18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਡਾ. ਰਵੀ ਯਾਦਗਾਰੀ ਸਮਾਗਮ

Ad Position 21
No active advertisement
ਅਜੀਤ ਡੈਸਕ 19-05-2026
ਰਾੜਾ ਸਾਹਿਬ, 18 ਮਈ (ਸੁਖਵੀਰ ਸਿੰਘ ਚਣਕੋਈਆਂ)-ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਜ਼ਿਲ੍ਹਾ ਲੁਧਿ. ਵਲੋਂ ਸਰਕਾਰੀ ਕਾਲਜ ਕਰਮਸਰ (ਰਾੜਾ ਸਾਹਿਬ) ਅਤੇ ਭਾਸ਼ਾ ਵਿਭਾਗ ਜ਼ਿਲ੍ਹਾ ਲੁਧਿ, ਦੇ ਸਹਿਯੋਗ ਨਾਲ ਡਾ. ਰਵਿੰਦਰ ਰਵੀ ਯਾਦਗਾਰੀ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ | ਜਿਸ ਦੀ ਪ੍ਰਧਾਨਗੀ ਪਰਲੇਸ ਦੇ ਕੌਮੀ ਜਨ. ਸਕੱਤਰ ਡਾ. ਸੁਖਦੇਵ ਸਿਰਸਾ ਅਤੇ ਪ੍ਰਧਾਨਗੀ ਮੰਡਲ ਵਿਚ ਮੁੱਖ ਬੁਲਾਰੇ ਵਜੋਂ ਡਾ. ਸਰਬਜੀਤ ਸਿੰਘ, ਪਰਲੇਸ ਪੰਜਾਬ ਦੇ ਪ੍ਰਧਾਨ ਡਾ ਸੁਰਜੀਤ ਜੱਜ ਅਤੇ ਪ੍ਰਧਾਨ ਇਕਾਈ ਲੁਧਿ. ਡਾ. ਗੁਲਜ਼ਾਰ ਸਿੰਘ ਪੰਧੇਰ, ਸਰਪੰਚ ਬਲਜੀਤ ਸਿੰਘ ਕਿਲਾ ਹਾਂਸ, ਜਨਰਲ ਸਕੱਤਰ ਜਸਵੀਰ ਝੱਜ ਤੇ ਸਥਾਨਕ ਕਾਲਜ ਵਲੋਂ ਪ੍ਰੋ. ਇੰਦਰਪਾਲ ਸਿੰਘ ਸ਼ਾਮਿਲ ਹੋਏ | ਪ੍ਰੋ. ਸੁਰਜੀਤ ਜੱਜ ਨੇ ਹਾਜਰੀਨ ਨੂੰ ਜੀ ਆਇਆਂ ਕਿਹਾ ਤੇ ਡਾ. ਰਵੀ ਦੀਆਂ ਯਾਦਾਂ ਸਾਂਝੀਆਂ ਕੀਤੀਆਂ | ਡਾ. ਸਰਬਜੀਤ ਸਿੰਘ ਨੇ ਆਪਣੇ ਮੁੱਖ ਭਾਸ਼ਨ 'ਡਾ. ਰਵੀ ਚਿੰਤਨ ਅਤੇ ਪ੍ਰਸੰਗਿਕਤਾ' ਵਿਚ ਵਿਸਥਾਰ ਸਾਹਿਤ ਚਰਚਾ ਕਰਦਿਆਂ ਕਿਹਾ ਕਿ ਡਾ. ਰਵੀ ਦਾ ਮੁੱਖ ਚਿੰਤਨ ਸਾਹਿਤ, ਧਰਮ ਅਤੇ ਰਾਜਨੀਤੀ ਦੀ ਮਹੀਨ ਪਹੁੰਚ ਦਾ ਸੁਮੇਲ ਸੀ | ਕਾ. ਰਮੇਸ਼ ਰਤਨ ਨੇ ਕਿਹਾ ਕਿ ਸਰਕਾਰ ਵਾਤਾਵਰਨ ਅਤੇ ਲੋਕਾਂ ਦਾ ਉਜਾੜਾ ਕਰਕੇ ਵਿਕਾਸ ਕਰ ਰਹੀ ਹੈ | ਕਾਮਰੇਡ ਡੀ. ਪੀ. ਮੌੜ, ਗੁਰਮੇਲ ਸਿੰਘ ਮੇਲੀ ਸਿਆੜ ਨੇ ਵੀ ਆਪਣੇ ਵਿਚਾਰ ਰੱਖੇ | ਡਾ. ਗੁਲਜ਼ਾਰ ਸਿੰਘ ਪੰਧੇਰ ਕਿਹਾ ਕਿ ਡਾ. ਰਵੀ ਮਾਰਕਸਵਾਦ ਨੂੰ ਉਲਟ ਗਿਆ ਕਹਿਣ ਵਾਲਿਆਂ ਨੂੰ ਕਹਿੰਦੇ ਹੁੰਦੇ ਸਨ ਕਿ 'ਆਓ ਆਪਾਂ ਕਾਰਲ ਮਾਰਕਸ ਦੇ ਸਿਧਾਂਤ ਨੂੰ ਉਲਟਾਈਏ, ਪਰ ਉਸ ਨੂੰ ਪੜ੍ਹੇ ਬਿਨ੍ਹਾਂ ਉਲਟਾਇਆ ਨਹੀਂ ਜਾ ਸਕਦਾ | ਪ੍ਰਧਾਨਗੀ ਭਾਸ਼ਨ ਵਿਚ ਡਾ. ਸੁਖਦੇਵ ਸਿਰਸਾ ਨੇ ਕਿਹਾ ਕਿ ਡਾ. ਰਵੀ ਦੀਆਂ ਮਾਰਕਸਵਾਦ ਬਾਰੇ ਧਾਰਨਾਵਾਂ ਨਵੀਆਂ ਤੇ ਮੌਲਿਕ ਸਨ | ਦੂਸਰੇ ਦੌਰ ਵਿੱਚ ਕਵੀ ਦਰਬਾਰ ਹੋਇਆ, ਜਿਸ ਵਿੱਚ ਵਿਚ ਚਰਨਜੀਤ ਕੌਰ ਘਣਗਸ, ਅਮਰਜੀਤ ਸ਼ੇਰਪੁਰੀ, ਪ੍ਰਭਜੋਤ ਸੋਹੀ, ਰਾਜਦੀਪ ਸਿੰਘ ਤੂਰ, ਮਨਜੀਤ ਘਣਗਸ, ਰਾਮ ਸਿੰਘ ਭੀਖੀ, ਸਵਰਨ ਪੱਲ੍ਹਾ, ਡਾ. ਗੁਰਪ੍ਰੀਤ, ਮਨੂੰ ਬੁਆਣੀ, ਜਗਦੇਵ ਮਕਸੂਦੜਾ, ਚਮਕੌਰ ਸਿੰਘ ਸੱਲ੍ਹਣ, ਗੁਰਕਰਣਵੀਰ ਘਣਗਸ, ਹਰਜੀਤ ਵੈਦ, ਜਗਪਾਲ ਜੱਗਾ, ਗੁਰਮੀਤ ਸਿੰਘ ਘਣਗਸ ਆਦਿ ਨੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ | ਪ੍ਰੋ. ਇੰਦਰਪਾਲ ਸਿੰਘ ਨੇ ਸਮੁੱਚੇ ਪ੍ਰਬੰਧ ਵਿੱਚ ਪਿੰ੍ਰਸੀਪਲ ਡਾ. ਮੁਹੰਮਦ ਇਰਫਾਨ ਦੀ ਅਗਵਾਈ ਵਿੱਚ, ਗੁਰਮੀਤ ਸਿੰਘ ਘਣਗਸ, ਜਗਜੀਤ ਸਿੰਘ ਮਦਨੀਪੁਰ ਅਤੇ ਸੋਨੂੰ ਲੁਧਿਆਣਾ ਨੇ ਸਰਗਰਮ ਭੂਮਿਕਾ ਨਿਭਾਈ | ਸਮੁੱਚੇ ਸਮਾਗਮ ਦੀ ਕਾਰਵਾਈ ਬਹੁਤ ਹੀ ਸੁਚੱਜੇ ਢੰਗ ਨਾਲ ਜਸਵੀਰ ਝੱਜ ਨੇ ਨਿਭਾਈ | ਇਸ ਸਮੇਂ ਐਡਵੋਕੇਟ ਪਰਮਜੀਤ ਸਿੰਘ, ਮੀਤ ਅਨਮੋਲ, ਅਮਰਜੀਤ ਸਿੰਘ ਘੁਡਾਣੀ, ਮੋਹਣ ਸਿੰਘ ਬੁਢੇਲਾ, ਬਲਾਕ ਮੈਂਬਰ ਬਲਜੀਤ ਸਿੰਘ ਕਿਲਾਹਾਂਸ, ਪੰਚ ਅਮਰੀਕ ਸਿੰਘ ਕਿਲਾ ਹਾਂਸ, ਸੁਖਪਾਲ ਸਿੰਘ ਘਵੱਦੀ, ਅਵਤਾਰ ਛਿੱਬਰ, ਜਸਵੀਰ ਸਿੰਘ ਬੁਆਣੀ, ਬਲਦੇਵ ਸਿੰਘ ਘਣਗਸ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ | ਪ੍ਰੋ. ਇੰਦਰਪਾਲ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਇਸ ਸਮੇਂ ਪੰਚਾਇਤ ਕਿਲਾਹਾਂਸ, ਪਿ੍ੰਸੀਪਲ ਕਰਮਸਰ ਕਾਲਜ (ਰਾੜਾ ਸਾਹਿਬ) ਅਤੇ ਮਹਿਮਾਨਾਂ ਨੂੰ ਡਾ. ਰਵੀ ਦੇ ਪੋਰਟਰੇਟ ਯਾਦ ਚਿੰਨ ਵਜੋਂ ਭੇਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ 'ਤੇ ਬੁਰਕੜਾ ਵਿਖੇ 32ਵੇਂ ਸਾਲਾਨਾ ਜੋੜ ਮੇਲੇ 'ਤੇ ਸਮਾਗਮ ਅੱਜ ਤੋਂ ਅਗਲੀ ਖ਼ਬਰ ਬਾਬਾ ਜ਼ੋਰਾਵਰ ਸਿੰਘ ਸਕੂਲ ਕੋਟਾਂ ਵਿਖੇ ਸਾਹਿਤਕ ਰੁਚੀ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ
Ad Position 24