03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਕੁਲਾਰ ਪਬਲਿਕ ਸਕੂਲ ਖੰਨਾ ਵਿਖੇ ਮਾਤਾ ਤੇ ਦਾਦੀ-ਨਾਨੀ ਦਿਵਸ ਨੂੰ ਸਮਰਪਿਤ ਹੋਇਆ ਖ਼ੁਸ਼ੀਆਂ ਭਰਿਆ ਸਮਾਗਮ

Ad Position 21
No active advertisement
ਅਜੀਤ ਡੈਸਕ 05-05-2026
ਬੀਜਾ, 4 ਮਈ (ਕਸ਼ਮੀਰਾ ਸਿੰਘ ਬਗ਼ਲੀ)-ਕੁਲਾਰ ਪਬਲਿਕ ਸਕੂਲ ਖੰਨਾ ਵਿਖੇ ਮਾਤਾ ਤੇ ਦਾਦੀ-ਨਾਨੀ ਦਿਵਸ ਨੂੰ ਸਮਰਪਿਤ ਖ਼ੁਸ਼ੀਆਂ ਭਰਿਆ ਤੇ ਪ੍ਰੇਰਣਾ ਦਾਇਕ ਸਮਾਗਮ ਦਾ ਆਯੋਜਨ ਚੇਅਰਮੈਨ ਪ੍ਰੋ. ਗੁਰਬਖਸ਼ ਸਿੰਘ ਬੀਜਾਂ ਦੀ ਦੇਖ-ਰੇਖ ਹੇਠ ਕਰਵਾਇਆ | ਇਸ ਮੌਕੇ ਪੀ. ਟੀ. ਐੱਮ. ਸੈਸ਼ਨ ਦਾ ਵੀ ਆਯੋਜਿਤ ਕੀਤਾ, ਜਿਸ ਵਿਚ ਮਾਪਿਆਂ ਨੇ ਅਧਿਆਪਕਾਂ ਨਾਲ ਆਪਣੇ ਬੱਚਿਆਂ ਦੀ ਪ੍ਰਗਤੀ ਤੇ ਭਵਿੱਖੀ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ | ਪ੍ਰੀ-ਨਰਸਰੀ ਤੋਂ ਕਲਾਸ ਪਹਿਲੀ ਤੱਕ ਦੇ ਵਿਦਿਆਰਥੀਆਂ ਲਈ ਆਯੋਜਿਤ ਸਮਾਗਮ ਦੀ ਸ਼ੁਰੂਆਤ ਜੀ ਆਇਆ ਨੂੰ ਇਕ ਸ਼ਾਨਦਾਰ ਡਾਂਸ ਨਾਲ ਹੋਈ | ਜਿਸ ਤੋਂ ਬਾਅਦ ਕਵਿਤਾ ਪਾਠ, ਭਾਸ਼ਨ ਤੇ ਰੰਗ-ਬਿਰੰਗੇ ਪ੍ਰਦਰਸ਼ਨ ਪੇਸ਼ ਕੀਤੇ ਗਏ | ਸਮਾਗਮ ਦਾ ਇਕ ਵਿਸ਼ੇਸ਼ ਆਕਰਸ਼ਣ ਮਾਤਾਵਾਂ ਤੇ ਦਾਦੀ-ਨਾਨੀਆਂ ਦੀ ਵੱਖ-ਵੱਖ ਦਿਲਖਿੱਚਵੇਂ ਤੇ ਮਨੋਰੰਜਕ ਗਤੀਵਿਧੀਆਂ ਵਿਚ ਉਤਸ਼ਾਹਪੂਰਨ ਭਾਗੀਦਾਰੀ ਰਹੀ | ਇਸ ਮੌਕੇ ਜੇਤੂਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ, ਜਿਸ ਨਾਲ ਸਮਾਗਮ ਵਿਚ ਹੋਰ ਖੁਸ਼ੀ ਤੇ ਰੌਣਕ ਆਈ | ਸਮਾਗਮ ਦੀ ਸੰਪੂਰਨਤਾ ਇਕ ਸੁਰਿਲੀ ਗਾਇਕੀ ਨਾਲ ਹੋਈ, ਜਿਸ ਨੇ ਸਭ ਨੂੰ ਸੁਹਣੀਆਂ ਯਾਦਾਂ ਨਾਲ ਭਰ ਦਿੱਤਾ | ਸਕੂਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ, ਪ੍ਰਧਾਨ ਡਾ. ਕੁਲਦੀਪਕ ਸਿੰਘ ਕੁਲਾਰ, ਡਾਇਰੈਕਟਰ ਰੁਪਿੰਦਰ ਸਿੰਘ, ਪਿੰ੍ਰਸੀਪਲ ਨੇ ਵਿਦਿਆਰਥੀਆਂ ਤੇ ਸਟਾਫ਼ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾ. ਕੁਲਦੀਪਕ ਸਿੰਘ ਕੁਲਾਰ ਨੇ ਸਭ ਮਾਤਾਵਾਂ ਤੇ ਦਾਦੀ-ਨਾਨੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਮਾਂ ਦਾ ਪਿਆਰ ਬੱਚੇ ਦੇ ਜੀਵਨ ਵਿਚ ਮੁੱਲਾਂ, ਆਤਮ-ਵਿਸ਼ਵਾਸ ਤੇ ਭਾਵਨਾਤਮਕ ਮਜ਼ਬੂਤੀ ਦੇ ਨਿਰਮਾਣ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ | ਇਹ ਸਮਾਗਮ ਪਿਆਰ, ਪਰਿਵਾਰਕ ਸੰਬੰਧਾਂ ਦੇ ਮੁੱਲਾਂ ਨੂੰ ਸੁੰਦਰ ਢੰਗ ਨਾਲ ਦਰਸਾਉਂਦਾ ਹੋਇਆ ਇਕ ਯਾਦਗਾਰ ਸਾਬਤ ਹੋਇਆ |
Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਤੇ ਆਸਾਮ ਵਿਚ ਭਾਜਪਾ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਅਗਲਾ ਨਿਸ਼ਾਨਾ ਪੰਜਾਬ 'ਚ ਸਰਕਾਰ ਬਣਾਉਣਾ-ਰਸ਼ਪਾਲ ਸ... ਅਗਲੀ ਖ਼ਬਰ ਮਹਾਂਪ੍ਰਗਿਆ ਸਕੂਲ ਨੇ ਜ਼ਿਲ੍ਹਾ ਪੱਧਰੀ ਅਥਲੈਟਿਕਸ ਟੂਰਨਾਮੈਂਟ ਵਿਚ ਜਿੱਤੇ 100 ਤਗਮੇ
Ad Position 24