02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਦੀ ਸੋਚ ਨੇ ਜਿੱਤੇ ਲੋਕਾਂ ਦੇ ਦਿਲ

Ad Position 21
No active advertisement
ਅਜੀਤ ਡੈਸਕ 11-05-2026
ਖੰਨਾ, 10 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਵਿੱਚ ਅੱਜ ਪੰਜਾਬ ਭਰ ਦੇ ਠੇਕਾ ਮੁਲਾਜ਼ਮਾਂ ਵੱੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਰਿਹਾਇਸ਼ ਦੇ ਘਿਰਾਓ ਅਤੇ ਅਣਮਿੱਥੇ ਧਰਨੇ ਦਾ ਐਲਾਨ ਕੀਤਾ ਗਿਆ ਸੀ | ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਨੂੰ ਲੈ ਕੇ ਜਿੱਥੇ ਪ੍ਰਸ਼ਾਸਨ ਵੱੋਂ ਪੂਰੀ ਤਿਆਰੀ ਕੀਤੀ ਗਈ, ਉੱਥੇ ਹੀ ਖੰਨਾ ਪੁਲਿਸ ਨੇ ਅੱਜ ਆਪਣੇ ਵਿਹਾਰ, ਸੰਜਮ ਤੇ ਮਨੁੱਖਤਾ ਭਰੇ ਰਵੱਈਏ ਨਾਲ ਇਕ ਵੱਖਰੀ ਮਿਸਾਲ ਕਾਇਮ ਕਰ ਦਿੱਤੀ | ਖੰਨਾ ਸ਼ਹਿਰ ਵਿੱਚ ਪੂਰੇ ਦਿਨ ਅਮਨ-ਸ਼ਾਂਤੀ ਬਰਕਰਾਰ ਰਹੀ ਅਤੇ ਆਮ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ | ਐਸ. ਐਸ. ਪੀ. ਖੰਨਾ ਡਾ. ਦਰਪਣ ਆਹਲੂਵਾਲੀਆ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਪੁਲਿਸ ਅਧਿਕਾਰੀਆਂ ਅਤੇ ਜਵਾਨਾਂ ਨੂੰ ਸਪੱਸ਼ਟ ਹਦਾਇਤਾਂ ਦਿੱਤੀਆਂ ਕਿ ਕਿਸੇ ਵੀ ਪ੍ਰਦਰਸ਼ਨਕਾਰੀ ਨਾਲ ਸਖ਼ਤੀ ਨਹੀਂ ਵਰਤਣੀ, ਨਾ ਹੀ ਕਿਸੇ ਨਾਲ ਬਦਸਲੂਕੀ ਕਰਨੀ ਹੈ | ਐਸ. ਐਸ. ਪੀ. ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਵੀ ਸਾਡੇ ਆਪਣੇ ਭੈਣ-ਭਰਾ ਹਨ ਅਤੇ ਹਰ ਕਿਸੇ ਨੂੰ ਆਪਣੀ ਗੱਲ ਰੱਖਣ ਦਾ ਲੋਕਤੰਤਰੀ ਹੱਕ ਹੈ |
ਡਾ. ਦਰਪਣ ਆਹਲੂਵਾਲੀਆ ਨੇ ਪ੍ਰਦਰਸ਼ਨਕਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਸ਼ਾਂਤੀਪੂਰਨ ਤਰੀਕੇ ਨਾਲ ਆਪਣੀਆਂ ਮੰਗਾਂ ਰੱਖਣ | ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੁਲਿਸ ਵਲੋਂ ਕਿਸੇ ਨਾਲ ਵੀ ਜ਼ਬਰਦਸਤੀ ਨਹੀਂ ਕੀਤੀ ਜਾਵੇਗੀ | ਐਸ. ਐਸ. ਪੀ. ਖੰਨਾ ਦੀ ਇਸ ਸੰਵੇਦਨਸ਼ੀਲ ਸੋਚ ਦਾ ਅਸਰ ਪੂਰੇ ਦਿਨ ਦਿਖਾਈ ਦਿੱਤਾ ਅਤੇ ਧਰਨਾ ਸ਼ਾਂਤੀਪੂਰਨ ਢੰਗ ਨਾਲ ਚੱਲਦਾ ਰਿਹਾ |
