05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਫਰਦ ਕੇਂਦਰ ਕੰਪਿਊਟਰ ਆਪ੍ਰੇਟਰਾਂ ਦੀ ਹੜਤਾਲ ਕਾਰਨ ਕਿਸਾਨ ਹੋਏ ਪੇ੍ਰਸ਼ਾਨ

Ad Position 21
No active advertisement
ਅਜੀਤ ਡੈਸਕ 12-05-2026
ਪਾਇਲ, 11 ਮਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਤਹਿਸੀਲ ਕੰਪਲੈਕਸ 'ਚ ਸਥਿਤ ਫ਼ਰਦ ਕੇਂਦਰ ਪਿਛਲੇ ਕਈ ਤੋਂ ਫ਼ਰਦ ਕੇਂਦਰ ਕੰਪਿਊਟਰ ਆਪੇ੍ਰਟਰਾਂ ਦੀ ਹੜਤਾਲ ਕਾਰਨ ਬੰਦ ਪਿਆ ਹੈ | ਜਿਸ ਕਾਰਨ ਰੋਜ਼ਾਨਾ ਸੈਂਕੜੇ ਕਿਸਾਨਾਂ ਨੂੰ ਖਾਲੀ ਹੱਥ ਮੁੜਨਾ ਪੈ ਰਿਹਾ ਹੈ ਅਤੇ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੱਤਰਕਾਰ ਵੱਲੋਂ ਫ਼ਰਦ ਕੇਂਦਰ ਦਾ ਦੌਰਾ ਕਰਨ ਸਮੇਂ ਮੌਕੇ ਤੇ ਹਾਜ਼ਰ ਸੁਖਜਿੰਦਰ ਸਿੰਘ ਬਿਲਾਸਪੁਰ, ਨੰਬਰਦਾਰ ਹਰਬੰਸ ਸਿੰਘ ਮੁਲਾਪੁਰ, ਸੁਖਮਿੰਦਰ ਸਿੰਘ ਘੁਡਾਣੀ , ਪਰਮਜੀਤ ਸਿੰਘ ਰੌਣੀ, ਮਨਪ੍ਰੀਤ ਸਿੰਘ ਘੁਡਾਣੀ ਖ਼ੁਰਦ ਤੇ ਮਲਕੀਤ ਸਿੰਘ ਲੰਢਾ ਨੇ ਦੱਸਿਆ ਕਿ ਅਸੀ ਪਿਛਲੇ ਕਈ ਦਿਨ ਤੋਂ ਫ਼ਰਦ ਕੇਂਦਰ ਤੋਂ ਬਿਨਾਂ ਫ਼ਰਦ ਲਏ ਮੁੜ ਰਹੇ ਜਦੋਂ ਕਿ ਵਾਢੀ ਦਾ ਸੀਜ਼ਨ ਖ਼ਤਮ ਹੋਣ ਕਾਰਨ ਖੇਤ ਵਾਲੀ ਹਨ ਜ਼ਮੀਨ ਦੀ ਮਿਣਤੀ ਦੀਆਂ ਦਰਖਾਸਤਾਂ ਦੇਣੀਆਂ ਹਨ ਅਤੇ ਲਿਮਟਾਂ ਆਦਿ ਨਵਿਆਉਣ ਲਈ ਬੈਂਕਾਂ ਵਿੱਚ ਫ਼ਰਦ ਦੀ ਲੋੜ ਹੈ | ਪਰ ਸਾਨੂੰ ਪਿਛਲੇ ਕਈ ਤੋਂ ਗਰਮੀ ਦੇ ਸੀਜ਼ਨ ਵਿੱਚ ਵਾਪਸ ਮੁੜਨ ਨਾਲ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਫ਼ਰਦ ਕੇਂਦਰਾਂ ਦਾ ਕੰਮ ਤੁਰੰਤ ਚਾਲੂ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਹੋ ਸਕੇ | ਇਸ ਮੌਕੇ ਜਦੋਂ ਫ਼ਰਦ ਕੇਂਦਰ ਵਿੱਚ ਕੰਮ ਕਰਦੇ ਕੰਪਿਊਟਰ ਆਪ੍ਰੇਰਟਰ ਸਤਵੰਤ ਕੌਰ, ਅਮਨਪ੍ਰੀਤ ਕੌਰ, ਜਸਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਅਸੀ ਕਈ ਸਾਲਾਂ ਤੋਂ ਫ਼ਰਦ ਕੇਂਦਰ ਵਿੱਚ ਬਹੁਤ ਘੱਟ ਤਨਖ਼ਾਹ ਤੇ ਕੰਮ ਕਰ ਰਹੇ ਹਾਂ | ਜਿਸ ਨਾਲ ਸਾਡੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੈ | ਹੁਣ ਯੂਨੀਅਨ ਦੇ ਸੱਦੇ 'ਤੇ ਅਸੀ ਆਪਣੀਆਂ ਮੰਗਾਂ ਸਬੰਧੀ ਹੜਤਾਲ ਕੀਤੀ ਹੈ | ਜਦੋਂ ਇਸ ਸਬੰਧੀ ਫ਼ਰਦ ਕੇਂਦਰ ਮੁਲਾਜ਼ਮ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਨ ਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਵਿੱਚ ਤਰਨਤਾਰਨ ਜ਼ਿਲੇ੍ਹ ਦੇ ਆਪਰੇਟਰ ਲਵਪ੍ਰੀਤ ਸਿੰਘ ਨੂੰ ਬਹਾਲ ਕਰਨਾ, ਡੀ.ਸੀ. ਰੇਟ ਤੇ ਆਪਰੇਟਰਾਂ ਅਤੇ ਦਰਜਾ-4 ਕਰਮਚਾਰੀ ਨੂੰ ਤਨਖ਼ਾਹ ਦੇਣਾ ਸ਼ਾਮਲ ਹਨ |
Ad Position 22
No active advertisement
ਪਿਛਲੀ ਖ਼ਬਰ ਵੱਖ-ਵੱਖ ਸਕੂਲਾਂ ਦੇ ਦਸਵੀਂ ਦੇ ਨਤੀਜੇ ਸ਼ਾਨਦਾਰ ਰਹੇ ਅਗਲੀ ਖ਼ਬਰ ਦੋਰਾਹਾ ਦੇ ਦਸਮੇਸ਼ ਸਕੂਲ ਦੀ ਵਿਦਿਆਰਥਣ ਨੇ ਮੈਰਿਟ 'ਚ 12ਵਾਂ ਰੈਂਕ ਹਾਸਿਲ ਕੀਤਾ
Ad Position 24