18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਬਾਬਾ ਖ਼ਾਨਗਾਹ ਵਾਲਿਆਂ ਦੇ ਅਸਥਾਨਾਂ 'ਤੇ ਬੁਰਕੜਾ ਵਿਖੇ 32ਵੇਂ ਸਾਲਾਨਾ ਜੋੜ ਮੇਲੇ 'ਤੇ ਸਮਾਗਮ ਅੱਜ ਤੋਂ

Ad Position 21
No active advertisement
ਅਜੀਤ ਡੈਸਕ 19-05-2026
ਮਲੌਦ, 18 ਮਈ (ਸਹਾਰਨ ਮਾਜਰਾ)- ਬਾਬਾ ਖ਼ਾਨਗਾਹ ਵਾਲੇ ਸਯਦ ਪੀਰ ਮੁਹੰਮਦ ਸ਼ਾਹ ਮਸਤ ਖ਼ਾਨਗਾਹ ਵੈਲਫ਼ੇਅਰ ਕਲੱਬ (ਰਜਿ.) ਬੁਰਕੜਾ ਵਲੋਂ ਸੰਗਤਾਂ ਦੇ ਸਹਿਯੋਗ ਨਾਲ 11ਵੀਂ ਵਾਲੀ ਸਰਕਾਰ ਹਜ਼ਰਤ ਮੀਰਾਂ ਗੌਂਸਪੁਰ ਨੂੰ ਸਮਰਪਿਤ ਦਰਵੇਸ਼-ਏ-ਆਲਮ ਬਾਬਾ ਖ਼ਾਨਗਾਹ ਵਾਲੇ, ਪੀਰ ਸਯਦ ਮੁਹੰਮਦ ਸ਼ਾਹ ਸੁਨਾਮ ਵਾਲੇ ਖਲੀਫ਼ਾ, ਹਜ਼ਰਤ ਪੀਰ ਰਾਣਾ ਗੁਲਾਮ ਅੱਬਾਸ ਬੁਰਕੜਾ ਵਾਲਿਆਂ ਦੀ ਯਾਦ ਵਿੱਚ ਦਰਗਾਹ ਸ਼ਰੀਫ਼ ਅਸਥਾਨ ਪਿੰਡ ਬੁਰਕੜਾ ਵਿਖੇ 32ਵੇਂ ਸਾਲਾਨਾ ਜੋੜ ਮੇਲੇ ਤੇ ਸਮਾਗਮ ਤੇ ਭੰਡਾਰਾ ਅੱਜ 19 ਮਈ ਮੰਗਲਵਾਰ ਅਤੇ ਕੱਲ੍ਹ 20 ਮਈ ਦਿਨ ਬੁੱਧਵਾਰ (5 ਤੇ 6 ਜੇਠ) ਨੂੰ ਬਹੁਤ ਹੀ ਸ਼ਰਧਾ ਭਾਵਨਾ ਨਾਲ ਕਰਵਾਏ ਜਾ ਰਹੇ ਹਨ | ਕਲੱਬ ਦੇ ਪ੍ਰਧਾਨ ਧਨਵੰਤ ਸਿੰਘ ਬਬਲੂ, ਸਾਬਕਾ ਸਰਪੰਚ ਜਸਵੀਰ ਸਿੰਘ, ਨਿਰਮਲ ਸਿੰਘ ਬੁਰਕੜਾ, ਸੈਕਟਰੀ ਦੇਵ ਸਿੰਘ ਅਤੇ ਹਰਪ੍ਰੀਤ ਪ੍ਰੀਤ ਨੇ ਦੱਸਿਆ ਕਿ ਜੋੜ ਮੇਲੇ ਵਿੱਚ ਸੇਵਾਦਾਰ ਚੰਨਾ, ਅਨਿਨ ਬੌਬੀ ਪੰਧੇਰ ਅਤੇ ਹੋਰ ਸੇਵਾਦਾਰਾਂ ਦਾ ਵੱਡਾ ਯੋਗਦਾਨ ਹੋਵੇਗਾ | ਉਨ੍ਹਾਂ ਦੱਸਿਆ ਕਿ ਅੱਜ 19 ਮਈ ਨੂੰ ਸਵੇਰੇ 10 ਵਜੇ ਤੋਂ ਪੂਰਾ ਦਿਨ ਕਵੀਸ਼ਰੀ, ਢਾਡੀ ਵਾਰਾਂ ਦਾ ਪ੍ਰੋਗਰਾਮ ਹੋਵੇਗਾ ਅਤੇ ਸ਼ਾਮ ਨੂੰ ਉੱਘੇ ਕਵਾਲ ਕੱਵਾਲੀਆਂ ਪੇਸ਼ ਕਰਨਗੇ | ਕੱਲ੍ਹ ਦੂਜੇ ਦਿਨ 20 ਮਈ ਨੂੰ ਸਵੇਰੇ ਕੱਵਾਲੀ ਹੋਵੇਗੀ ਅਤੇ ਦੁਪਿਹਰ 12 ਵਜੇ ਸਵਰਗੀ ਹਾਜ਼ੀ ਮੁਰਸ਼ਦ ਅਬਦੁਲ ਮਜ਼ੀਦ ਭੈਣੀ ਕੰਬੋਆਂ ਦੇ ਵੱਡੇ ਸਪੁੱਤਰ ਖਲੀਫ਼ਾ ਅਨਵਰ ਖਾਂ ਚਿਸਤੀਆਂ ਨਿਜ਼ਾਮੀਆਂ ਭੈਣੀ ਕੰਬੋਆਂ ਅਤੇ ਹੋਰ ਖ਼ਲੀਫ਼ਾ ਸਾਹਿਬਾਨ ਪਤਵੰਤਿਆਂ ਦੀ ਹਾਜ਼ਰੀ ਚਾਦਰ ਸ਼ਰੀਫ਼ ਦੀ ਰਸਮ ਸਤਿਕਾਰ ਸਹਿਤ ਅਦਾ ਕਰਨਗੇ | ਉਪਰੰਤ ਸਭਿਆਚਾਰਕ ਸਮਾਗਮ ਵਿੱਚ 1.30 ਵਜੇ ਤੋਂ ਉੱਘੇ ਲੋਕ ਗਾਇਕ ਅਤੇ ਸੂਫ਼ੀ ਗਾਇਕ ਬਾਬਾ ਜੀ ਨੂੰ ਸਤਿਕਾਰ ਸਹਿਤ ਪੇਸ਼ ਕਰਨਗੇ | ਸੂਫ਼ੀ ਗਾਇਕ ਰਾਫ਼ਤ ਅਲੀ ਮਤੋਈ, ਸੂਫ਼ੀ ਗਾਇਕਾ ਰੀਤੂ ਨੂਰਾਂ ਸਿਸਟਰ, ਕੱਵਾਲ ਕਰਾਮਤ ਫ਼ਕੀਰ ਮਾਲੇਰਕੋਟਲਾ, ਮੁਹੰਮਦ ਅਨੀਸ ਨਜ਼ੀਰ ਮੁਬਾਰਕਪੁਰ ਚੁੰਘਾਂ, ਕੱਵਾਲ ਦਿਲਸ਼ਾਦ ਮੀਨੂ ਮਾਲੇਰਕੋਟਲਾ, ਖੁਸ਼ੀ ਮੁਹੰਮਦ ਘਨੌਰ ਵਾਲੇ, ਪਲਕ ਮਹੰਤ ਮਲੌਦ ਆਦਿ ਕੱਵਾਲ ਪੇਸ਼ ਕਰਨਗੇ | ਪ੍ਰਧਾਨ ਧਨਵੰਤ ਬਬਲੂ, ਦੇਵ ਸਿੰਘ ਅਤੇ ਕੈਸ਼ੀਅਰ ਨਿਰਮਲ ਸਿੰਘ ਨੇ ਦੱਸਿਆ ਕਿ 20 ਨੂੰ ਸ਼ਾਮ ਨੂੰ ਫਿਰ ਕੱਵਾਲੀ ਦਾ ਪੋ੍ਰਗਰਾਮ ਹੋਵੇਗਾ ਅਤੇ ਸ਼ਾਮੀ 8 ਵਜੇ ਨਕਲੀਏ ਨਕਲਾਂ ਰਾਹੀਂ ਹਾਸਰਸ ਪ੍ਰੋਗਰਾਮ ਪੇਸ਼ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਪੈਟਰੋਲ-ਡੀਜ਼ਲ 'ਚ ਹੋਏ ਵਾਧੇ ਨੂੰ ਲੈ ਕੇ ਰੇਹੜੀ 'ਤੇ ਮੋਟਰਸਾਈਕਲ ਲੱਦ ਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ... ਅਗਲੀ ਖ਼ਬਰ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਵਿਖੇ ਡਾ. ਰਵੀ ਯਾਦਗਾਰੀ ਸਮਾਗਮ
Ad Position 24