ਜ਼ਿਲ੍ਹਾ ਟੂਰਨਾਮੈਂਟ ਵਿਚ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਦੇ ਢੀਂਗਰਾ ਤੇ ਚੌਹਾਨ ਨੇ ਤੀਜੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ
ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਵਿਖੇ ਹੋਈ ਜਿਲ੍ਹਾ ਟੇਬਲ ਟੈਨਿਸ ਟੂਰਨਾਮੈਂਟ ਵਿਚ ਖੰਨਾ ਦੀ ਸ਼ਾਇਨ ਸਟਾਰ ਟੇਬਲ ਟੈਨਿਸ ਅਕਾਦਮੀ ਦੇ ਦੋ ਖਿਡਾਰੀਆਂ ਅਨਿਲ ਢੀਂਗਰਾ ਨੇ 39+ ਵਿਚੋ ਤੀਜੀ ਪੁਜੀਸ਼ਨ ਤੇ ਸ਼ੋਭਿਤ ਚੌਹਾਨ ਨੇ ਅੰਡਰ 11 ਵਿਚੋ ਤੀਜੀ ਪੁਜੀਸ਼ਨ ਪ੍ਰਾਪਤ ਕਰਕੇ ਖੰਨਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਰੀਬ 150 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ।
ਖੰਨਾ, 25 ਅਗਸਤ (ਹਰਜਿੰਦਰ ਸਿੰਘ ਲਾਲ)-ਲੁਧਿਆਣਾ ਵਿਖੇ ਹੋਈ ਜਿਲ੍ਹਾ ਟੇਬਲ ਟੈਨਿਸ ਟੂਰਨਾਮੈਂਟ ਵਿਚ ਖੰਨਾ ਦੀ ਸ਼ਾਇਨ ਸਟਾਰ ਟੇਬਲ ਟੈਨਿਸ ਅਕਾਦਮੀ ਦੇ ਦੋ ਖਿਡਾਰੀਆਂ ਅਨਿਲ ਢੀਂਗਰਾ ਨੇ 39+ ਵਿਚੋ ਤੀਜੀ ਪੁਜੀਸ਼ਨ ਤੇ ਸ਼ੋਭਿਤ ਚੌਹਾਨ ਨੇ ਅੰਡਰ 11 ਵਿਚੋ ਤੀਜੀ ਪੁਜੀਸ਼ਨ ਪ੍ਰਾਪਤ ਕਰਕੇ ਖੰਨਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਕਰੀਬ 150 ਦੇ ਕਰੀਬ ਖਿਡਾਰੀਆਂ ਨੇ ਹਿੱਸਾ ਲਿਆ। ਇਨ੍ਹਾਂ ਦੋਨਾਂ ਦੀ ਇਸ ਪ੍ਰਾਪਤੀ ਤੇ ਸ਼ਾਇਨ ਸਟਾਰ ਟੇਬਲ ਟੈਨਿਸ ਅਕਾਦਮੀ ਖੰਨਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਮੋਤੀ ਤੇ ਮੁੱਖ ਕੋਚ ਦੀਪਕ ਸ਼ਰਮਾ ਨੇ ਕਹਿਆ ਕਿ ਇਹ ਇਨ੍ਹਾਂ ਖਿਡਾਰੀਆਂ ਦੀ ਮਿਹਨਤ ਸਦਕਾ ਹੀ ਇਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਇਸ ਮੌਕੇ ਇਨ੍ਹਾਂ ਖਿਡਾਰੀਆਂ ਨੂੰ ਮੁਬਾਰਕਬਾਦ ਦੇਣ ਵਾਲਿਆ ਵਿਚ ਸਾਬਕਾ ਜਿਲ੍ਹਾ ਪ੍ਰਧਾਨ ਭਾਜਪਾ ਰਜਨੀਸ਼ ਬੇਦੀ ਅਤੇ ਰਣਜੀਤ ਸਿੰਘ ਹੀਰਾ, ਮਨਪ੍ਰੀਤ ਸਿੰਘ ਕਿੱਟੀ, ਉੱਘੇ ਸਮਾਜ ਸੇਵਕ ਹਰਪ੍ਰੀਤ ਸਿੰਘ ਤੱਗੜ ਤੇ ਮਦਨ ਲਾਲ ਪਾਹੂਜਾ, ਉੱਘੇ ਵਿਉਪਾਰੀ ਹਰਪ੍ਰੀਤ ਸਿੰਘ ਨੀਲਮ, ਅਨਮੋਲ ਬਾਲੀ, ਰਾਜਪਾਲ, ਹਰਿਸ਼ਰਨ ਸਵੀ, ਅਮਨ ਭਾਟੀਆ, ਰਵਿੰਦਰ ਕੈਂਥ, ਰਾਜਿੰਦਰ ਕੈਂਥ, ਗੁਰਪ੍ਰੀਤ ਸਿੰਘ ਸ਼ੇਰੂ, ਪ੍ਰਿੰਸੀਪਲ ਸ਼ਾਮ ਸੁੰਦਰ ਆਦਿ ਹਾਜਰ ਸਨ।