08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਲਕਸ਼ਮੀ ਮਿੱਲ ਦਾ ਸ਼ੈੱਡ ਤੇ ਸੋਲਰ ਤੂਫ਼ਾਨ ਨਾਲ ਹੋਏ ਬਰਬਾਦ <br/>

Ad Position 21
No active advertisement
ਅਜੀਤ ਡੈਸਕ 04-05-2026
ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਅੱਜ ਤੜਕੇ ਖੰਨਾ 'ਚ ਆਏ ਅੰਤਾਂ ਦੇ ਤੂਫ਼ਾਨ ਤੇ ਬਰਸਾਤ 'ਚ ਸਥਾਨਕ ਜੀ. ਟੀ. ਰੋਡ ਤੇ ਬਦੀਨਪੁਰ ਰੋਡ 'ਤੇ ਸਥਿਤ ਪ੍ਰਮੁੱਖ ਉਦਯੋਗ ਲਕਸ਼ਮੀ ਮਿੱਲ ਦਾ ਸ਼ੈੱਡ ਡਿੱਗਣ ਨਾਲ ਬਹੁਤ ਵੱਡਾ ਨੁਕਸਾਨ ਹੋਣ ਦੀ ਖ਼ਬਰ ਹੈ | ਸ਼ੈੱਡ ਦੇ ਉੱਪਰ ਲੱਗਿਆ ਸੋਲਰ ਸਿਸਟਮ ਵੀ ਲਗਪਗ ਬਰਬਾਦ ਹੋ ਗਿਆ | ਲਕਸ਼ਮੀ ਮਿੱਲ ਦੇ ਮਾਲਕ ਵਿਨੋਦ ਵਸ਼ਿਸ਼ਟ ਨੇ ਕਿਹਾ ਕਿ ਚੰਗੀ ਗੱਲ ਇਹ ਹੋਈ ਕਿ ਉਸ ਵੇਲੇ ਕੋਈ ਮਜ਼ਦੂਰ ਸ਼ੈੱਡ 'ਚ ਨਹੀਂ ਸੀ | ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਜਾਣਕਾਰੀ ਅਨੁਸਾਰ ਨੁਕਸਾਨ ਲੱਖਾਂ ਜਾਂ ਕਰੋੜਾਂ ਵਿਚ ਹੈ ਪਰ ਅਜੇ ਇਸ ਦਾ ਪੂਰਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ |

Ad Position 22
No active advertisement
ਪਿਛਲੀ ਖ਼ਬਰ ਬਰਸਾਤ ਤੇ ਝੱਖੜ ਨਾਲ ਮੱਕੀ ਦੀ ਫ਼ਸਲ ਨੂੰ ਪੁੱਜਾ ਨੁਕਸਾਨ ਗਰਮੀ ਤੋਂ ਮਿਲੀ ਰਾਹਤ, ਨੀਵੇਂ ਇਲਾਕਿਆਂ ਵਿਚ ਭਰਿਆ ਪਾਣੀ... ਅਗਲੀ ਖ਼ਬਰ ਕਤਲ ਕਾਂਡ ਨੂੰ ਅੰਜ਼ਾਮ ਦੇਣ ਵਾਲੇ ਮੁਲਜ਼ਮ ਪੁਲਿਸ ਨੇ ਕੀਤੇ ਕਾਬੂ, ਬਾਕੀ ਵੀ ਹੋਣਗੇ ਜਲਦ ਕਾਬੂ <br/>
Ad Position 24