05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

20 ਨੂੰ ਕੈਮਿਸਟਾਂ ਵਲੋਂ ਦੁਕਾਨਾਂ ਬੰਦ ਕਰ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਕੀਤੀ ਜਾਵੇਗੀ ਹੜਤਾਲ-ਪ੍ਰਧਾਨ ਪੁਰੀ

Ad Position 21
repet_subhas-goyals [Copy P29]
ਅਜੀਤ ਡੈਸਕ 16-05-2026
ਸਾਹਨੇਵਾਲ, 15 ਮਈ (ਹਨੀ ਚਾਠਲੀ)-ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਦਿੱਤੇ ਸੱਦੇ ਤਹਿਤ 20 ਮਈ ਨੂੰ ਕੈਮਿਸਟਾਂ ਦੀ ਕੀਤੀ ਜਾ ਰਹੀ ਹੜਤਾਲ ਦਾ ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਵਲੋਂ ਵੀ ਸਮਰਥਨ ਕੀਤਾ ਜਾਵੇਗਾ | ਇਹ ਪ੍ਰਗਟਾਵਾ ਕੈਮਿਸਟ ਐਸੋਸੀਏਸ਼ਨ ਸਾਹਨੇਵਾਲ ਦੇ ਪ੍ਰਧਾਨ ਵਿਜੇ ਪੁਰੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਆਨਲਾਈਨ ਦਵਾਈਆਂ ਦੀ ਵਿੱਕਰੀ ਹੋ ਰਹੀ ਹੈ | ਉਸ ਆਨਲਾਈਨ ਰਾਹੀਂ ਨਕਲੀ ਅਤੇ ਨਸ਼ੀਲੀਆਂ ਦਵਾਈਆਂ ਦੀ ਵਿੱਕਰੀ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਨਿਰਧਾਰਿਤ ਸਰਕਾਰੀ ਕਾਨੂੰਨਾਂ ਮੁਤਾਬਿਕ ਦਵਾਈ ਸਿਰਫ਼ ਮੈਡੀਕਲ ਪੈ੍ਰਕਟੀਸ਼ਨਰ ਦੇ ਦੁਆਰਾ ਦਿੱਤੀ ਜਾ ਸਕਦੀ ਹੈ ਪਰ ਇਹ ਨਕਲੀ ਤੇ ਨਸ਼ੀਲੀਆਂ ਦਵਾਈਆਂ ਕੋਰੀਅਰ ਦੁਆਰਾ ਆਮ ਲੋਕਾਂ ਦੇ ਘਰਾਂ ਦੇ ਵਿਚ ਪਹੁੰਚਾਈਆਂ ਜਾ ਰਹੀਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਕਿਹਾ ਕਿ ਇਸ ਦੇ ਨਾਲ ਲੋਕਾਂ ਦੀ ਸਿਹਤ ਨਾਲ ਖਿਲਵਾੜ ਹੋ ਰਿਹਾ ਹੈ | ਪ੍ਰਧਾਨ ਵਿਜੇ ਪੁਰੀ ਨੇ ਕਿਹਾ ਕਿ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟ ਐਂਡ ਡਰੱਗਿਸਟ ਐਸੋਸੀਏਸ਼ਨ ਅਤੇ ਪੰਜਾਬ ਕੈਮਿਸਟ ਐਸੋਸੀਏਸ਼ਨ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਪੂਰੇ ਭਾਰਤ ਦੇ ਵਿਚ ਕੈਮਿਸਟਾਂ ਨੂੰ ਆ ਰਹੀਆ ਦਿੱਕਤਾਂ ਦੇ ਕਾਰਨ ਪੂਰੇ ਭਾਰਤ ਦੇ ਵਿਚ 15 ਮਈ ਤੋਂ ਲੈ ਕੇ 20 ਮਈ ਤੱਕ ਸਾਰੇ ਕੈਮਿਸਟ ਵਾਲੇ ਆਪਣੀਆਂ ਸ਼ਰਟਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਜ਼ਾਹਿਰ ਕਰਨਗੇ ਤੇ 19 ਮਈ ਦੀ ਰਾਤ 12 ਵਜੇ ਤੋਂ ਲੈ ਕੇ 20 ਮਈ ਦੀ ਰਾਤ 12 ਵਜੇ ਤੱਕ ਜਿੱਥੇ ਪੂਰੇ ਭਾਰਤ 'ਚ ਮੈਡੀਕਲ ਸਟੋਰ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ | ਉੱਥੇ ਹੀ ਸਾਹਨੇਵਾਲ ਦੇ ਕੈਮਿਸਟਾਂ ਵਲੋਂ ਵੀ 20 ਮਈ ਨੂੰ ਕੈਮਿਸਟਾਂ ਵਲੋਂ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਹੜਤਾਲ ਕਰ ਕੇ ਆਪਣੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇਗਾ | ਇਸ ਮੌਕੇ ਬਿ੍ਜ ਮੋਹਨ ਗੋਇਲ, ਕੁਲਦੀਪ ਸਿੰਘ, ਸ਼ਸ਼ੀਕਾਂਤ ਚਾਠਲੀ, ਰਾਕੇਸ਼ ਕੁਮਾਰ, ਅਨਿਲ ਕੁਮਾਰ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦਾ ਵੱਡਾ ਜਥਾ ਚੰਡੀਗੜ੍ਹ ਰੋਸ ਧਰਨੇ ਲਈ ਰਵਾਨਾ ਅਗਲੀ ਖ਼ਬਰ ਪਿੰਡ ਲਹਿਲ ਵਿਖੇ ਪੀਰਾਂ ਦੀ ਦਰਗਾਹ 'ਤੇ ਲੱਖਾ ਪਾਇਲ ਤੇ ਗਿੱਲ ਬੇਰਕਲਾਂ ਵਲੋਂ ਸ਼ਮੂਲੀਅਤ
Ad Position 24