26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੱਲ੍ਹ ਤੱਕ ਸਭਾਵਾਂ ਦਾ ਮੁਕੰਮਲ ਕੰਮ ਕਾਰ ਠੱਪ ਤੇ ਕਿਸਾਨ ਜਥੇਬੰਦੀਆਂ ਵਲੋਂ ਭਰਵਾਂ ਹੁੰਗਾਰਾ

Ad Position 21
No active advertisement
ਅਜੀਤ ਡੈਸਕ 08-05-2026
ਖੰਨਾ, 7 ਮਈ (ਹਰਜਿੰਦਰ ਸਿੰਘ ਲਾਲ)-ਕੋਆਪਰੇਟਿਵ ਬੈਂਕ ਵਲੋਂ ਨਵੇਂ ਐਮ. ਸੀ. ਐਲ. ਲਾਗੂ ਨਾ ਕਰਨ ਦੇ ਰੋਸ ਵਜੋਂ ਦੀ ਪੰਜਾਬ ਰਾਜ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਵਲੋਂ ਪੰਜਾਬ ਦੇ ਹੱਕਾਂ ਦੀ ਰਾਖੀ ਲਈ 7 ਮਈ ਤੋਂ ਲੈ ਕੇ 10 ਮਈ ਤੱਕ ਵਲੋਂ ਹੜਤਾਲ ਦਾ ਫ਼ੈਸਲਾ ਕੀਤਾ ਗਿਆ ਹੈ | ਇਸ ਫ਼ੈਸਲੇ ਨੂੰ ਲਾਗੂ ਕਰਦਿਆਂ ਅੱਜ ਖੰਨਾ ਵਿਚ ਲਗਪਗ ਸਾਰੀਆਂ ਸੁਸਾਇਟੀਆਂ ਬੰਦ ਰਹੀਆਂ | ਯੂਨੀਅਨ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਖੰਨਾ ਦੀਆਂ ਸਾਰੀਆਂ ਸੁਸਾਇਟੀਆਂ 9 ਮਈ ਤੱਕ ਬੰਦ ਰਹਿਣਗੀਆਂ | ਗੌਰਤਲਬ ਹੈ ਕਿ ਯੂਨੀਅਨ ਵਲੋਂ ਇਸ ਹੜਤਾਲ ਸਬੰਧੀ ਇਕ ਨੋਟਿਸ ਸੁਸਾਇਟੀਆਂ ਦੇ ਗੇਟ ਅੱਗੇ ਲਾਇਆ ਗਿਆ | ਜਿਸ ਵਿਚ ਲਿਖਿਆ ਗਿਆ ਕਿ ਅਗਲਾ ਫ਼ੈਸਲਾ ਆਉਣ ਤੇ ਆਪ ਜੀ ਨੂੰ ਸੂਚਨਾ ਭੇਜ ਦਿੱਤੀ ਜਾਵੇਗੀ | ਉਨ੍ਹੀ ਦੇਰ ਆਪ ਆਪਣੇ ਬਾਕੀ ਜ਼ਰੂਰੀ ਕੰਮ ਕਾਜ ਨੇਪਰੇ ਚੜਾ ਸਕਦੇ ਹੋ | ਇਹ ਹੜਤਾਲ ਰਜਿਸਟਰ ਸਹਿਕਾਰੀ ਸਭਾਵਾਂ ਪੰਜਾਬ ਚੰਡੀਗੜ੍ਹ ਵਲੋਂ ਜਾਰੀ ਨਵੇਂ ਸਕੇਲ ਆਫ਼ ਫ਼ਾਇਨਾਸ ਮੁਹਿੰਮ ਮੁੱਖ ਰੱਖਦੇ ਹੋਏ ਕਿਸਾਨਾਂ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਪਿਛਲੇ 7 ਸਾਲ ਤੋਂ ਇਕ ਸਕੇਲ ਆਫ਼ ਫ਼ਾਇਨਾਸ ਜਾਰੀ ਕੀਤਾ ਗਿਆ ਸੀ | ਸਕੱਤਰ ਸਹਿਕਾਰੀ ਸਭਾਵਾਂ ਵਲੋਂ ਨਵੇਂ ਸਕੇਲ ਆਫ਼ ਦੀਆਂ ਦਰਾਂ ਨਿਰਧਾਰਿਤ ਕੀਤੀਆਂ ਗਈਆਂ | ਪਰ ਬੈਂਕ ਦੀ ਇਮਪਲਾਇਜ ਫੈਡਰੇਸ਼ਨ ਵਲੋਂ ਇਸਨੂੰ ਨਕਾਰਿਆ ਗਿਆ | ਪਰ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਵਲੋਂ 2025 ਦੇ 2026 ਪੁਰਾਣੇ ਸਕੇਲ ਹੀ ਲਾਗੂ ਕੀਤੇ ਗਏ ਜਿਸ ਦੇ ਵਿਰੋਧ ਵਿਚ ਇਹ ਹੜਤਾਲ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਬਾਬਾ ਡਾ. ਦਲਜੀਤ ਸਿੰਘ ਸੋਢੀ ਉਕਸੀ ਦੁਧਾਲ ਅਕਾਲੀ ਦਲ ਵਾਰਿਸ ਪੰਜਾਬ ਦੇ ਜ਼ਿਲ੍ਹਾ ਰੂਪ ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕ... ਅਗਲੀ ਖ਼ਬਰ ਕਾਂਗਰਸ ਦੇ ਮੰਡਲ ਰਾਮਗੜ੍ਹ ਸਰਦਾਰਾਂ ਦੀ ਮੀਟਿੰਗ
Ad Position 24