ਐਸ.ਵੀ.ਐਮ. ਪਬਲਿਕ ਸਕੂਲ, ਅਹਿਮਦਗੜ੍ਹ ਵਿਖੇ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ
ਅਹਿਮਦਗੜ੍ਹ, 4 ਸਤੰਬਰ (ਸੁਖਜੀਤ ਸਿੰਘ ਖੇੜਾ) - ਐਸ. ਵੀ.
ਅਹਿਮਦਗੜ੍ਹ, 4 ਸਤੰਬਰ (ਸੁਖਜੀਤ ਸਿੰਘ ਖੇੜਾ) - ਐਸ.ਵੀ.ਐਮ. ਪਬਲਿਕ ਸਕੂਲ, ਅਹਿਮਦਗੜ੍ਹ ਵਿਖੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਪਵਿੱਤਰ ਜਨਮ ਉਤਸਵ ਜਨਮ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ, ਭਗਤੀ ਅਤੇ ਚਾਅ ਨਾਲ ਮਨਾਇਆ ਗਿਆ। ਸਮਾਰੋਹ ਦਾ ਮੁੱਖ ਆਕਰਸ਼ਣ ਸਕੂਲ ਦੇ ਨਿੱਕੇ-ਨਿੱਕੇ ਵਿਦਿਆਰਥੀ ਰਹੇ, ਜੋ ਮਨਮੋਹਕ ਰਾਧਾ ਅਤੇ ਕ੍ਰਿਸ਼ਨ ਦੇ ਰੂਪ ਵਿੱਚ ਸਜ-ਧਜ ਕੇ ਆਏ ਸਨ। ਰੰਗ-ਬਿਰੰਗੇ ਰਵਾਇਤੀ ਪਹਿਰਾਵਿਆਂ, ਮੋਰ-ਮੁਕਟ ਅਤੇ ਬੰਸਰੀ ਨਾਲ ਸਜੇ ਇਨ੍ਹਾਂ ਨਿੱਕੇ ਕਾਨ੍ਹਿਆਂ ਅਤੇ ਰਾਧਾ ਰਾਣੀਆਂ ਨੇ ਸਭ ਦਾ ਮਨ ਮੋਹ ਲਿਆ ਵਿਦਿਆਰਥੀਆਂ ਦੀ ਰਚਨਾਤਮਕ ਪ੍ਰਤਿਭਾ ਨੂੰ ਨਿਖਾਰਨ ਲਈ ਇਸ ਮੌਕੇ ‘ਤੇ ਵੱਖ-ਵੱਖ ਮੁਕਾਬਲਿਆਂ ਦਾ ਆਯੋਜਨ ਵੀ ਕੀਤਾ ਗਿਆ। ਕਲਾ ਮੁਕਾਬਲੇ ਵਿੱਚ ਬੱਚਿਆਂ ਨੇ ਭਗਵਾਨ ਕ੍ਰਿਸ਼ਨ, ਉਨ੍ਹਾਂ ਦੀ ਪਿਆਰੀ ਬੰਸਰੀ, ਮੋਰ ਖੰਭ ਅਤੇ ਮਟਕੀ ‘ਤੇ ਅਧਾਰਿਤ ਬਹੁਤ ਹੀ ਸੁੰਦਰ ਅਤੇ ਰੰਗੀਨ ਚਿੱਤਰ ਬਣਾਏ। ਉੱਥੇ ਹੀ ਹਸਤਕਲਾ ਮੁਕਾਬਲੇ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਪਨਾ ਨੂੰ ਸਾਕਾਰ ਕਰਦੇ ਹੋਏ ਹੱਥਾਂ ਨਾਲ ਸੁੰਦਰ ਮੁਕਟ, ਸਜੀ ਹੋਈ ਬੰਸਰੀ, ਮਟਕੀ ਸਜਾਵਟ ਅਤੇ ਹੋਰ ਆਕਰਸ਼ਕ ਕਲਾਕ੍ਰਿਤੀਆਂ ਬਣਾਈਆਂ। ਸਕੂਲ ਪ੍ਰਬੰਧਨ ਨੇ ਸਾਰੇ ਬੱਚਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਪ੍ਰੇਮ, ਸੱਚ ਅਤੇ ਧਰਮ ਦੇ ਸੰਦੇਸ਼ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ।