤ, ਕਾਲਾ ਪੁਰੀ, ਰਵੀ ਐੈੱਮ. ਸੀ., ਧਰਮਵੀਰ, ਧਨ ਸਿੰਘ, ਰਾਜ ਕੁਮਾਰ, ਅਸ਼ੋਕ ਮਾਧਾ, ਕਾਲਾ, ਬਿਮਲਾ, ਆਕਾਸ਼, ਗੋਪਾਲ ਹਲਵਾਈ, ਅਜੈ ਕੁਮਾਰ, ਲਕਸ਼ਮੀ, ਗਨੀ, ਕਲਾਵਤੀ, ਸੋਮਵਤੀ, ਕਰੇਸ਼ਨੀ, ਬਬਲੀ, ਰੇਖਾ, ਸੁਨੀਤਾ, ਸੋਨਾ, ਬਬੀਤਾ, ਸੁਨੀਤਾ ਦੀਪਕ, ਕਲਾ ਦੇਵੀ, ਬੋਮਾ ਆਦਿ ਨੇ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ (ਮਾਲਵਾ ਜ਼ੋਨ) ਵਲੋਂ ਤਿੰਨ ਪ੍ਰਵਾਸੀ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਅਗਲੀ ਖ਼ਬਰ ਕਾਲਜ 'ਚ ਨਸ਼ਿਆਂ ਦੀ ਰੋਕਥਾਮ ਅਤੇ ਜਾਗਰੂਕਤਾ ਸੰਬੰਧੀ ਪ੍ਰੋਗਰਾਮ ਕਰਵਾਇਆ
Ad Position 24