18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

'ਲੋਕ ਆਵਾਜ਼ ਯਾਤਰਾ' ਅੱਜ ਤੋਂ ਕੈਪਟਨ ਸੰਧੂ ਦੀ ਅਗਵਾਈ 'ਚ ਸ਼ੁਰੂ ਹੋਵੇਗੀ-ਤੱਤਲਾ/ਕਾਦਰਬਖਸ਼/ਸਰਪੰਚ ਕੁਲਾਰ/ਬਾਬਾ ਕੁਲਾਰ

Ad Position 21
No active advertisement
ਅਜੀਤ ਡੈਸਕ 19-05-2026
ਚੌਂਕੀਮਾਨ, 18 ਮਈ (ਤੇਜਿੰਦਰ ਸਿੰਘ ਚੱਢਾ)-ਸਾਬਕਾ ਸਰਪੰਚ ਸੁਖਜਿੰਦਰ ਸਿੰਘ ਤੱਤਲਾ ਗੋਰਸੀਆਂ, ਯੂਥ ਆਗੂ ਇੰਦਰਪਾਲ ਸਿੰਘ ਗੋਰਸੀਆਂ ਕਾਦਰਬਖਸ਼, ਸਰਪੰਚ ਐਡਵੋਕੇਟ ਬਲਰਾਜ ਸਿੰਘ ਕੁਲਾਰ ਤੇ ਪੰਚ ਬਾਬਾ ਗੁਰਜੀਤ ਸਿੰਘ ਕੁਲਾਰ ਨੇ ਕਿਹਾ ਕਿ ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਤੋਂ ਮੈਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ ਤਹਿਤ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਦੀ ਅਗਵਾਈ 4 ਰੋਜ਼ਾ ਪੈਦਲ 'ਲੋਕ ਆਵਾਜ਼ ਯਾਤਰਾ' ਅੱਜ 19 ਮਈ ਤੋਂ ਸਿੱਧਵਾਂ ਬੇਟ ਤੋਂ ਸ਼ੁਰੂ ਹੋਵੇਗੀ ਜੋ ਕੇ ਜੋ ਹਲਕੇ ਦੇ 49 ਪਿੰਡਾਂ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਦੀ ਹੋਈ 22 ਮਈ ਨੂੰ ਮੁੱਲਾਂਪੁਰ ਸ਼ਹਿਰ ਵਿਖੇ ਸਮਾਪਤ ਹੋਵੇਗੀ | ਉਕਤ ਆਗੂਆਂ ਨੇ ਕਿਹਾ ਕੇ ਪੈਦਲ 'ਲੋਕ ਆਵਾਜ਼ ਯਾਤਰਾ' ਦਾ ਮੁੱਖ ਮਕਸਦ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂੰ ਕਰਵਾਉਣਾ ਹੈ ਤੇ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਰਫ਼ ਤੇ ਸਿਰਫ਼ ਲਾਅਰੇ ਲਾਏ ਹਨ ਤੇ ਜ਼ਮੀਨ ਪੱਧਰ 'ਤੇ ਕੰਮ ਸਿਫ਼ਰ ਹੈ |
Ad Position 22
No active advertisement
ਪਿਛਲੀ ਖ਼ਬਰ 3 ਆਜ਼ਾਦ ਅਤੇ 1 ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਦੇ ਕਾਗਜ਼ ਰੱਦ ਅਗਲੀ ਖ਼ਬਰ ਜਸਕਰਨ ਸਿੰਘ ਦਿਓਲ 'ਤੇ ਸਿਆਸੀ ਦਬਾਅ ਹੇਠ ਕੀਤਾ ਪਰਚਾ ਬੇ-ਬੁਨਿਆਦ ਤੇ ਝੂਠਾ-ਅਕਾਲੀ ਆਗੂ
Ad Position 24