25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੁੜੈਣ ਦੀਆਂ ਸੈਂਟਰ ਪੱਧਰੀ ਖੇਡਾਂ ਦਾ ਸ਼ਾਨਦਾਰ ਆਗਾਜ਼

ਭੂੰਦੜੀ, 25 ਅਗਸਤ (ਕੁਲਦੀਪ ਸਿੰਘ ਮਾਨ)- ਸੈਂਟਰ ਪੁੜੈਣ ਦੀਆਂ ਸੈਂਟਰ ਪੱਧਰੀ ਖੇਡਾਂ ਦਾ ਅੱਜ ਸੈਂਟਰ ਹੈੱਡ ਟੀਚਰ ਸ੍ਰੀਮਤੀ ਸੁਖਦੀਪ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਸਰਦਾਰ ਅੰਮ੍ਰਿਤਪਾਲ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਅਵਤਾਰ ਸਿੰਘ, ਚਮਕੌਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 26-08-2026
ਭੂੰਦੜੀ, 25 ਅਗਸਤ (ਕੁਲਦੀਪ ਸਿੰਘ ਮਾਨ)- ਸੈਂਟਰ ਪੁੜੈਣ ਦੀਆਂ ਸੈਂਟਰ ਪੱਧਰੀ ਖੇਡਾਂ ਦਾ ਅੱਜ ਸੈਂਟਰ ਹੈੱਡ ਟੀਚਰ ਸ੍ਰੀਮਤੀ ਸੁਖਦੀਪ ਕੌਰ ਦੀ ਅਗਵਾਈ ਹੇਠ ਸ਼ਾਨਦਾਰ ਆਗਾਜ਼ ਹੋਇਆ। ਖੇਡਾਂ ਦਾ ਉਦਘਾਟਨ ਸਰਦਾਰ ਅੰਮ੍ਰਿਤਪਾਲ ਸਿੰਘ ਪੰਚ, ਸੁਖਵਿੰਦਰ ਸਿੰਘ ਪੰਚ, ਅਵਤਾਰ ਸਿੰਘ, ਚਮਕੌਰ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਵਲੋਂ ਕੀਤਾ ਗਿਆ। ਖੇਡਾਂ ਦੌਰਾਨ ਵੱਖ-ਵੱਖ ਅਥਲੈਟਿਕਸ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। 100 ਮੀਟਰ ਲੜਕਿਆਂ ਦੀ ਦੌੜ ਵਿੱਚ ਸੁਖਰਾਜ ਸਿੰਘ ਨੇ ਪਹਿਲਾ ਅਤੇ ਸੰਦੀਪ ਸਿੰਘ ਪੁੜੈਣ ਨੇ ਦੂਜਾ ਸਥਾਨ ਹਾਸਲ ਕੀਤਾ। 100 ਮੀਟਰ ਲੜਕੀਆਂ ਵਿੱਚ ਗੁਰਨੂਰ ਕੌਰ ਭੱਠਾਧੂਹਾ ਨੇ ਪਹਿਲਾ ਅਤੇ ਕਵਨੀਤ ਕੌਰ ਪੁੜੈਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 200 ਮੀਟਰ ਲੜਕਿਆਂ ਵਿਚ ਸੁਖਰਾਜ ਸਿੰਘ ਘਾਰੂ ਪਹਿਲੇ ਅਤੇ ਪਵਨ ਕੁਮਾਰ ਪੁੜੈਣ ਦੂਜੇ ਸਥਾਨ ’ਤੇ ਰਹੇ। 200 ਮੀਟਰ ਲੜਕੀਆਂ ਵਿਚ ਗੁਰਨੂਰ ਕੌਰ ਨੇ ਪਹਿਲਾ ਅਤੇ ਜਸਲੀਨ ਕੌਰ ਪੁੜੈਣ ਨੇ ਦੂਜਾ ਸਥਾਨ ਹਾਸਲ ਕੀਤਾ। 400 ਮੀਟਰ ਲੜਕਿਆਂ ਵਿਚ ਜਸ਼ਨਪ੍ਰੀਤ ਸਿੰਘ ਭੱਠਾਧੂਹਾ ਨੇ ਪਹਿਲਾ ਅਤੇ ਸੰਦੀਪ ਸਿੰਘ ਪੁੜੈਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਜਦਕਿ 400 ਮੀਟਰ ਲੜਕੀਆਂ ਵਿਚ ਜਸ਼ਨਪ੍ਰੀਤ ਕੌਰ ਕੋਟਲੀ ਪਹਿਲੇ ਅਤੇ ਅਵਨੀਤ ਕੌਰ ਕੋਟਲੀ ਦੂਜੇ ਸਥਾਨ ’ਤੇ ਰਹੀ। ਇਸੇ ਤਰ੍ਹਾਂ 600 ਮੀਟਰ ਲੜਕਿਆਂ ਵਿਚ ਜਸਨੂਰ ਨੇ ਪਹਿਲਾ ਅਤੇ ਸਾਹਿਬਜੋਤ ਨੇ ਦੂਜਾ ਸਥਾਨ ਹਾਸਲ ਕੀਤਾ। 