21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਪੰਜਾਬ ਸਰਕਾਰ ਕਿਸਾਨ ਤੇ ਡੇਅਰੀ ਫਾਰਮਰਾਂ ਦੀ ਹਿਤੈਸ਼ੀ ਸਰਕਾਰ-ਲਿਬੜਾ

Ad Position 21
No active advertisement
ਅਜੀਤ ਡੈਸਕ 10-05-2026
ਖੰਨਾ, 9 ਮਈ (ਹਰਜਿੰਦਰ ਸਿੰਘ ਲਾਲ)-ਭਗਵੰਤ ਸਿੰਘ ਮਾਨ ਦੀ ਪੰਜਾਬ ਸਰਕਾਰ ਨੇ ਅੱਜ ਕਿਸਾਨਾਂ ਤੇ ਡੇਅਰੀ ਫਾਰਮਰਾਂ ਦੇ ਹੱਕ 'ਚ ਇਤਿਹਾਸਿਕ ਫ਼ੈਸਲਾ ਲਿਆ, ਜਦੋਂ ਪਹਿਲੀ ਵਾਰ ਦੁੱਧ ਦੇ ਰੇਟ ਵਿਚ 20 ਰੁਪਏ ਕਿੱਲੋ ਫੈਟ ਵਿਚ ਵਾਧਾ ਕਰ ਕੇ ਕਿਸਾਨ ਤੇ ਡੇਅਰੀ ਫਾਰਮਰਜ਼ ਦੀ ਬਾਹ ਫੜੀ ਹੈ | ਇਹ ਪ੍ਰਗਟਾਵਾ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸਕੱਤਰ ਤੇ ਲਿਬੜਾ ਮਾਹੀਵਾਲ ਡੇਅਰੀ ਫਾਰਮ ਦੇ ਮਾਲਕ ਯਾਦਵਿੰਦਰ ਸਿੰਘ ਲਿਬੜਾ ਨੇ ਦਾਣਾ ਮੰਡੀ ਖੰਨਾ ਵਿਖੇ ਕੀਤਾ | ਲਿਬੜਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਨੇ ਘਾਟੇ 'ਚ ਚੱਲ ਰਹੇ ਡੇਅਰੀ ਦੇ ਧੰਦੇ ਨੂੰ ਬਚਾ ਲਿਆ ਹੈ | ਪਿਛਲੇ 75 ਸਾਲਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ | ਦੁੱਧ ਰੇਟ ਵਿਚ ਸਰਕਾਰ ਨੇ ਭਾਰੀ ਵਾਧਾ ਕੀਤਾ ਗਿਆ ਹੋਵੇ | ਇਸ ਫ਼ੈਸਲੇ ਨਾਲ ਹੋਰ ਨੌਜਵਾਨ ਡੇਅਰੀ ਦੇ ਧੰਦੇ ਨਾਲ ਜੁੜਨਗੇ ਤੇ ਪੰਜਾਬ ਵਿਚ ਬੇਰੁਜ਼ਗਾਰੀ ਘਟੇਗੀ | ਉਨ੍ਹਾਂ ਕਿਹਾ ਕਿ ਦੁੱਧ ਦੀ ਪੰਜਾਬ ਵਿਚ ਬਹੁਤ ਘਾਟ ਹੈ | ਇਸ ਕਾਰਨ ਨਕਲੀ ਦੁੱਧ ਵੀ ਬਹੁਤ ਬਣ ਰਿਹਾ ਹੈ | ਇਸ ਫ਼ੈਸਲੇ ਨਾਲ ਡੇਅਰੀ ਫਾਰਮਰ ਹੋਰ ਜ਼ਿਆਦਾ ਦੁੱਧ ਪੈਦਾ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਮਾਡਰਨ ਸਕੂਲ ਖੰਨਾ ਨੇ ਸੂਝਵਾਨ ਕਰੀਅਰ ਕਾਉਂਸਲਿੰਗ ਸੈਸ਼ਨ ਦੀ ਮੇਜ਼ਬਾਨੀ ਕੀਤੀ ਅਗਲੀ ਖ਼ਬਰ ਅਨੀਸ਼ ਨੇ ਸੁਰੇਂਦਰ ਸਿੰਘ ਮੈਮੋਰੀਅਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤਿਆ
Ad Position 24