ਸਭ ਤੋਂ ਵੱਧ ਚਰਚਾ ਉਸ ਵੇਲੇ ਹੋਈ ਜਦੋਂ ਤਿੱਖੀ ਗਰਮੀ ਦੌਰਾਨ ਪੰਜਾਬ ਪੁਲਿਸ ਦੇ ਜਵਾਨ ਖ਼ੁਦ ਪ੍ਰਦਰਸ਼ਨਕਾਰੀਆਂ ਨੂੰ ਪਾਣੀ ਦੀਆਂ ਬੋਤਲਾਂ ਵੰਡਦੇ ਨਜ਼ਰ ਆਏ | ਇਹ ਦਿ੍ਸ਼ ਦੇਖ ਕੇ ਹਰ ਕੋਈ ਖੰਨਾ ਪੁਲਿਸ ਦੀ ਪ੍ਰਸ਼ੰਸਾ ਕਰਦਾ ਦਿਖਾਈ ਦਿੱਤਾ | ਪੂਰੇ ਦਿਨ ਦੌਰਾਨ ਖੰਨਾ ਪੁਲਿਸ ਨੇ ਟਰੈਫ਼ਿਕ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਸੰਭਾਲੇ ਰੱਖੇ | ਸ਼ਹਿਰ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਕੋਈ ਗੜਬੜੀ ਹੋਈ ਅਤੇ ਨਾ ਹੀ ਆਮ ਲੋਕਾਂ ਦੀ ਆਵਾਜਾਈ ਪ੍ਰਭਾਵਿਤ ਹੋਈ | ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਗਈ ਅਤੇ ਹਰ ਸੰਵੇਦਨਸ਼ੀਲ ਥਾਂ 'ਤੇ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਨਜ਼ਰ ਆਈ | ਅੱਜ ਦੇ ਪੂਰੇ ਪ੍ਰਬੰਧਾਂ ਨੇ ਇਹ ਸਾਬਤ ਕਰ ਦਿੱਤਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਸੰਵੇਦਨਸ਼ੀਲ ਅਤੇ ਮਨੁੱਖੀ ਸੋਚ ਨਾਲ ਕੰਮ ਕਰੇ ਤਾਂ ਵੱਡੇ ਤੋਂ ਵੱਡਾ ਪ੍ਰਦਰਸ਼ਨ ਵੀ ਸ਼ਾਂਤੀਪੂਰਨ ਢੰਗ ਨਾਲ ਸੰਪੰਨ ਹੋ ਸਕਦਾ ਹੈ | ਖੰਨਾ ਪੁਲਿਸ ਅਤੇ ਖ਼ਾਸ ਕਰਕੇ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਇਸ ਕਾਰਗੁਜ਼ਾਰੀ ਦੀ ਚਰਚਾ ਹੁਣ ਚਾਰੇ ਪਾਸੇ ਸੁਣਨ ਨੂੰ ਮਿਲ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਅਹਿਮਦਗੜ੍ਹ ਸਿਵਲ ਹਸਪਤਾਲ ਅਪਗ੍ਰੇਡ ਕਰਨ ਲਈ 7.87 ਕਰੋੜ ਦੀ ਪਹਿਲੀ ਕਿਸ਼ਤ ਜਾਰੀ ਅਗਲੀ ਖ਼ਬਰ ਮਜ਼ਦੂਰ ਦਿਵਸ 'ਤੇ ਸੈਸ਼ਨ ਕਰਨ ਵਾਲੇ ਮਜ਼ਦੂਰਾਂ ਦੀ ਸਾਰ ਲੈਣ- ਹਲਕਾ ਇੰਚਾਰਜ ਮਦਨੀਪੁਰ
Ad Position 24