ਅਧਿਆਪਕ ਵਲੋਂ ਦਿੱਤੀ ਜਾਣ ਵਾਲੀ ਸਿੱਖਿਆ ਹੀ ਸਾਨੂੰ ਆਪਣੀ ਮੰਜ਼ਿਲ ਅਤੇ ਟੀਚਿਆਂ ਤੱਕ ਪਹੁੰਚਾਉਂਦੀ ਹੈ-ਬੇਦੀ/ਹਰਾ
ਸਾਹਨੇਵਾਲ, 4 ਸਤੰਬਰ (ਹਨੀ ਚਾਠਲੀ)-ਅਧਿਆਪਕ ਵਲੋਂ ਦਿੱਤੀ ਜਾਣ ਵਾਲੀ ਸਿੱਖਿਆ ਹੀ ਸਾਨੂੰ ਆਪਣੀ ਮੰਜ਼ਿਲ ਅਤੇ ਟੀਚਿਆਂ ਤੱਕ ਪਹੁੰਚਾਉਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਦੇ ਪ੍ਰਿੰਸੀਪਲ ਭੁਪਿੰਦਰਜੀਤ ਕੌਰ ਬੇਦੀ ਅਤੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ।
ਸਾਹਨੇਵਾਲ, 4 ਸਤੰਬਰ (ਹਨੀ ਚਾਠਲੀ)-ਅਧਿਆਪਕ ਵਲੋਂ ਦਿੱਤੀ ਜਾਣ ਵਾਲੀ ਸਿੱਖਿਆ ਹੀ ਸਾਨੂੰ ਆਪਣੀ ਮੰਜ਼ਿਲ ਅਤੇ ਟੀਚਿਆਂ ਤੱਕ ਪਹੁੰਚਾਉਂਦੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਲਗ਼ੀਧਰ ਅਕੈਡਮੀ ਸੀਨੀਅਰ ਸੈਕੰਡਰੀ ਸਕੂਲ ਦੁੱਗਰੀ ਦੇ ਪ੍ਰਿੰਸੀਪਲ ਭੁਪਿੰਦਰਜੀਤ ਕੌਰ ਬੇਦੀ ਅਤੇ ਮੈਨੇਜਰ ਲਖਵੀਰ ਸਿੰਘ ਹਰਾ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤਾ। ਭੁਪਿੰਦਰਜੀਤ ਕੌਰ ਬੇਦੀ ਅਤੇ ਲਖਵੀਰ ਸਿੰਘ ਹਰਾ ਨੇ ਕਿਹਾ ਕਿ ਅਧਿਆਪਕ ਇੱਕ ਅਜਿਹੀ ਸ਼ਖ਼ਸੀਅਤ ਹੈ, ਜਿਸ ਦੀ ਮਿਹਨਤ ਦੇ ਨਾਲ ਬੱਚੇ ਵੱਖ-ਵੱਖ ਅਹੁਦਿਆਂ ਜਿਵੇਂ ਡਾਕਟਰ, ਇੰਜੀਨੀਅਰ ਆਦਿ ਅਹੁਦੇ ਪ੍ਰਾਪਤ ਕਰਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਹਰ ਪੱਖੀ ਵਿਕਾਸ ਲਈ ਅਧਿਆਪਕਾਂ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ, ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਫੁੱਲਾਂ ਦੇ ਵਾਂਗ ਸ਼ਿੰਗਾਰਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਾਰਸ਼ਨਿਕ ਤੇ ਮਾਰਗ ਦਰਸ਼ਕ ਹੁੰਦਾ ਹੈ, ਜੋ ਹੱਥ ਫੜ ਕੇ ਬੱਚਿਆਂ ਨੂੰ ਮੰਜ਼ਿਲ ਤੱਕ ਪਹੁੰਚਾਉਣ ਚ ਸਹਾਇਤਾ ਕਰਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੇ ਦਿੱਤੇ ਗਿਆਨ ਦੀ ਬਦੌਲਤ ਵਿਦਿਆਰਥੀ ਵੱਡੇ-ਵੱਡੇ ਅਫ਼ਸਰ ਬਣਦੇ ਹਨ ਅਤੇ ਅਧਿਆਪਕ ਹਮੇਸ਼ਾ ਇਹੀ ਚਾਹੁੰਦੇ ਹਨ ਕਿ ਉਸ ਦੇ ਪੜ੍ਹਾਏ ਹੋਏ ਵਿਦਿਆਰਥੀ ਵੱਧ ਤੋਂ ਵੱਧ ਤਰੱਕੀਆਂ ਕਰਨ ਅਤੇ ਅਧਿਆਪਕ ਹਮੇਸ਼ਾ ਹੀ ਵਿਦਿਆਰਥੀ ਨੂੰ ਸਫਲਤਾ ਦਾ ਰਾਹ ਦਿਖਾਉਂਦਾ ਹੈ। ਇਸ ਮੌਕੇ ਉਨ੍ਹਾਂ ਸਾਰਿਆਂ ਨੂੰ ਅਧਿਆਪਕ ਦਿਵਸ ਦੀ ਵਧਾਈ ਦਿੱਤੀ।