08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਬਰਸਾਤ ਤੇ ਝੱਖੜ ਨਾਲ ਮੱਕੀ ਦੀ ਫ਼ਸਲ ਨੂੰ ਪੁੱਜਾ ਨੁਕਸਾਨ ਗਰਮੀ ਤੋਂ ਮਿਲੀ ਰਾਹਤ, ਨੀਵੇਂ ਇਲਾਕਿਆਂ ਵਿਚ ਭਰਿਆ ਪਾਣੀ <br/>

Ad Position 21
No active advertisement
ਅਜੀਤ ਡੈਸਕ 04-05-2026
ਖੰਨਾ, 3 ਮਈ (ਹਰਜਿੰਦਰ ਸਿੰਘ ਲਾਲ)-ਅੱਜ ਤੜਕੇ ਖੰਨਾ ਪੁਲਿਸ ਜ਼ਿਲੇ੍ਹ ਦੇ ਸਾਰੇ ਇਲਾਕਿਆਂ ਖੰਨਾ, ਸਮਰਾਲਾ, ਪਾਇਲ, ਸਾਹਨੇਵਾਲ, ਈਸੜੂ, ਬੀਜਾ, ਦੋਰਾਹਾ, ਮਾਛੀਵਾੜਾ ਸਾਹਿਬ ਆਦਿ ਵਿਚ ਅਚਾਨਕ ਆਏ ਝੱਖੜ, ਹਨੇਰੀ ਅਤੇ ਮੀਂਹ ਨਾਲ ਜਿਥੇ ਆਮ ਜਨਤਾ ਨੂੰ ਤਪਦੀ ਗਰਮੀ ਤੋਂ ਰਾਹਤ ਮਿਲੀ, ਉਥੇ ਹੀ ਖੇਤਾਂ ਵਿਚ ਖੜ੍ਹੀ ਮੱਕੀ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ | ਤੂਫ਼ਾਨ ਵਰਗੀ ਹਨੇਰੀ ਤੇ ਮੀਂਹ ਨੇ ਮੱਕੀ ਦੀ ਫ਼ਸਲ ਨੂੰ ਕਈ ਇਲਾਕਿਆਂ 'ਚ ਵਿਛਾ ਦਿੱਤਾ ਹੈ, ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਹੈ | ਭਾਵੇਂ ਕਿ ਕਣਕ ਦੀ ਫ਼ਸਲ ਦੀ ਚੁਕਾਈ ਸਮੇਂ ਸਿਰ ਹੋ ਚੁੱਕੀ ਹੈ, ਪਰ ਮੰਡੀਆਂ ਵਿਚ ਬੋਰੀਆਂ 'ਚ ਭਰੀ ਕਣਕ ਭਿੱਜਣ ਨਾਲ ਵੀ ਕਾਫੀ ਨੁਕਸਾਨ ਹੋਣ ਦੀ ਖ਼ਬਰ ਹੈ | ਬਰਸਾਤ ਨਾਲ ਖੰਨਾ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਵਿਚ ਜਰਗ ਚੌਕ, ਪੀਰਖਾਨਾ ਰੋਡ ਤੇ ਹੋਰ ਕਈ ਸ਼ਹਿਰ ਦੇ ਹਿੱਸਿਆਂ ਵਿਚ ਪਾਣੀ ਭਰ ਗਿਆ | ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਚ ਫੜਾਂ ਵਿਚ ਪਈਆਂ ਬੋਰੀਆਂ ਦੇ ਸਟੈਕਾਂ ਥੱਲੇ ਪਾਣੀ ਖੜ੍ਹੇ ਹੋ ਗਿਆ ਅਤੇ ਕਣਕ ਨਾਲ ਲੱਦੇ ਟਰੱਕ 'ਚ ਲੱਦੀ ਬਿਨਾਂ ਤਰਪਾਲ ਕਣਕ ਦੀਆਂ ਬੋਰੀਆਂ ਵੀ ਭਿੱਜ ਗਈਆਂ ਜਦਕਿ ਐਫ. ਸੀ. ਆਈ. ਦੇ ਗੋਦਾਮਾਂ ਵਿਚ ਵੀ ਮੀਂਹ ਪੈਣ ਦੇ ਦੌਰਾਨ ਵੀ ਕਣਕ ਨੂੰ ਨਹੀਂ ਢੱਕਿਆ ਗਿਆ ਤੇ ਕਣਕ ਭਿੱਜਦੀ ਨਜ਼ਰ ਆਈ | ਕੱੁਝ ਮਜ਼ਦੂਰਾਂ ਦਾ ਕਹਿਣਾ ਸੀ ਕਿ ਤੇਜ਼ ਹਨੇਰੀ ਨਾਲ ਤਰਪਾਲਾਂ ਉੱਡ ਗਈਆਂ ਹਨ | ਅਧਿਕਾਰੀਆਂ ਅਨੁਸਾਰ ਖੰਨਾ ਮੰਡੀ 'ਚ ਸੀਜ਼ਨ ਹੁਣ ਖ਼ਤਮ ਹੋਣ ਦੀ ਕਗਾਰ 'ਤੇ ਹੈ ਅਤੇ ਇਕਾ ਦੁੱਕਾ ਕਿਸਾਨ ਹੀ ਮੰਡੀ ਵਿਚ ਫ਼ਸਲ ਲੈ ਕੇ ਆਉਣਗੇ, ਅੰਕੜਿਆਂ ਅਨੁਸਾਰ ਖੰਨਾ ਮੰਡੀ ਵਿਚ ਹੁਣ ਤੱਕ 9 ਲੱਖ 14 ਹਜਾਰ ਕੁਇੰਟਲ ਫ਼ਸਲ ਮੰਡੀ ਵਿਚ ਆ ਚੁੱਕੀ ਹੈ ਤੇ ਇਸ ਦੀ ਵਿੱਕਰੀ ਵੀ ਹੋ ਚੁੱਕੀ ਹੈ ਲਿਫ਼ਟਿੰਗ ਦੇ ਮਾਮਲੇ ਵਿਚ ਖੰਨਾ ਮੰਡੀ ਪਹਿਲੇ ਨੰਬਰ 'ਤੇ ਹੈ ਅਤੇ ਹੁਣ ਤੱਕ 93 ਫ਼ੀਸਦੀ ਫ਼ਸਲ ਦੀ ਚੁਕਾਈ ਹੋ ਚੁੱਕੀ ਹੈ |

Ad Position 22
No active advertisement
ਪਿਛਲੀ ਖ਼ਬਰ ਸਾਬਕਾ ਮੰਤਰੀ ਢਿੱਲੋਂ ਨੇ ਜੰਡਿਆਲੀ ਗੈਸ ਭੱਠੀ ਦੀ ਅੱਗ ਨਾਲ ਜ਼ਖ਼ਮੀ ਲੋਕਾਂ ਦਾ ਹਾਲ ਚਾਲ ਪੁੱਛਿਆ <br/> ਅਗਲੀ ਖ਼ਬਰ ਲਕਸ਼ਮੀ ਮਿੱਲ ਦਾ ਸ਼ੈੱਡ ਤੇ ਸੋਲਰ ਤੂਫ਼ਾਨ ਨਾਲ ਹੋਏ ਬਰਬਾਦ <br/>
Ad Position 24