08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਤਲ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ, ਬਾਕੀ ਵੀ ਹੋਣਗੇ ਜਲਦ ਕਾਬੂ <br/>

Ad Position 21
No active advertisement
ਅਜੀਤ ਡੈਸਕ 04-05-2026
ਮਾਛੀਵਾੜਾ ਸਾਹਿਬ, 3 ਮਈ (ਮਨੋਜ ਕੁਮਾਰ/ਰਾਜਦੀਪ ਸਿੰਘ ਅਲਬੇਲਾ)-ਪਿਛਲੇ ਦਿਨੀਂ ਰੱਤੀਪੁਰ ਰੋਡ 'ਤੇ ਪੈਂਦੀ ਸੈਣੀ ਕਾਲੋਨੀ 'ਚ ਦਿਲ ਕੰਬਾਊ ਵਾਪਰੇ ਕਤਲ ਕਾਂਡ ਸੰਬੰਧੀ ਮਾਛੀਵਾੜਾ ਪੁਲਿਸ ਨੂੰ ਸਫਲਤਾ ਮਿਲੀ ਹੈ | ਪੱਤਰਕਾਰਾਂ ਨਾਲ ਇਸ ਦਾ ਖ਼ੁਲਾਸਾ ਕਰਦਿਆਂ ਐੱਸ. ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਇਸ ਕਤਲ ਕਾਂਡ ਵਿਚ ਗਗਨਦੀਪ ਸਿੰਘ ਉਰਫ਼ ਬਿੱਲਾ ਵਾਸੀ ਪਿੰਡ ਹੇਡੋਂ ਦੀ ਦਰਦਨਾਕ ਮੌਤ ਹੋ ਗਈ ਸੀ ਜਦਕਿ ਉਸ ਦਾ ਦੂਜਾ ਸਾਥੀ ਮਨਪ੍ਰੀਤ ਸਿੰਘ ਮਣੀ ਫਿਲਹਾਲ ਚੰਡੀਗੜ੍ਹ ਪੀ. ਜੀ. ਆਈ. ਇਲਾਜ ਅਧੀਨ ਹੈ | ਪਰ ਇਸ ਮਾਮਲੇ 'ਚ ਪੁਲਿਸ ਦੀ ਟੀਮ ਨੇ ਮੁਸਤੈਦੀ ਦਿਖਾਉਂਦੇ ਹੋਏ ਇਸ ਕਤਲ ਕਾਂਡ ਨੂੰ ਅੰਜਾਮ ਦੇਣ ਵਾਲੇ ਮੁੱਖ ਅਪਰਾਧੀਆਂ 'ਚ ਚਾਰ ਨੌਜਵਾਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ | ਜਿਨ੍ਹਾਂ 'ਚ ਦਵਿੰਦਰਪਾਲ ਸਿੰਘ ਜ਼ੈਲਾ ਵਾਸੀ ਬੈਰਸਾਲ ਕਲਾਂ, ਗੁਰਵਿੰਦਰ ਸਿੰਘ ਗਿੱਦੂ ਵਾਸੀ ਹੇਡੋਂ, ਜਸਪ੍ਰੀਤ ਸਿੰਘ ਵਾਸੀ ਹੇਡੋਂ, ਸਤਵੀਰ ਸਿੰਘ ਵਾਸੀ ਲੱਖੋਵਾਲ ਨੂੰ ਕਾਬੂ ਕੀਤਾ ਹੈ ਤੇ ਇਨ੍ਹਾਂ ਤੋਂ ਇਲਾਵਾ ਹੋਰਨਾਂ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ | ਹਾਲਾਂਕਿ ਇਸ ਮਾਮਲੇ 'ਚ ਕੁੱਲ 23 ਵਿਅਕਤੀਆਂ ਖ਼ਿਲਾਫ਼ ਬੀ. ਐਨ. ਐੱਸ. ਦੀਆਂ ਵੱਖ-ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ | ਪੁਲਿਸ ਨੇ ਮੁੜ ਫਿਰ ਦੋ ਗੁੱਟਾਂ ਦੀ ਕਹਾਣੀ ਨੂੰ ਦੁਹਰਾਇਆ | ਇਸ ਮਾਮਲੇ ਸੰਬੰਧੀ ਐੱਸ. ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਇਸ ਕਤਲਕਾਡ ਦਾ ਮੁੱਖ ਕਾਰਨ ਦੋ ਗੁੱਟਾਂ ਦਾ ਆਪਸੀ ਤਕਰਾਰ ਹੈ ਤੇ ਚਿੱਟੇ ਦੀ ਕਹਾਣੀ ਬੇਬੁਨਿਆਦ ਹੈ | ਇਸ ਮਾਮਲੇ 'ਚ ਕੁਝ ਦਿਨ ਪਹਿਲਾਂ ਵੀ ਤਕਰਾਰ ਹੋ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਲਕਸ਼ਮੀ ਮਿੱਲ ਦਾ ਸ਼ੈੱਡ ਤੇ ਸੋਲਰ ਤੂਫ਼ਾਨ ਨਾਲ ਹੋਏ ਬਰਬਾਦ <br/> ਅਗਲੀ ਖ਼ਬਰ ਦਾਖਾ ਪੁਲਿਸ ਸੀਤਾ ਰਾਮ ਮੰਡਿਆਣੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ <br/>
Ad Position 24