18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

3 ਆਜ਼ਾਦ ਅਤੇ 1 ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਉਮੀਦਵਾਰਾਂ ਦੇ ਕਾਗਜ਼ ਰੱਦ

Ad Position 21
No active advertisement
ਅਜੀਤ ਡੈਸਕ 19-05-2026
ਜਗਰਾਉਂ, 18 ਮਈ (ਸ਼ਮਸ਼ੇਰ ਸਿੰਘ ਗਾਲਿਬ)-26 ਮਈ ਨੂੰ ਹੋਣ ਵਾਲੀਆਂ ਨਗਰ ਕੌਂਸਲ ਚੋਣਾਂ ਤਹਿਤ ਜਗਰਾਉਂ ਤਹਿਸੀਲ ਕੰਪਲੈਕਸ ਵਿਖੇ ਨਾਮਜ਼ਦਗੀਆਂ ਦੀ ਜਾਂਚ-ਪੜਤਾਲ ਦੌਰਾਨ 110 ਕੁੱਲ ਉਮੀਦਵਾਰਾਂ 'ਚੋਂ 4 ਜਣਿਆਂ ਦੇ ਕਾਗਜ਼ ਰੱਦ ਹੋਏ ਹਨ | ਇੰਨ੍ਹਾਂ ਉਮੀਦਵਾਰਾਂ 'ਚੋਂ ਤਿੰਨ ਆਜ਼ਾਦ ਅਤੇ ਇਕ ਸੱਤ੍ਹਾਧਾਰੀ ਪਾਰਟੀ ਨਾਲ ਸਬੰਧਿਤ ਉਮੀਦਵਾਰ ਹੈ | ਜਗਰਾਉਂ ਨਗਰ ਕੌਂਸਲ ਦੀਆਂ ਹੋਣ ਵਾਲੀਆਂ ਚੋਣਾਂ 'ਚ ਇਕ ਨੰਬਰ ਵਾਰਡ ਤੋਂ ਸੁਖਵਿੰਦਰ ਸਿੰਘ ਬੀਲ੍ਹਾ ਦੇ ਅਧੂਰੀ ਫਾਈਲ ਕਾਰਨ, ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਪ੍ਰਦੀਪ ਸਿੰਘ ਦੀ ਉਮਰ 21 ਸਾਲ ਤੋਂ ਘੱਟ ਹੋਣ ਕਾਰਨ, ਵਾਰਡ ਨੰਬਰ 11 ਤੋਂ ਆਜ਼ਾਦ ਸੁਖਮੰਦਰ ਸਿੰਘ ਦੇ ਬੀ.ਸੀ. ਸਰਟੀਫ਼ਿਕੇਟ ਨਾ ਲੱਗਣ ਕਾਰਨ ਅਤੇ ਵਾਰਡ ਨੰਬਰ 22 ਤੋਂ ਮਨਮੋਹਨ ਕੌਰ ਆਜ਼ਾਦ ਉਮੀਦਵਾਰ ਦੇ ਅਧੂਰੀ ਫਾਈਲ ਕਾਰਨ ਕਾਗਜ਼ ਰੱਦ ਹੋਏ ਹਨ | ਅੱਜ 19 ਮਈ ਨੂੰ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਸਮਰਾਲਾ ਨਗਰ ਕੌਂਸਲ ਦੇ 15 ਵਾਰਡਾਂ 'ਚੋਂ 17 ਨਾਮਜ਼ਦਗੀ ਪੇਪਰ ਰੱਦ ਅਗਲੀ ਖ਼ਬਰ 'ਲੋਕ ਆਵਾਜ਼ ਯਾਤਰਾ' ਅੱਜ ਤੋਂ ਕੈਪਟਨ ਸੰਧੂ ਦੀ ਅਗਵਾਈ 'ਚ ਸ਼ੁਰੂ ਹੋਵੇਗੀ-ਤੱਤਲਾ/ਕਾਦਰਬਖਸ਼/ਸਰਪੰਚ ਕੁਲਾਰ/ਬਾਬਾ ਕੁਲਾਰ...
Ad Position 24