26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਡਾ. ਬੋਪਾਰਾਏ ਵਲੋਂ ਹਲਕਾ ਸਾਹਨੇਵਾਲ ਦੇ ਵੱਖ-ਵੱਖ ਪਿੰਡਾਂ ਨੂੰ 40 ਲੱਖ ਦੀ ਗਰਾਂਟ ਦੇ ਚੈੱਕ ਭੇਟ

Ad Position 21
No active advertisement
ਅਜੀਤ ਡੈਸਕ 03-05-2026
ਕੁਹਾੜਾ, 2 ਮਈ (ਸੰਦੀਪ ਸਿੰਘ ਕੁਹਾੜਾ)-ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਵਲੋਂ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਵੱਖ-ਵੱਖ ਪਿੰਡਾਂ ਨੂੰ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਹੇਠ 40 ਲੱਖ ਦੀ ਗਰਾਂਟ ਦੇ ਚੈੱਕ ਦਿੱਤੇ ਗਏ | ਇਸ ਮੌਕੇ ਡਾ. ਬੋਪਾਰਾਏ ਨੇ ਕਿਹਾ ਕਿ ਹਲਕਾ ਸਾਹਨੇਵਾਲ ਦਾ ਖੇਤਰਫਲ ਲੋਕ ਸਭਾ ਦੇ 9 ਹਲਕਿਆਂ 'ਚੋਂ ਵੱਡਾ ਹੈ | ਇਸ ਲਈ ਪਹਿਲਾਂ ਵੀ ਆਪਣੇ ਅਖ਼ਤਿਆਰੀ ਫ਼ੰਡ 'ਚੋਂ ਸਭ ਤੋਂ ਵੱਧ ਫ਼ੰਡ ਹਲਕਾ ਸਾਹਨੇਵਾਲ ਨੂੰ ਦਿੰਦੇ ਆਏ ਹਨ ਅਤੇ ਆਉਣ ਵਾਲੇ ਸਮੇਂ ਦੇ ਵਿਚ ਵੀ ਹਲਕਾ ਸਾਹਨੇਵਾਲ ਨੂੰ ਵੱਧ ਤੋਂ ਵੱਧ ਫ਼ੰਡ ਦਿੱਤੇ ਜਾਣਗੇ | ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਬਾਜਵਾ ਨੇ ਹਲਕਾ ਸਾਹਨੇਵਾਲ ਦੇ ਪਿੰਡਾਂ ਨੂੰ ਫ਼ੰਡ ਦੇਣ 'ਤੇ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ਬੋਪਾਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿਚ ਵੀ ਵੱਧ ਤੋਂ ਵੱਧ ਗਰਾਂਟਾਂ ਹਲਕਾ ਸਾਹਨੇਵਾਲ ਨੂੰ ਦੇਣਗੇ | ਡਾ. ਅਮਰ ਸਿੰਘ ਬੋਪਾਰਾਏ ਨੇ ਕਿਹਾ ਕਿ ਪੰਜਾਬ ਨੂੰ ਇਸ ਸਮੇਂ ਮਜ਼ਬੂਤ ਅਤੇ ਇਮਾਨਦਾਰ ਲੀਡਰਸ਼ਿਪ ਦੀ ਬਹੁਤ ਜ਼ਰੂਰਤ ਹੈ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਚ ਵਿਚਾਰ ਕਰ ਕੇ ਵੋਟ ਪਾਉਣ ਤਾਂ ਜੋ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਆਂਦਾ ਜਾ ਸਕੇ | ਇਸ ਮੌਕੇ ਸਰਪੰਚ ਹਰਿੰਦਰ ਸਿੰਘ ਰਾਜੂ, ਬਲਵੀਰ ਸਿੰਘ ਬੁੱਢੇਵਾਲ, ਗੁਰਪ੍ਰੀਤ ਸਿੰਘ ਪੰਚ, ਰੁਪਿੰਦਰ ਸਿੰਘ ਪੰਚ, ਨੰਬਰਦਾਰ ਭਜਨ ਸਿੰਘ, ਰਮੇਸ਼ ਕੁਮਾਰ ਸ਼ੁਕਲਾ, ਰਣਜੀਤ ਸਿੰਘ ਮਾਂਗਟ ਸਾਬਕਾ ਚੇਅਰਮੈਨ ਕਿਲ੍ਹਾ ਰਾਏਪੁਰ, ਮਨਦੀਪ ਸਿੰਘ, ਸਤਨਾਮ ਸਿੰਘ ਸਾਬਕਾ ਸਰਪੰਚ ਸਮੇਤ ਸਮੂਹ ਪੰਚਾਇਤ ਮੈਂਬਰ ਅਤੇ ਪਿੰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਭਾਈ ਅਮਰੀਕ ਸਿੰਘ ਨੇ ਚਲਾਇਆ ਕਥਾ ਪ੍ਰਵਾਹ ਅਗਲੀ ਖ਼ਬਰ ਈ. ਟੀ. ਟੀ. ਅਧਿਆਪਕ ਮਨਜੀਤ ਕੌਰ ਦੀ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਸਮਾਰੋਹ
Ad Position 24