02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਦਸਤਾਰ ਸਜਾਓ ਮੁਕਾਬਲਾ ਕਰਵਾਇਆ

Ad Position 21
No active advertisement
ਅਜੀਤ ਡੈਸਕ 11-05-2026
ਦੋਰਾਹਾ, 10 ਮਈ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਦੋਰਾਹਾ ਵਿਖੇ ਸਿੱਖ ਪਰੰਪਰਾ ਨੂੰ ਸਮਰਪਿਤ ਦਸਤਾਰ ਸਜਾਓ ਮੁਕਾਬਲਾ ਤਰਮਿੰਦਰ ਕੌਰ ਦੀ ਰਹਿਨੁਮਾਈ ਵਿੱਚ ਕਰਵਾਇਆ ਗਿਆ | ਮੁੱਖ ਮਹਿਮਾਨ ਦੇ ਤੌਰ ਤੇ ਸਕੂਲ ਦੇ ਚੇਅਰਪਰਸਨ ਉਮਲ ਕੌਰ, ਡਾਇਰੈਕਟਰ ਤਪਵੀਰ ਸਿੰਘ, ਜਪਵੀਰ ਸਿੰਘ, ਪਿ੍ੰਸੀਪਲ ਮੋਨਿਕਾ ਸਾਰਵਾਲ ਅਤੇ ਕੋਆਰਡੀਨੇਟਰ ਇਨਾਹਤ ਪ੍ਰੀਤ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ | ਮੁਕਾਬਲੇ ਵਿੱਚ ਜੱਜ ਦੀ ਭੂਮਿਕਾ ਮੈਨੇਜਮੈਂਟ ਮੈਂਬਰ ਅਮਰਜੀਤ ਸਿੰਘ ਅਤੇ ਗਗਨਦੀਪ ਸਿੰਘ ਵੱਲੋਂ ਨਿਭਾਈ ਗਈ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ | ਵਰਗ ਇੱਕ ਵਿੱਚ ਗੁਰਮਨਵੀਰ ਸਿੰਘ ਬੈਨੀਪਾਲ ਪਹਿਲੇ, ਸਾਨਵੀਰ ਸਿੰਘ ਅਤੇ ਦਕਸ਼ਵੀਰ ਸਿੰਘ ਦੂਜੇ, ਹਰਗਤ ਸਿੰਘ ਅਤੇ ਮੋਹਕਮ ਸਿੰਘ ਤੀਜੇ ਸਥਾਨ ਤੇ ਰਹੇ ਜਦ ਕਿ ਜਸਰਾਜ ਸਿੰਘ ਨੂੰ ਹੌਂਸਲਾ ਵਧਾਊ ਇਨਾਮ ਪ੍ਰਾਪਤ ਕੀਤਾ | ਵਰਗ ਦੋ ਵਿੱਚ ਹਰਸ਼ਦੀਪ ਸਿੰਘ ਨੇ ਪਹਿਲਾ, ਪ੍ਰਭਜੋਤ ਸਿੰਘ ਅਤੇ ਜਸਕਰਨ ਸਿੰਘ ਸੇਠੀ ਨੇ ਦੂਜਾ, ਸਚਮਨ ਸਿੰਘ ਅਤੇ ਅਉਸ਼ਪ੍ਰੀਤ ਸਿੰਘ ਨੇ ਤੀਜਾ, ਗੁਰਜਸਦੀਪ ਸਿੰਘ, ਮਨਵੀਰ ਸਿੰਘ ਅਤੇ ਖੱਟਰ ਹਰਵਿਕਸ ਸਿੰਘ ਨੂੰ ਹੌਂਸਲਾ ਵਧਾਊ ਇਨਾਮ ਪ੍ਰਦਾਨ ਕੀਤੇ ਗਏ | ਵਰਗ ਤਿੰਨ ਵਿੱਚ ਪ੍ਰਭਸੀਰਤ ਕੌਰ ਸਿੱਧੂ ਨੇ ਪਹਿਲਾ, ਜੋਤਸਰੂਪ ਕੌਰ ਨੇ ਦੂਜਾ ਅਤੇ ਪ੍ਰਭਨੂਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਤਨਵੀਰ ਕੌਰ, ਸਮਰੀਨ ਕੌਰ ਅਤੇ ਹਰਨੂਰ ਕੌਰ ਨੂੰ ਹੌਂਸਲਾ ਵਧਾਊ ਇਨਾਮ ਦਿੱਤੇ ਗਏ | ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ, ਸਰਟੀਫਿਕੇਟ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 32ਵੇਂ ਸਾਲਾਨਾ ਜੋੜ ਮੇਲੇ 'ਤੇ ਸਮਾਗਮ 19 ਤੇ 20 ਨੂੰ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਤਿੰਨ ਰੋਜ਼ਾ ਸਕਾਊਟ ਐਂਡ ਗਾਈਡ ਕੈਂਪ
Ad Position 24