14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਦੋਰਾਹਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਨੇ 12 ਵਾਰਡਾਂ ਤੋਂ ਉਮੀਦਵਾਰਾਂ ਦਾ ਐਲਾਨੇ

Ad Position 21
No active advertisement
ਅਜੀਤ ਡੈਸਕ 13-05-2026

ਦੋਰਾਹਾ, 12 ਮਈ (ਪੱਤਰ ਪੇ੍ਰਰਕ)-ਸਾਬਕਾ ਚੇਅਰਮੈਨ ਬੰਤ ਸਿੰਘ ਦੋਬੁਰਜੀ ਦੇ ਗ੍ਰਹਿ ਵਿਖੇ ਦੋਰਾਹਾ ਨਗਰ ਕੌਂਸਲ ਚੋਣਾਂ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਲਈ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਸਾਬਕਾ ਵਿਧਾਇਕ ਤੇਜ ਪ੍ਰਕਾਸ਼ ਸਿੰਘ ਕੋਟਲੀ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਅੱਜ ਦੋਰਾਹਾ ਸ਼ਹਿਰ ਦੇ 12 ਵਾਰਡਾਂ ਤੋਂ ਉਮੀਦਵਾਰ ਐਲਾਨੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 1 ਤੋਂ ਤਮੰਨਾ ਮਲਹੋਤਰਾ ਪਤਨੀ ਹਰਿੰਦਰ ਕੁਮਾਰ, ਵਾਰਡ ਨੰਬਰ 2 ਤੋਂ ਬੰਤ ਸਿੰਘ ਦੋਬੁਰਜੀ, ਵਾਰਡ ਨੰਬਰ 5 ਤੋਂ ਸਰੋਜ ਰਾਣੀ ਪਤਨੀ ਸੁਰਿੰਦਰ ਪਾਲ, ਵਾਰਡ ਨੰਬਰ 7 ਤੋਂ ਰਣਜੀਤ ਕੌਰ ਪਤਨੀ ਰਜਿੰਦਰ ਸਿੰਘ, ਵਾਰਡ ਨੰਬਰ 8 ਤੋਂ ਮਨਦੀਪ ਸਿੰਘ ਮਾਂਗਟ ਪੁੱਤਰ ਗੁਰਦੇਵ ਸਿੰਘ , ਵਾਰਡ ਨੰਬਰ 9 ਕਿਰਨਜੋਤ ਕੌਰ ਮਾਂਗਟ ਪਤਨੀ ਮਨਦੀਪ ਸਿੰਘ ਮਾਂਗਟ, ਵਾਰਡ ਨੰਬਰ 10 ਤੋਂ ਗੁਰਪ੍ਰੀਤ ਸਿੰਘ ਪੁੱਤਰ ਤੇਜਾ ਸਿੰਘ, ਵਾਰਡ ਨੰਬਰ 11 ਨੰਬਰ ਤੋਂ ਕੁਲਵੰਤ ਸਿੰਘ ਕਾਲੂ ਪੁੱਤਰ ਇਕਬਾਲ ਸਿੰਘ, ਵਾਰਡ ਨੰਬਰ 12 ਤੋਂ ਛਿੰਦਰਪਾਲ ਕੌਰ ਪਤਨੀ ਗੁਰਚਰਨ ਸਿੰਘ, ਵਾਰਡ ਨੰਬਰ 13 ਨੰਬਰ ਤੋਂ ਇੰਦਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ, ਵਾਰਡ ਨੰਬਰ 14 ਨੰਬਰ ਤੋਂ ਰਣਵੀਰ ਸਿੰਘ ਪੁੱਤਰ ਗੁਰਮੀਤ ਸਿੰਘ ਅਤੇ 15 ਨੰਬਰ ਵਾਰਡ ਤੋਂ ਗੁਰਮੀਤ ਕੌਰ ਪਤਨੀ ਰਾਜਵੀਰ ਸਿੰਘ ਰੂਬਲ ਨੂੰ ਕਾਂਗਰਸ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ | ਸਾਬਕਾ ਵਿਧਾਇਕ ਲੱਖਾ ਨੇ ਆਖਿਆ ਕਿ ਦੋਰਾਹਾ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਤਰਜ਼ ਕਰਕੇ ਨਗਰ ਕੌਂਸਲ ਤੇ ਕਾਬਜ਼ ਹੋਵੇਗੀ | ਇਸ ਮੌਕੇ ਕਾਂਗਰਸੀ ਸੀਨੀਅਰ ਆਗੂ ਸੁਰਿੰਦਰ ਪਾਲ ਸੂਦ, ਸ਼ਹਿਰੀ ਕਾਂਗਰਸ ਪ੍ਰਧਾਨ ਵਿਨੀਤ ਆਸ਼ਟ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਸਾਬਕਾ ਕੌਂਸਲਰ ਰਾਜਿੰਦਰ ਸਿੰਘ ਗਹੀਰ, ਸਾਬਕਾ ਕੌਂਸਲਰ ਹਰਿੰਦਰ ਕੁਮਾਰ ਹਿੰਦਾ, ਸਾਬਕਾ ਕੌਂਸਲਰ ਰਾਜਵੀਰ ਸਿੰਘ ਰੂਬਲ, ਅਵਤਾਰ ਸਿੰਘ ਗੁਰਥਲੀ, ਨਛੱਤਰ ਸਿੰਘ, ਇੰਦਰਜੀਤ ਸਿੰਘ ਸੋਨੀ, ਲੱਕੀ ਗਹੀਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐੱਸ. ਐੱਸ. ਪੀ. ਆਹਲੂਵਾਲੀਆ ਦੀ ਅਗਵਾਈ 'ਚ ਖੰਨਾ ਦੀ ਏ. ਆਰ. ਟੀ. ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ ਅਗਲੀ ਖ਼ਬਰ ਸ਼ਿਵ ਪਬਲਿਕ ਹਾਈ ਸਕੂਲ ਬਹਿਰਾਮ ਦਾ ਨਤੀਜਾ ਸੌ ਫੀਸਦੀ ਰਿਹਾ
Ad Position 24