600 ਮੀਟਰ ਲੜਕੀਆਂ ਵਿਚ ਸਿਮਰਨਜੀਤ ਕੌਰ ਕੋਟਲੀ ਪਹਿਲੇ ਅਤੇ ਮਾਨਵੀ ਕੌਰ ਕੋਟਲੀ ਦੂਜੇ ਸਥਾਨ ’ਤੇ ਰਹੀ। ਸ਼ਾਟ ਪੁੱਟ ਲੜਕਿਆਂ ਦੇ ਮੁਕਾਬਲੇ ਵਿਚ ਸੰਦੀਪ ਸਿੰਘ ਪੁੜੈਣ ਨੇ ਪਹਿਲਾ ਅਤੇ ਸਿਧਾਂਸ਼ੂ ਭਰੋਵਾਲ ਖੁਰਦ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਲੜਕੀਆਂ ਵਿਚ ਮਾਨਵੀ ਕੌਰ ਕੋਟਲੀ ਨੇ ਪਹਿਲਾ ਅਤੇ ਜੁਲੇਖਾ ਪੁੜੈਣ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸੈਂਟਰ ਹੈੱਡ ਟੀਚਰ ਸ੍ਰੀਮਤੀ ਸੁਖਦੀਪ ਕੌਰ ਨੇ ਖੇਡਾਂ ਦੌਰਾਨ ਅਧਿਆਪਕਾਂ ਅਤੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕੀਤੀ ਗਈ ਅਤੇ ਖੇਡਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐੱਸ.ਐੱਮ.ਸੀ. ਕਮੇਟੀ ਦੇ ਚੇਅਰਮੈਨ ਜੋਤੀ, ਸਤਵੀਰ ਸਿੰਘ ਭੂਲਰ ਮੁੱਲਾਂਪੁਰ, ਕਮਲਜੀਤ ਕੌਰ, ਹਰਮਨਦੀਪ ਸਿੰਘ ਕੋਟਲੀ, ਲਛਮਣ ਸਿੰਘ ਪੁੜੈਣ, ਮਹਿੰਦਰਪਾਲ ਬਾਸੀਆਂ ਬੇਟ, ਸ਼ਮਸ਼ੇਰ ਸਿੰਘ ਭੱਠਾਧੂਹਾ, ਸ਼ੁਭਮ ਆਲੀਵਾਲ, ਮੈਡਮ ਰਜਿੰਦਰ ਕੌਰ ਬਾਸੀਆਂ, ਮੈਡਮ ਚਰਨਜੀਤ ਕੌਰ ਪੁੜੈਣ, ਮੈਡਮ ਕਿਰਨਦੀਪ ਕੌਰ ਰਾਣਕੇ, ਮੈਡਮ ਏਕਤਾ ਨਰੂਲਾ ਭਰੋਵਾਲ, ਮੈਡਮ ਕਮਲੇਸ਼ ਕੌਰ ਪੁੜੈਣ, ਮੈਡਮ ਵਰਤਿਕਾ ਖੰਜਰਵਾਲ, ਮੈਡਮ ਕੁਲਦੀਪ ਕੌਰ ਪੁੜੈਣ ਅਤੇ ਮੈਡਮ ਹਰਪ੍ਰੀਤ ਕੌਰ ਪੁੜੈਣ ਸਮੇਤ ਸਕੂਲ ਸਟਾਫ਼ ਤੇ ਹੋਰ ਪਤਵੰਤੇ ਹਾਜ਼ਰ ਸਨ। ਖੇਡਾਂ ਦੌਰਾਨ ਅਧਿਆਪਕਾਂ ਅਤੇ ਪ੍ਰਬੰਧਕਾਂ ਵਲੋਂ ਵਿਦਿਆਰਥੀਆਂ ਦੀ ਹੌਂਸਲਾ-ਅਫ਼ਜਾਈ ਕੀਤੀ ਗਈ ਅਤੇ ਖੇਡਾਂ ਨੂੰ ਸਫ਼ਲਤਾਪੂਰਵਕ ਕਰਵਾਉਣ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਟੂਰਨਾਮੈਂਟ ਵਿਚ ਸ਼ਾਈਨ ਸਟਾਰ ਟੇਬਲ ਟੈਨਿਸ ਅਕੈਡਮੀ ਦੇ ਢੀਂਗਰਾ ਤੇ ਚੌਹਾਨ ਨੇ ਤੀਜੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆ...
Ad Position 24