09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਵਿਸ਼ਵ ਸਿੱਖ ਸਾਹਿਤ ਅਕਾਦਮੀ ਨੇ ਸੁਲਗਦੀ ਬਗ਼ਾਵਤ ਕੀਤੀ ਲੋਕ ਅਰਪਣ <br/>

Ad Position 21
No active advertisement
ਜਗਦੇਵ ਸਿੰਘ ਘੁੰਗਰਾਲੀ ਦੀ ਕਿਤਾਬ ਸੁਲਗਦੀ ਬਗਾਵਤ ਲੋਕ ਅਰਪਣ ਕਰਦੇ ਹੋਏ ਅਕਾਦਮੀ ਦੇ ਮੈਂਬਰ | ਤਸਵੀਰ : ਰਾਜਿੰਦਰ ਸਿੰਘ <br/> 04-05-2026
ਪਾਇਲ, 3 ਮਈ (ਰਾਜਿੰਦਰ ਸਿੰਘ)-ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖ਼ਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਹਰਬੰਸ ਸਿੰਘ ਸ਼ਾਨ ਤੇ ਪ੍ਰਧਾਨ ਜਗਦੇਵ ਸਿੰਘ ਘੁੰਗਰਾਲੀ ਦੀ ਦੇਖ-ਰੇਖ ਹੇਠ ਹੋਈ | ਇਸ ਵਕਤ ਗੁਰਬਾਣੀ ਸ਼ਬਦ ਕਰਮ ਧਰਮ ਪਾਖੰਡ ਜੋ ਦੀਸਹਿ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ | ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਸ਼ਾਨ ਬਗ਼ਲੀ ਕਲਾਂ ਵਲੋਂ ਨਿਭਾਈ ਗਈ | ਇਸ ਵਕਤ ਅਕਾਦਮੀ ਦੇ ਸੰਸਥਾਪਕ ਤੇ ਮੌਜੂਦਾ ਪ੍ਰਧਾਨ ਜਗਦੇਵ ਸਿੰਘ ਘੁੰਗਰਾਲੀ ਦੀ ਖੁੱਲ੍ਹੀ ਕਵਿਤਾ ਦੀ ਕਿਤਾਬ ਸੁਲਗਦੀ ਬਗ਼ਾਵਤ ਦੋ ਦਰਜਨ ਦੇ ਕਰੀਬ ਇਕੱਤਰ ਹੋਏ ਸਾਹਿਤਕਾਰਾਂ ਵਲੋਂ ਲੋਕ ਅਰਪਣ ਕੀਤੀ ਗਈ | ਇਹ ਕਿਤਾਬ ਸਪਰੈੱਡ ਪਬਲੀਕੇਸ਼ਨ ਰਾਮਪੁਰ ਵਲੋਂ ਛਾਪੀ ਗਈ | ਜਿੰਮੀ ਅਹਿਮਦਗੜ ਵਲੋਂ ਕਿਤਾਬ 'ਤੇ ਚਾਨਣਾ ਪਾਇਆ ਅਤੇ ਜਗਦੇਵ ਸਿੰਘ ਘੁੰਗਰਾਲੀ ਵਲੋਂ ਕਿਤਾਬ ਵਿਚੋਂ ਕੁਝ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ | ਰਚਨਾਵਾਂ ਦੇ ਦੌਰ ਵਿਚ ਮਨਜੀਤ ਸਿੰਘ ਧੰਜਲ ਨੇ ਕਵਿਤਾ ਅਸੀਂ ਪੁੱਤ ਗੋਬਿੰਦ ਸਿੰਘ ਦੇ, ਬਲਵੰਤ ਸਿੰਘ ਵਿਰਕ ਨੇ ਕਵਿਤਾ ਵਿਛੜੇ ਸੰਨ ਸੰਤਾਲੀ ਦੇ, ਗੁਰਸੇਵਕ ਸਿੰਘ ਢਿੱਲੋਂ ਨੇ ਗੀਤ ਹਾਕਮ ਉਸ ਨੂੰ ਚੀਰ ਦਵੇਗਾ, ਮਿੱਤਲ ਮੰਡੀ ਨੇ ਕਵਿਤਾ, ਹਰਪ੍ਰੀਤ ਸਿੰਘ ਸਿਹੌੜਾ ਨੇ ਕਵਿਤਾ ਜਿਊਣਾ ਹੈ ਤਾਂ ਲੜਨਾ ਪੈਣਾ, ਦਵਿੰਦਰ ਸਿੰਘ ਘੁਰਾਲਾ ਨੇ ਗੀਤ, ਬਲਦੇਵ ਸਿੰਘ ਰੋਹਣੋਂ ਨੇ ਗੀਤ ਉਹ ਤਾਂ ਬੈਠਾ ਤੇਰੇ ਅੰਦਰ, ਨੇਤਰ ਸਿੰਘ ਮੁਤਿਓ ਨੇ ਕਵਿਤਾ ਅਹਿਸਾਸ, ਨਰਿੰਦਰ ਸਿੰਘ ਮਣਕੂ ਨੇ ਗੀਤ ਸਿਦਕ ਨਿਭਾਉਣਾ ਜਾਣਦੇ, ਗਾਇਕ ਗੁਰਪ੍ਰੀਤ ਸਿੰਘ ਬਿੱਲਾ ਘੁਡਾਣੀ ਨੇ ਗੀਤ ਮੈਨੂੰ ਪੈਦਾ ਕਰਕੇ ਮਾਰ, ਜਿੰਮੀ ਅਹਿਮਦਗੜ ਨੇ ਗੀਤ ਜੇ ਤੂੰ ਜਾਣਦਾ ਏ ਸਭ, ਲਾਡੀ ਮਾਜਰੀ ਨੇ ਗੀਤ ਅਜਾਦ ਦੇਸ਼ ਦੇ ਗੁਲਾਮ ਪਰਿੰਦੇ, ਰਣਜੀਤ ਸਿੰਘ ਚੌਹਾਨ ਨੇ ਕਵਿਤਾ ਬੰਦਾ, ਦਲਵਿੰਦਰ ਸਿੰਘ ਸੋਨੀ ਗਿਦੜੀ ਨੇ ਗੀਤ ਕੁੱਤਿਆਂ ਦੇ ਸਿਰ ਤੇ, ਪੱਪੂ ਬਲਵੀਰ ਨੇ ਗੀਤ ਸਦਾ ਰਹਿਣਾ ਜੂਝਦੇ, ਮੋਹਣ ਸਿੰਘ ਮੋਮਨਾਬਾਦੀ ਨੇ ਗੀਤ ਕਿਵੇਂ ਆਖ ਦੇਈਏ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਗੀਤ ਬਾਬਾ ਨਾਨਕ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ | ਇਸ ਮੌਕੇ ਢਾਡੀ ਕੁਲਵਿੰਦਰ ਸਿੰਘ ਢਿੱਲੋਂ, ਲਖਵੀਰ ਸਿੰਘ ਲੱਬਾ ਤੇ ਜਸਵਿੰਦਰ ਸਿੰਘ ਨੇ ਵਿਚਾਰ ਪ੍ਰਗਟ ਕੀਤੇ | ਅਖੀਰ ਵਿਚ ਪਿਛਲੇ ਦਿਨੀਂ ਵਿਛੋੜਾ ਦੇ ਗਏ ਕਵੀਸ਼ਰ ਹਰਪ੍ਰੀਤ ਸਿੰਘ ਪ੍ਰੀਤ ਸੰਦਲ ਮਕਸੂਦੜਾ ਦੀ ਹੋਈ ਬੇਵਕਤ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਤੇਜਸ ਪਬਲਿਕ ਸਕੂਲ ਚੌਂਕੀਮਾਨ ਦੇ ਵਿਦਿਆਰਥੀਆਂ ਨੇ ਚੌਂਕੀਮਾਨ ਵਿਖੇ ਹੋਏ ਖੇਡ ਮੇਲੇ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ <b... ਅਗਲੀ ਖ਼ਬਰ ਵਿਸ਼ਵ ਸਿੱਖ ਸਾਹਿਤ ਅਕਾਦਮੀ ਨੇ ਸੁਲਗਦੀ ਬਗ਼ਾਵਤ ਕੀਤੀ ਲੋਕ ਅਰਪਣ <br/>
Ad Position 24