ਖੰਨਾ, 12 ਮਈ (ਹਰਜਿੰਦਰ ਸਿੰਘ ਲਾਲ)-ਪੰਜਾਬ ਪੁਲਿਸ ਦੇ ਐਮਰਜੈਂਸੀ ਰਿਸਪਾਂਸ ਸਿਸਟਮ 'ਚ ਪੁਲਿਸ ਜ਼ਿਲ੍ਹਾ ਖੰਨਾ ਨੇ ਨਵਾਂ ਰਿਕਾਰਡ ਬਣਾਇਆ ਹੈ | ਪੂਰੇ ਪੰਜਾਬ ਦੇ 28 ਪੁਲਿਸ ਜ਼ਿਲਿ੍ਹਆਂ ਅਤੇ ਕਮਿਸ਼ਨ ਰੇਟਾਂ ਵਿੱਚ ਖੰਨਾ ਪੁਲਿਸ ਸਭ ਤੋਂ ਤੇਜ਼ ਰਿਸਪਾਂਸ ਦੇਣ ਵਾਲੀ ਪੁਲਿਸ ਵਜੋਂ ਸਾਹਮਣੇ ਆਈ ਹੈ | ਐਮਰਜੈਂਸੀ ਰਿਸਪਾਂਸ ਵਹੀਕਲ ਪ੍ਰਾਜੈਕਟ ਅਧੀਨ ਜਾਰੀ ਸੂਬਾ ਪੱਧਰੀ ਰਿਪੋਰਟ 'ਚ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ ਦਾ ਅÏਸਤ ਰਿਸਪਾਂਸ ਟਾਈਮ ਦਰਜ ਕੀਤਾ ਹੈ, ਜੋ ਪੂਰੇ ਪੰਜਾਬ 'ਚ ਸਭ ਤੋਂ ਘੱਟ ਹੈ | ਇਸ ਉਪਲਬਧੀ ਨਾਲ ਖੰਨਾ ਪੁਲਿਸ ਨੇ ਲੁਧਿਆਣਾ, ਜਲੰਧਰ ਅਤੇ ਅੰਮਿ੍ਤਸਰ ਵਰਗੇ ਵੱਡੇ ਕਮਿਸ਼ਨਰੇਟ ਖੇਤਰਾਂ ਦੀ ਪੁਲਿਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ | ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ 'ਚ ਆਉਣ ਵਾਲੀ ਹਰ ਐਮਰਜੈਂਸੀ ਕਾਲ 'ਤੇ ਪੁਲਿਸ ਟੀਮ ਬਹੁਤ ਘੱਟ ਸਮੇਂ 'ਚ ਮੌਕੇ 'ਤੇ ਪਹੁੰਚ ਰਹੀ ਹੈ ਅਤੇ ਤੁਰੰਤ ਕਾਰਵਾਈ ਕਰ ਰਹੀ ਹੈ |
ਇਸ ਸ਼ਾਨਦਾਰ ਪ੍ਰਦਰਸ਼ਨ ਦਾ ਸਿਹਰਾ ਐੱਸ. ਐੱਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਵਧੀਆ ਕਾਰਜਸ਼ੈਲੀ, ਲਗਾਤਾਰ ਮਾਨੀਟਰਿੰਗ ਅਤੇ ਪੁਲਿਸ ਟੀਮ ਦੀ ਮਿਹਨਤ ਨੂੰ ਦਿੱਤਾ ਜਾ ਰਿਹਾ ਹੈ | ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਹੇਠ ਖੰਨਾ ਪੁਲਿਸ ਨੇ ਕਾਨੂੰਨ ਵਿਵਸਥਾ, ਨਸ਼ਾ ਵਿਰੋਧੀ ਮੁਹਿੰਮ ਅਤੇ ਆਧੁਨਿਕ ਪੁਲਿਸਿੰਗ ਦੇ ਖੇਤਰ ਵਿੱਚ ਲਗਾਤਾਰ ਪ੍ਰਭਾਵਸ਼ਾਲੀ ਕੰਮ ਕੀਤਾ ਹੈ | ਹੁਣ ਐਮਰਜੈਂਸੀ ਰਿਸਪਾਂਸ ਸਿਸਟਮ 'ਚ ਵੀ ਖੰਨਾ ਪੁਲਿਸ ਨੇ ਪੂਰੇ ਪੰਜਾਬ 'ਚ ਪਹਿਲਾ ਸਥਾਨ ਹਾਸਿਲ ਕਰਕੇ ਆਪਣੀ ਵੱਖਰੀ ਪਹਿਚਾਣ ਬਣਾਈ ਹੈ |
ਮੁੱਖ ਮੰਤਰੀ ਨੇ ਸ਼ੁਰੂ ਕੀਤਾ ਸੀ ਆਧੁਨਿਕ ਈ. ਆਰ. ਵੀ. ਪ੍ਰਾਜੈਕਟ
