14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਸਵ. ਮੇਜਰ ਸਿੰਘ ਗਿੱਲ ਢੱਕ ਦੇ ਕੋਟਲਾ ਨਮਿਤ ਸ਼ਰਧਾਂਜਲੀ <br/>

Ad Position 21
No active advertisement
ਅਜੀਤ ਡੈਸਕ 13-05-2026
ਖੰਨਾ, 12 ਮਈ (ਹਰਜਿੰਦਰ ਸਿੰਘ ਲਾਲ)-ਸਵ. ਮੇਜਰ ਸਿੰਘ ਗਿੱਲ ਨੂੰ ੂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸ਼ੋ੍ਰਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ, ਅਮਲੋਹ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ, ਦਲਮੇਘ ਸਿੰਘ ਖੱਟੜਾ ਅਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀ ਭੇਟ ਕੀਤੀ | ਪਿਛਲੇ ਦਿਨੀਂ ਵਿਛੋੜਾ ਦੇ ਗਏ ਉੱਘੇ ਸਮਾਜ ਸੇਵੀ ਮੇਜਰ ਸਿੰਘ ਗਿੱਲ ਪੁੱਤਰ ਸਾਬਕਾ ਸਰਪੰਚ ਜਵੰਦ ਸਿੰਘ ਗਿੱਲ ਖੰਨਾ ਖ਼ੁਰਦ ਵਿਖੇ ਸ਼ਰਧਾਂਜਲੀ ਸਮਾਰੋਹ ਕਰਵਾਇਆ ਗਿਆ | ਪਾਠ ਦੇ ਭੋਗ ਉਪਰੰਤ ਕੀਰਤਨ ਸੰਤ ਬਾਬਾ ਭੁਪਿੰਦਰ ਸਿੰਘ ਜਰਗ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਅਤੇ ਮੇਜਰ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਮੇਜਰ ਸਿੰਘ ਦਾ ਸੁਭਾਅ ਬਹੁਤ ਹੀ ਸਮਾਜ ਸੇਵੀ ਵਾਲਾ ਸੀ ਅਤੇ ਉਨ੍ਹਾਂ ਦਾ ਇਲਾਕੇ ਵਿਚ ਚੰਗਾ ਨਾਮ ਸੀ | ਯਾਦਵਿੰਦਰ ਸਿੰਘ ਯਾਦੂ ਨੇ ਕਿਹਾ ਕਿ ਮੇਜਰ ਸਿੰਘ ਨੇਕ ਇਨਸਾਨ ਸਨ ਅਤੇ ਹਰ ਇਕ ਦੀ ਮਦਦ ਕਰਨ ਦੀ ਸਮਰਥਾ ਰੱਖਦੇ ਸਨ | ਇਸ ਮੌਕੇ ਸਾਬਕਾ ਸਰਪੰਚ ਹਰਮੇਲ ਸਿੰਘ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਹਰਪ੍ਰੀਤ ਸਿੰਘ ਨੀਲਮ ਪੰਜਾਬ ਫ਼ਰਨੀਚਰ, ਸੰਜੇ ਯਖਮੀ, ਅਮਰੀਕ ਸਿੰਘ ਈਸੜੂ, ਮੋਹਨ ਸਿੰਘ ਜਟਾਣਾ ਸਰਕਲ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇਜਿੰਦਰ ਸਿੰਘ ਇਕੋਲਾਹਾ, ਬੀ. ਜੇ. ਪੀ. ਆਗੂ ਅਨੁਜ ਛਾਹੜੀਆ, ਸਾਬਕਾ ਪ੍ਰਧਾਨ ਵਿਕੀ ਮਹਿਤਾ, ਬੀ. ਕੇ. ਯੂ. ਤੇਜਿੰਦਰ ਤੇਜੀ, ਸਾਬਕਾ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਗਗਨ ਆਹਲੂਵਾਲੀਆ, ਜਗਦੀਪ ਸਿੰਘ ਜੱਗੀ, ਗੁਰਦੀਪ ਸਿੰਘ, ਮਨਦੀਪ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਾਂਗਟ, ਬੂਟਾ ਸਿੰਘ ਬਗਲੀ, ਕੁਲਵੰਤ ਸਿੰਘ ਮਾਣਕੀ, ਛਿੰਦਾ ਕੂਲੇਵਾਲ, ਮਿੰਟੂ ਕੂਲੇਵਾਲ, ਕੌਂਸਲਰ ਸੁਖਮਨਜੀਤ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਈਾਡ ਮੇਕਰ ਦੀ ਪੀ.ਟੀ.ਈ. ਕੋਚਿੰਗ ਨਾਲ ਲਏ 82 ਅੰਕ <br/> ਅਗਲੀ ਖ਼ਬਰ ਕਿਸਾਨੀ ਮੰਗਾਂ ਲਈ ਬੀ. ਕੇ. ਯੂ. ਲੱਖੋਵਾਲ ਦਾ ਵੱਡਾ ਜਥਾ 15 ਨੂੰ ਸਮਰਾਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਵੇਗਾ-ਢੀਂਡਸਾ...
Ad Position 24