ਸਾਹਨੇਵਾਲ, 4 ਮਈ (ਹਨੀ ਚਾਠਲੀ)-ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਵਿਖੇ ਪਿ੍ੰਸੀਪਲ ਭੁਪਿੰਦਰਜੀਤ ਕੌਰ ਬੇਦੀ ਦੀ ਅਗਵਾਈ ਵਿਚ 'ਬੈਟਲ ਆਫ਼ ਬ੍ਰੇਨਜ਼' ਸਿਰਲੇਖ ਹੇਠ ਮੈਥ ਕੁਇਜ਼ ਕਰਵਾਇਆ, ਜਿਸ 'ਚ ਸਕੂਲ ਦੇ ਸੱਤਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਕੁਇਜ਼ ਦੀ ਸ਼ੁਰੂਆਤ ਬ੍ਰਹਮਜੋਤ ਕੌਰ ਨੇ ਵੱਖ-ਵੱਖ ਟੀਮਾਂ ਦੇ ਵਿਦਿਆਰਥੀਆਂ ਨੂੰ ਪ੍ਰਤੀਯੋਗਤਾ ਦੇ ਨਿਯਮਾਂ ਤੋਂ ਜਾਣੂ ਕਰਵਾਉਂਦਿਆਂ ਕੀਤੀ | ਪ੍ਰਤੀਯੋਗਤਾ ਵਿਚ ਚਾਰ ਟੀਮਾਂ-ਯੂਕਲਿਡ, ਪਾਇਥਾਗੋਰਸ, ਰਾਮਾਨੁਜਨ, ਆਰੀਆ ਭੱਟਾ ਨੇ ਵੱਧ-ਚੜ੍ਹ ਕੇ ਭਾਗ ਲਿਆ | ਹਰੇਕ ਟੀਮ 'ਚ ਪੰਜ-ਪੰਜ ਵਿਦਿਆਰਥੀਆਂ ਨੇ ਪੰਜ ਰਾਊਾਡ ਵਿਚ ਹਿੱਸਾ ਲਿਆ ਤੇ ਆਰੀਆ ਭੱਟਾ ਟੀਮ ਜੇਤੂ ਰਹੀ | ਤਰਕ ਯੋਗਤਾ ਦੇ ਆਧਾਰ 'ਤੇ ਸਰੋਤਿਆਂ ਨੂੰ ਵੀ ਕਈ ਸਵਾਲ ਪੁੱਛੇ ਗਏ, ਜਿਨ੍ਹਾਂ 'ਚ ਬੱਚਿਆਂ ਨੇ ਉਤਸ਼ਾਹ ਭਰਪੂਰ ਯੋਗਦਾਨ ਪਾਉਂਦੇ ਹੋਏ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ | ਇਹ ਪ੍ਰਤੀਯੋਗਤਾ ਗਣਿਤ ਵਿਭਾਗ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਕਰਵਾਈ ਗਈ | ਅਖੀਰ 'ਚ ਸਕੂਲ ਮੈਨੇਜਰ ਲਖਵੀਰ ਸਿੰਘ ਹਰਾ ਨੇ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਬੱਚਿਆਂ ਨੂੰ ਆਪਣੇ ਜੀਵਨ ਦਾ ਇਕ ਉਦੇਸ਼ ਜ਼ਰੂਰ ਚੁਣਨਾ ਚਾਹੀਦਾ ਹੈ |