31 ਮਾਰਚ 2026 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ 'ਚ ਪੁਲਿਸਿੰਗ ਨੂੰ ਹੋਰ ਆਧੁਨਿਕ ਅਤੇ ਤੇਜ਼ ਬਣਾਉਣ ਦੇ ਮਕਸਦ ਨਾਲ 508 ਨਵੀਆਂ ਐਮਰਜੈਂਸੀ ਰਿਸਪਾਂਸ ਵਹੀਕਲ (ਈ. ਆਰ. ਵੀ.) ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ | ਇਨ੍ਹਾਂ ਵਾਹਨਾਂ ਨੂੰ ਡਾਇਲ-112 ਸਿਸਟਮ ਨਾਲ ਜੋੜਿਆ ਗਿਆ ਤਾਂ ਜੋ ਕਿਸੇ ਵੀ ਐਮਰਜੈਂਸੀ ਹਾਲਤ ਵਿੱਚ ਪੁਲਿਸ ਤੁਰੰਤ ਲੋਕਾਂ ਤੱਕ ਪਹੁੰਚ ਸਕੇ | ਸਰਕਾਰ ਦਾ ਟੀਚਾ ਸੀ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਪੁਲਿਸ ਸਹਾਇਤਾ ਮਿਲੇ | ਇਸ ਪ੍ਰਾਜੈਕਟ ਨੂੰ ਅਮਰੀਕਾ ਅਤੇ ਯੂਰਪ ਵਰਗੇ ਵਿਕਸਿਤ ਦੇਸ਼ਾਂ ਦੇ ਐਮਰਜੈਂਸੀ ਰਿਸਪਾਂਸ ਮਾਡਲ ਦੇ ਬਰਾਬਰ ਮੰਨਿਆ ਜਾ ਰਿਹਾ ਹੈ | 10 ਮਈ 2026 ਦੀ ਸੂਬਾ ਪੱਧਰੀ ਈਵੈਂਟ ਰਿਸਪਾਂਸ ਟਾਈਮ ਸਮਰੀ ਰਿਪੋਰਟ ਅਨੁਸਾਰ ਪੰਜਾਬ 'ਚ ਕੁੱਲ 1783 ਈਵੈਂਟ ਦਰਜ ਹੋਏ, ਜਿਨ੍ਹਾਂ 'ਚੋਂ 1726 ਘਟਨਾਵਾਂ 'ਤੇ ਪੁਲਿਸ ਨੇ ਰਿਸਪਾਂਸ ਕੀਤਾ | ਪੂਰੇ ਸੂਬੇ ਦਾ ਅÏਸਤ ਰਿਸਪਾਂਸ ਟਾਈਮ 11 ਮਿੰਟ 22 ਸਕਿੰਟ ਰਿਹਾ, ਜਦਕਿ ਖੰਨਾ ਪੁਲਿਸ ਨੇ ਇਸ ਤੋਂ ਕਰੀਬ 4 ਮਿੰਟ ਘੱਟ ਸਮੇਂ ਵਿੱਚ ਰਿਸਪਾਂਸ ਦੇ ਕੇ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ |
ਵੱਡੇ ਸ਼ਹਿਰਾਂ ਦੀ ਪੁਲਿਸ ਵੀ ਰਹੀ ਪਿੱਛੇ
ਰਿਪੋਰਟ 'ਚ ਸਾਹਮਣੇ ਆਇਆ ਕਿ ਸੀਪੀ ਅੰਮਿ੍ਤਸਰ ਦਾ ਰਿਸਪਾਂਸ ਟਾਈਮ 10 ਮਿੰਟ 31 ਸਕਿੰਟ ਰਿਹਾ, ਸੀਪੀ ਜਲੰਧਰ ਦਾ 8 ਮਿੰਟ 11 ਸਕਿੰਟ, ਸੀਪੀ ਲੁਧਿਆਣਾ ਦਾ 10 ਮਿੰਟ 36 ਸਕਿੰਟ, ਪਟਿਆਲਾ ਦਾ 13 ਮਿੰਟ 44 ਸਕਿੰਟ, ਬਠਿੰਡਾ ਦਾ 14 ਮਿੰਟ 29 ਸਕਿੰਟ, ਰੂਪਨਗਰ ਦਾ 15 ਮਿੰਟ 44 ਸਕਿੰਟ ਦਰਜ ਕੀਤਾ ਗਿਆ | ਜਦਕਿ ਖੰਨਾ ਪੁਲਿਸ ਨੇ ਕੇਵਲ 7 ਮਿੰਟ 31 ਸਕਿੰਟ 'ਚ ਰਿਸਪਾਂਸ ਦੇ ਕੇ ਪੂਰੇ ਸੂਬੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ | ਰਿਪੋਰਟ ਅਨੁਸਾਰ ਖੰਨਾ ਜ਼ਿਲ੍ਹੇ 'ਚ ਕੁੱਲ 43 ਈਵੈਂਟ ਆਏ ਅਤੇ ਸਾਰੇ 43 ਈਵੈਂਟਾਂ ਤੇ ਪੁਲਿਸ ਨੇ 100 ਫ਼ੀਸਦੀ ਰਿਸਪਾਂਸ ਦਿੱਤਾ | ਜ਼ਿਲ੍ਹੇ 'ਚ ਈ. ਆਰ. ਵੀ. ਅਧੀਨ 18 ਫੋਰ-ਵਹੀਲਰ ਵਾਹਨ ਤਾਇਨਾਤ ਹਨ |
ਐੱਸ. ਐੱਸ. ਪੀ. ਆਹਲੂਵਾਲੀਆ ਦੀ ਅਗਵਾਈ 'ਚ ਖੰਨਾ ਦੀ ਏ. ਆਰ. ਟੀ. ਪੂਰੇ ਪੰਜਾਬ 'ਚੋਂ ਪਹਿਲੇ ਨੰਬਰ 'ਤੇ
ਅਜੀਤ ਡੈਸਕ
13-05-2026