ਡੇਹਲੋਂ, 2 ਮਈ (ਅੰਮਿ੍ਤਪਾਲ ਸਿੰਘ ਕੈਲੇ)-ਪੈਰਾਗੌਨ ਇੰਟਰਨੈਸ਼ਨਲ ਸਕੂਲ ਨੰਗਲ ਵਲੋਂ ਵਿਦਿਆਰਥੀਆਂ ਦੀ ਸ਼ਬਦਾਵਲੀ, ਤਰਕਸ਼ੀਲ ਸੋਚ ਅਤੇ ਪ੍ਰੇਰਣਾਦਾਇਕ ਵਿਚਾਰਾਂ 'ਤੇ ਮੁਹਾਵਰਿਆਂ ਦੀ ਸਮਝ ਨੂੰ ਵਿਕਸਿਤ ਕਰਨ ਦੇ ਉਦੇਸ਼ ਨਾਲ ਇੰਟਰ-ਹਾਊਸ ਕੁਇਜ਼ ਮੁਕਾਬਲੇ ਕਰਵਾਏ ਗਏ | ਇਸ ਮੁਕਾਬਲੇ 'ਚ ਬਲ਼ੂ ਹਾਊਸ, ਗਰੀਨ ਹਾਊਸ, ਰੈੱਡ ਹਾਊਸ ਅਤੇ ਯੈਲੋ ਹਾਊਸ ਦੇ ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲਿਆ | ਵੱਖ-ਵੱਖ ਗਤੀਵਿਧੀਆਂ ਦੌਰਾਨ ਵਿਦਿਆਰਥੀਆਂ ਨੇ ਆਤਮਵਿਸ਼ਵਾਸ, ਤੇਜ਼ ਸੋਚ ਦਾ ਪ੍ਰਦਰਸ਼ਨ ਕੀਤਾ | ਇਸ ਸਮੇਂ ਬਲ਼ੂ ਹਾਊਸ ਨੇ ਸਭ ਤੋਂ ਵੱਧ ਅੰਕ ਹਾਸਲ ਕਰਦਿਆਂ ਪਹਿਲਾ ਸਥਾਨ ਹਾਸਿਲ ਕੀਤਾ | ਬਲ਼ੂ ਹਾਊਸ ਦੀ ਜੇਤੂ ਟੀਮ ਵਿਚ ਐਂਜਲ, ਚਾਹਤ, ਗੁਰਸਿਮਰਨ, ਗੌਰਿਸ਼, ਆਸ਼ੀਮਾ, ਪੀਹੂ ਅਤੇ ਆਕਾਸ਼ ਸ਼ਾਮਲ ਸਨ | ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ | ਇਸ ਸਮੇਂ ਸਕੂਲ ਸੰਸਥਾ ਦੇ ਚੇਅਰਪਰਸਨ ਸੁਮਨ ਸੋਫਤ ਅਤੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਸੋਫਤ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਸ਼ਲਾਘਾ ਕਰਦਿਆਂ ਜੇਤੂ ਟੀਮ ਨੂੰ ਵਧਾਈ ਦਿੱਤੀ ਅਤੇ ਬਲ਼ੂ ਹਾਊਸ ਨੂੰ ਚੈਂਪੀਅਨ ਬਣਨ 'ਤੇ ਵਿਸ਼ੇਸ਼ ਸਨਮਾਨ ਦਿੱਤਾ ਗਿਆ |